75.09 F
New York, US
September 19, 2026
PreetNama
ਫਿਲਮ-ਸੰਸਾਰ/Filmy

ਹਾਲੀਵੁੱਡ ਫ਼ਿਲਮ ’ਚ ਕੰਮ ਕਰਨਗੇ ਡਿੰਪਲ ਕਪਾਡੀਆ

ਬਾਲੀਵੁੱਡ ਅਦਾਕਾਰਾ ਡਿੰਪਲ ਕਪਾਡੀਆ ਹੁਣ ਹਾਲੀਵੁੱਡ ਦੀ ਇੱਕ ਐਕਸ਼ਨ ਫ਼ਿਲਮ‘ਟੇਨੈਟ’ ’ਚ ਕੰਮ ਕਰਨ ਜਾ ਰਹੇ ਹਨ। ਉਹ ਹਾਲੀਵੁੱਡ ਦੇ ਬਹੁ–ਚਰਚਿਤਡਾਇਰੈਕਟਰ ਕ੍ਰਿਸਟੋਫ਼ਰ ਨੋਲਨ ਦੀ ਅਗਲੀ ਫ਼ਿਲਮ ਵਿੱਚ ਕੰਮ ਕਰਨਗੇ। ਸ੍ਰੀਕ੍ਰਿਸਟੋਫ਼ਰ ਨੋਲਨ ਉਹੀ ਡਾਇਰੈਕਟਰ ਹਨ, ਜੋ ਹਾਲੀਵੁੱਡ ਦੀਆਂ ਫ਼ਿਲਮਾਂ ‘ਡਨਕਰਕ’, ‘ਇੰਟਰਜ਼ਟੇਲਰ’ ਅਤੇ ‘ਦਿ ਡਾਰਕ ਨਾਈਟ’ ਜਿਹੀਆਂ ਹਿੱਟ ਫ਼ਿਲਮਾਂ ਬਣਾ ਚੁੱਕੇ ਹਨ।

ਵਾਰਨਰ ਬ੍ਰਦਰਜ਼ ਨੇ ਫ਼ਿਲਮ ਦੇ ਨਾਅ ਦੇ ਨਾਲ–ਨਾਲ ਇਸ ਵਿੱਚ ਕੰਮ ਕਰਨ ਵਾਲੇਅਦਾਕਾਰਾਂ ਤੇ ਅਦਾਕਾਰਾਵਾਂ ਦਾ ਵੀ ਐਲਾਨ ਕੀਤਾ। ਇਸ ਫ਼ਿਲਮ ਵਿੱਚ ਮਾਈਕਲ ਕੈਨ,ਏਰੌਨ ਟੇਲਰ, ਕੈਨੇਥ ਬ੍ਰਾਨੇਜ ਤੇ ਡਿੰਪਲ ਕਪਾਡੀਆ ਅਹਿਮ ਕਿਰਦਾਰ ਵਿੱਚ ਵਿਖਾਈਦੇਣਗੇ।

ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਵੀ ਹੋ ਗਈ ਹੈ। ਇਸ ਫ਼ਿਲਮ ਦੀ ਕਹਾਣੀ ਜਾਸੂਸੀਦੁਨੀਆ ਨਾਲ ਸਬੰਧਤ ਹੈ। ਇਸ ਦਾ ਸਕ੍ਰੀਨ–ਪਲੇਅ ਕ੍ਰਿਸਟੋਫ਼ਰ ਨੋਲਨ ਨੇ ਹੀਲਿਖਿਆ ਹੈ। ਇਸ ਫ਼ਿਲਮ ਦੀ ਸ਼ੂਟਿੰਗ ਸੱਤ ਵੱਖੋ–ਵੱਖਰੇ ਦੇ਼ਸਾਂ ਵਿੱਚ ਹੋਵੇਗੀ ਤੇ ਇਸ ਨੂੰ17 ਜੁਲਾਈ, 2020 ਨੂੰ ਰਿਲੀਜ਼ ਕੀਤਾ ਜਾਵੇਗਾ।

Related posts

Yami Gautam ਦੀ ਵੈਡਿੰਗ ਫੋਟੋ ’ਤੇ ਕੰਗਨਾ ਰਣੌਤ ਨੇ ਲਿਖੀ ਅਜਿਹੀ ਫਰਾਟੇਦਾਰ ਅੰਗਰੇਜ਼ੀ! ਲੋਕਾਂ ਦੇ ਸਿਰ ਤੋਂ ਲੰਘੀ

On Punjab

Mithun Chakraborty ਦੇ ਕੋਰੋਨਾ ਸੰਕ੍ਰਮਿਤ ਹੋਣ ਦੀ ਖ਼ਬਰ ਨਿਕਲੀ ਝੂਠੀ, ਕਿਹਾ- ਮੈਂ ਛੁੱਟੀ ਮਨ੍ਹਾ ਰਿਹਾ ਹਾਂਟਾਈਮਜ਼ ਆਫ ਇੰਡੀਆ ਦੀ ਖਬਰ ਮੁਤਾਬਕ ਮਿਮੋਹ ਨੇ ਆਪਣੇ ਬਿਆਨ ‘ਚ ਕਿਹਾ ਪਾਪਾ ਬਿਲਕੁੱਲ ਠੀਕ ਹਨ। ਉਹ ਫਿਲਹਾਲ ਇਕ ਸ਼ੋਅ ਲਈ ਬੰਗਾਲ ਦੇ ਲੋਕਾਂ ਲਈ ਕੰਮ ਕਰ ਰਹੇ ਹਨ। ਰੱਬ ਦੀ ਕ੍ਰਿਪਾ ਨਾਲ ਉਨ੍ਹਾਂ ਦੇ ਫੈਨਜ਼ ਦੇ ਪਿਆਰ ਤੇ ਦੁਆਵਾਂ ਦੀ ਵਜ੍ਹਾ ਕਾਰਨ ਪੂਰੀ ਤਰ੍ਹਾਂ ਨਾਲ ਠੀਕ ਹਨ। ਉਹ ਹਰ ਦਿਨ ਬਹੁਤ ਮਿਹਨਤ ਕਰ ਰਹੇ ਹਨ ਪਾਜ਼ੇਟਿਵ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ। ਸਿਰਫ ਕੋਵਿਡ ਪਾਜ਼ੇਟਿਵ ਹੋਣ ‘ਤੇ ਹੀ ਨਹੀਂ, ਅਸੀਂ ਵੈਸੇ ਵੀ ਸਾਰੇ ਨਿਰਦੇਸ਼ਾਂ ਦਾ ਚੰਗੀ ਤਰ੍ਹਾਂ ਨਾਲ ਪਾਲਣ ਕਰਨਾ ਚਾਹੀਦਾ ਹੈ। ਇਹ ਇਕ ਯੁੱਧ ਹੈ ਤੇ ਅਸੀਂ ਇਸ ਮਹਾਮਾਰੀ ਤੋਂ ਹਾਰ ਨਹੀਂ ਸਕਦੇ।

On Punjab

ਨੀਰੂ ਬਾਜਵਾ ਦੇ ਬੇਬੀ ਸ਼ਾਵਰ ਪਾਰਟੀ ਦੀਆਂ ਤਸਵੀਰਾਂ ਹੋਈਆਂ ਵਾਇਰਲ

On Punjab