PreetNama
ਸਮਾਜ/Social

ਮੋਬਾਈਲ ਚੋਰੀ ਦਾ ਸ਼ੱਕ, ਪੁਲਿਸ ਵਾਲਿਆਂ ਨੇ ਨੌਜਵਾਨ ਦੇ ਮੂੰਹ ‘ਚ ਥੁੰਨਿਆ ਪਿਸਤੌਲ,

ਪੀਲੀਭੀਤ: ਉੱਤਰ ਪ੍ਰਦੇਸ਼ ਦੇ ਪੀਲੀਭੀਜ ਜ਼ਿਲ੍ਹੇ ਦੇ ਗਜਰੌਲਾ ਥਾਣਾ ਖੇਤਰ ਵਿੱਚ ਮੋਬਾਈਲ ਚੋਰੀ ਦੇ ਖ਼ਦਸ਼ੇ ਵਿੱਚ ਇੱਕ ਪੇਂਡੂ ਨੌਜਵਾਨ ‘ਤੇ ਪੁਲਿਸ ਦਾ ਕਹਿਰ ਵਰ੍ਹ ਗਿਆ। ਨੌਜਵਾਨ ਤੋਂ ਸਖ਼ਤੀ ਨਾਲ ਪੁੱਛਗਿੱਛ ਕਰਦੇ ਦੋ ਪੁਲਿਸ ਮੁਲਾਜ਼ਮਾਂ ਨੇ ਹੱਦਾਂ ਟੱਪ ਦਿੱਤੀਆਂ ਅਤੇ ਪਿਸਤੌਲ ਨੂੰ ਨੌਜਵਾਨ ਦੇ ਮੂੰਹ ਵਿੱਚ ਪਾ ਕੇ ਸੱਚ ਬੋਲਣ ਲਈ ਕਿਹਾ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।

ਪੁਲਿਸ ਕਮਿਸ਼ਨਰ ਮਨੋਜ ਸੋਨਕਰ ਨੇ ਪਿੰਡ ਵਾਸੀਆਂ ਦੀ ਸ਼ਿਕਾਇਤ ‘ਤੇ ਦੋਵੇਂ ਪੁਲਿਸ ਮੁਲਾਜ਼ਮਾਂ, ਹੈੱਡ ਕਾਂਸਟੇਬਲ ਸ਼ਿਆਮ ਨਾਰਾਇਣ ਅਤੇ ਕਾਂਸਟੇਬਲ ਅਰਜੁਨ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।

ਦਰਅਸਲ, ਇੱਕ ਵਿਅਕਤੀ ਦਾ ਫ਼ੋਨ ਡਿੱਗ ਗਿਆ ਅਤੇ ਉਸ ਨੇ ਪੁਲਿਸ ਨੂੰ ਆਪਣਾ ਫ਼ੋਨ ਚੋਰੀ ਹੋਣ ਸਬੰਧੀ ਉਕਤ ਨੌਜਵਾਨ ‘ਤੇ ਸ਼ੱਕ ਹੋਣ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਪਰ ਮਾਮਲਾ ਵਿਗਾੜ ਦਿੱਤਾ। ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਨੌਜਵਾਨ ਦੇ ਉੱਪਰ ਚੜ੍ਹ ਕੇ ਬੈਠਾ ਹੈ ਤੇ ਸੱਚ ਕਢਵਾਉਣ ਲਈ ਪਿਸਤੌਲ ਦਾ ਡਰਾਵਾ ਵੀ ਦੇ ਰਿਹਾ ਹੈ।

Related posts

ਸ਼ਿਮਲਾ ‘ਚ ਬੱਸ ਨਾਲ ਟਕਰਾਇਆ ਪੱਥਰ; ਦੋ ਮਹਿਲਾਵਾਂ ਦੀ ਮੌਤ; 15 ਜ਼ਖ਼ਮੀ

On Punjab

Canada News : ਬਰੈਂਪਟਨ ‘ਚ ਫਾਇਰਿੰਗ ਦੌਰਾਨ ਦੋ ਵਿਅਕਤੀਆਂ ਦੀ ਮੌਤ, ਪੀਲ ਇਲਾਕੇ ‘ਚ ਵਧੀਆਂ ਅਪਰਾਧਕ ਵਾਰਦਾਤਾਂ

On Punjab

ਫ਼ਿਰੋਜ਼ਪੁਰ: ਪਿਸਤੌਲ ਨਾਲ ਖੇਡਦਿਆਂ ਜ਼ਖ਼ਮੀ ਹੋਏ 14 ਸਾਲਾ ਬੱਚੇ ਦੀ ਮੌਤ

On Punjab