PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮੰਦਿਰ ਸ੍ਰੀ ਕੇਦਾਰ ਨਾਥ ਜੀ ਵਿਖੇ ਸਵ: ਮੁੱਖੀ ਸ੍ਰੀ ਮੋਟਨ ਦਾਸ ਹਸੀਜਾ ਜੀ ਦੀ 44ਵੀਂ ਬਰਸੀ ਮੌਕੇ ਉਹਨਾਂ ਦੀ ਯਾਦ ਵਿੱਚ ਲੰਗਰ

ਪਟਿਆਲਾ- ਮੰਦਿਰ ਸ੍ਰੀ ਕੇਦਾਰ ਨਾਥ ਜੀ ਵਿਖੇ ਸੁਧਾਰ ਸਭਾ ਸ੍ਰੀ ਕੇਦਾਰ ਨਾਥ ਮੰਦਿਰ ਦੇ ਸਰਪ੍ਰਸਤ ਸਤਨਾਮ ਹਸੀਜਾ ਜੀ ਵਲੋਂ ਮੰਦਿਰ ਵਿਖੇ ਆਪਣੇ ਪਿਤਾ ਸਵ: ਮੁੱਖੀ ਸ੍ਰੀ ਮੋਟਨ ਦਾਸ ਹਸੀਜਾ ਜੀ ਦੀ 44ਵੀਂ ਬਰਸੀ ਮੌਕੇ ਮੰਦਿਰ ਵਿਖੇ ਉਹਨਾਂ ਦੀ ਯਾਦ ਵਿੱਚ ਲੰਗਰ ਲਗਾਇਆ ਗਿਆ। ਇਸ ਮੌਕੇ ਚਾਹ, ਬਿਸਕੁਟ, ਆਲੂ ਪੂੜੀਆਂ, ਜਲੇਬੀਆਂ ਦਾ ਲੰਗਰ ਲਗਾਇਆ ਗਿਆ। ਇਹ ਲੰਗਰ ਹਸੀਜਾ ਪਰਿਵਾਰ ਅਤੇ ਸਮੂੰਹ ਸੁਧਾਰ ਸਭਾ ਦੇ ਮੈਂਬਰਾਂ ਵੱਲੋਂ ਮੰਦਿਰ ਵਿੱਚ ਪ੍ਰਸ਼ਾਦ ਲਗਵਾ ਕੇ ਇਸ ਉਰਪੰਤ ਸ਼ਿਵ ਜੀ ਦੀ ਮੂਰਤੀ ਰਾਜਪੁਰਾ ਰੋਡ ਉੱਤੇ ਅਤੁੱਟ ਲੰਗਰ ਵਰਤਾਇਆ ਗਿਆ। ਇਹ ਲੰਗਰ ਲਗਾਉਣ ਉਪਰੰਤ ਹਸੀਜਾ ਜੀ ਨੇ ਦੱਸਿਆ ਕਿ ਸਾਨੂੰ ਆਪਣੇ ਮਾਤਾ ਪਿਤਾ ਜੀ ਦੇ ਬਰਸੀ ਮੌਕੇ ਜਾਂ ਜਨਮ ਦਿਨ ਮੌਕੇ ਗੁਰਦੁਆਰੇ, ਮੰਦਿਰਾਂ, ਪਿੰਗਲਵਾੜਾ, ਅਨਾਥ ਆਸ਼ਰਮ ਵਿਖੇ ਪਹੁੰਚ ਕੇ ਲੰਗਰ ਲਗਾਉਣਾ ਚਾਹੀਦਾ ਹੈ ਇਹ ਹੀ ਸੱਚੀ ਸ਼ਰਧਾਂਜਲੀ ਹੁੰਦੀ ਹੈ। ਸਤਨਾਮ ਹਸੀਜਾ ਨੇ ਦੱਸਿਆ ਕਿ ਸਾਡੇ ਮਾਤਾ ਪਿਤਾ ਜੀ ਦੇ ਆਸ਼ਿਰਵਾਦ ਸਦਕਾ ਹੀ ਸ਼ਿਵ ਜੀ ਦੀ ਮੂਰਤੀ ਅਤੇ ਨੰਦੀ ਜੀ ਦੀ ਮੂਰਤੀ ਉਹਨਾਂ ਦੇ ਆਸ਼ਿਰਵਾਦ ਸਦਕਾ ਹੀ ਬਣੀ ਹੈ। ਜਦੋਂ ਦੀ ਸ਼ਿਵ ਜੀ ਦੀ ਮੂਰਤੀ ਬਣੀ ਹੈ ਉਦੋ ਤੋਂ ਹੀ ਮੰਦਿਰ ਵਿੱਚ ਸੁਧਾਰ ਹੋਣਾ ਸ਼ੁਰੂ ਹੋਇਆ ਹੈ ਅਤੇ ਮੰਦਿਰ ਦੇ ਆਸੇ ਪਾਸੇ ਹਰਿਆਲੀ ਆਦਿ ਪੁਰੀ ਤਰ੍ਹਾਂ ਨਾਲ ਭਰਿਆ ਹੋਇਆ ਹੈ ਅਤੇ ਸਾਫ ਸਫਾਈ ਦਾ ਵੀ ਪੂਰਾ ਧਿਆਨ ਰੱਖਿਆ ਜਾਂਦਾ ਹੈ। ਸੰਗਤਾਂ ਵੱਲੋਂ ਪੁਛਿਆ ਗਿਆ ਕਿ ਅੱਜ ਕਿਸ ਚੀਜ ਦਾ ਲੰਗਰ ਲਗਾਇਆ ਗਿਆ ਹੈ ਤਾਂ ਲੋਕਾਂ ਨੂੰ ਹਸੀਜਾ ਜੀ ਦੇ ਪਿਤਾ ਜੀ ਦੀ ਯਾਦ ਵਿੱਚ ਲੰਗਰ ਬਾਰੇ ਦੱਸਿਆ ਤਾਂ ਲੋਕਾਂ ਵਲੋਂ ਬਹੁਤ ਸ਼ਲਾਘਾ ਕੀਤੀ ਗਈ ਅਤੇ ਅੱਗੇ ਤੋਂ ਲੋਕਾਂ ਵਲੋਂ ਵੀ ਇਹ ਕੰਮ ਕਰਨ ਬਾਰੇ ਕਿਹਾ ਗਿਆ। ਜ਼ੋ ਸੇਵਾ ਸਾਡੇ ਵਲੋਂ ਕੀਤੀ ਜਾਵੇਗੀ ਤਾਂ ਇਹ ਗਿਆਨ ਸਾਡੇ ਬੱਚਿਆਂ ਵਿੱਚ ਵੀ ਆਵੇਗਾ ਅਤੇ ਬੱਚੇ ਵੀ ਮਾਪਿਆ ਦੇ ਰਾਹ ਤੇ ਚਲ ਕੇ ਸੇਵਾ ਭਾਵਨਾ ਕਰਨਗੇ।

Related posts

ਸਿੱਕਮ ਢਿੱਗਾਂ ਡਿੱਗਣ ਕਾਰਨ 3 ਮੌਤਾਂ, 6 ਸੁਰੱਖਿਆ ਕਰਮੀ ਲਾਪਤਾ

On Punjab

ਰਿਪਬਲਿਕ ਪਾਰਟੀ ਦੇ ਗੜ੍ਹ ਜੌਰਜੀਆ ‘ਤੇ ਬਾਇਡਨ ਦੀ ਜਿੱਤ, ਜਾਣੋ ਨਤੀਜੇ ਆਉਣ ‘ਚ ਇੰਨਾ ਸਮਾਂ ਕਿਉਂ ਲੱਗਿਆ

On Punjab

Navjot Sidhu ਦੀ ਕਪਿਲ ਦੇ ਸ਼ੋਅ ’ਚ ਐਂਟਰੀ, ਕਪਿਲ ਨੇ ਅਰਚਨਾ ਦੇ ਮੂੰਹ ’ਤੇ ਬੰਨ੍ਹੀ ਪੱਟੀ

On Punjab