85.57 F
New York, US
June 5, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸੋਸ਼ਲ ਮੀਡੀਆ ਇਨਫਲੂਐਂਸਰ ਨੈਂਨਸੀ ਗਰੇਵਾਲ ਦਾ ਕੈਨੇਡਾ ‘ਚ ਕਤਲ

ਕੈਨੇਡਾ: ਸੋਸ਼ਲ ਮੀਡੀਆ ਇਨਫਲੂਐਂਸਰ ਨੈਨਸੀ ਗਰੇਵਾਲ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਦੀ ਪੁਸ਼ਟੀ ਲਾਸਾਲੇ ਪੁਲਿਸ ਨੇ ਕੀਤੀ ਹੈ । ਪੁਲਿਸ ਨੇ ਦੱਸਿਆ ਕਿ ਲਾਸੇਲ ਵਿਚ ਇਕ 45 ਸਾਲਾ ਪੰਜਾਬੀ ਮੂਲ ਦੀ ਮਹਿਲਾ ਜੋ ਚਾਕੂ ਮਾਰਨ ਦੀ ਘਟਨਾ ਦਾ ਸ਼ਿਕਾਰ ਹੋਈ ਹੈ, ਦੀ ਪਛਾਣ ਕੀਤੀ ਗਈ ਹੈ, ਜਿਸ ਨੇ ਉਥੋਂ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਪੁਲਿਸ ਨੇ ਕਿਹਾ ਕਿ ਯੂਟਿਊਬਰ ਵਜੋਂ ਜਾਣੀ ਜਾਂਦੀ ਵਿੰਡਸਰ ਨਿਵਾਸੀ ਨੈਨਸੀ ਗਰੇਵਾਲ ’ਤੇ ਮੰਗਲਵਾਰ ਰਾਤ ਨੂੰ ਹਮਲਾ ਕੀਤਾ ਗਿਆ ਸੀ। ਲਾਸੇਲ ਪੁਲਿਸ ਦੇ ਅਨੁਸਾਰ ਅਧਿਕਾਰੀਆਂ ਅਤੇ ਪੈਰਾਮੈਡਿਕਸ ਨੂੰ ਟੌਡ ਲੇਨ ਦੇ 2400 ਬਲਾਕ ਵਿਚ ਰਾਤ 9:30 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਚਾਕੂ ਮਾਰਨ ਦੀ ਖ਼ਬਰ ਮਿਲੀ ਤੇ ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਉਨ੍ਹਾਂ ਨੇ ਗਰੇਵਾਲ ਨੂੰ ਗੰਭੀਰ ਚਾਕੂ ਦੇ ਜ਼ਖ਼ਮਾਂ ਨਾਲ ਪੀੜਤ ਪਾਇਆ । ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਉਸ ਨੂੰ ਐਸੈਕਸ-ਵਿੰਡਸਰ ਐਮਰਜੈਂਸੀ ਮੈਡੀਕਲ ਹਸਪਤਾਲ ਲਿਜਾਇਆ ਗਿਆ ਸੀ, ਪਰ ਬਾਅਦ ਵਿਚ ਉਸ ਦੀ ਮੌਤ ਹੋ ਗਈ । ਬੁੱਧਵਾਰ ਸ਼ਾਮ ਨੂੰ ਸੋਸ਼ਲ ਮੀਡੀਆ ’ਤੇ ਪੋਸਟ ਕੀਤੇ ਇਕ ਬਿਆਨ ਵਿਚ ਪੁਲਿਸ ਨੇ ਪੀੜਤ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕੀਤੀ।

ਬਿਆਨ ’ਚ ਪੁਲਿਸ ਨੇ ਕਿਹਾ ਕਿ ਲਾਸੇਲ ਪੁਲਿਸ ਸੇਵਾ ਗਰੇਵਾਲ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਆਪਣੀ ਡੂੰਘੀ ਹਮਦਰਦੀ ਪ੍ਰਗਟ ਕਰਦੀ ਹੈ। ਹਾਲਾਂਕਿ ਪੁਲਿਸ ਨੇ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਹੈ ਕਿ ਕਿਸੇ ਸ਼ੱਕੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਜਾਂ ਨਹੀਂ । ਬੁੱਧਵਾਰ ਸਵੇਰੇ ਜਾਂਚਕਰਤਾਵਾਂ ਨੇ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਕੈਨੇਡਾ ਸਟਰੀਟ ਅਤੇ ਬਿਸ਼ਪ ਸਟਰੀਟ ਦੇ ਵਿਚਕਾਰ ਟੌਡ ਲੇਨ ‘ਤੇ ਦੋ ਘਰਾਂ ਨੂੰ ਘੇਰ ਲਿਆ। ਇੱਕ ਘਰ ਦੇ ਮੁੱਖ ਦਰਵਾਜ਼ੇ ਵੱਲ ਜਾਣ ਵਾਲੇ ਕੰਕਰੀਟ ਵਾਕਵੇਅ ਅਤੇ ਪੌੜੀਆਂ ‘ਤੇ ਕਈ ਸਬੂਤ ਮਾਰਕਰ ਲਗਾਏ ਗਏ ਸਨ।

Related posts

ਅਡਾਨੀ ਸਮੂਹ ਅਸਾਮ ਦੇ ਵੱਖ-ਵੱਖ ਖੇਤਰਾਂ ’ਚ 50,000 ਕਰੋੜ ਰੁਪਏ ਦਾ ਨਿਵੇਸ਼ ਕਰੇਗਾ

On Punjab

ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਲਈ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ ਸੱਦਾ

On Punjab

ਸ਼ਹੀਦ ਭਗਤ ਸਿੰਘ ਨੂੰ ਸਮਰਪਤ ਕਿਸਾਨ ਰੈਲੀ ‘ਚ ਇਕੱਠ ਨੇ ਤੋੜੇ ਰਿਕਾਰਡ

On Punjab