PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਐਮਾਜ਼ੋਨ ਨੇ 16,000 ਕਰਮਚਾਰੀਆਂ ਦੀ ਕੀਤੀ ਛਾਂਟੀ

ਨਿਊਯਾਰਕ: ਐਮਾਜ਼ਾਨ ਲਗਭਗ 16,000 ਨੌਕਰੀਆਂ ਵਿਚ ਕਟੌਤੀ ਕਰ ਰਿਹਾ ਹੈ। ਈ-ਕਾਮਰਸ ਕੰਪਨੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬੈਥ ਗੈਲੇਟੀ ਨੇ ਬੁਧਵਾਰ  ਨੂੰ ਇਕ ਬਲਾਗ ਪੋਸਟ ਵਿਚ ਇਹ ਜਾਣਕਾਰੀ ਦਿਤੀ। ਇਹ ਛਾਂਟੀ ਅਕਤੂਬਰ ਵਿਚ ਹੋਈ ਛਾਂਟੀ ਤੋਂ ਬਾਅਦ ਹੋਈ ਹੈ। ਉਸ ਸਮੇਂ ਐਮਾਜ਼ੋਨ ਨੇ 14,000 ਕਰਮਚਾਰੀਆਂ ਦੀ ਛਾਂਟੀ ਕੀਤੀ ਸੀ। ਉਨ੍ਹਾਂ ਕਿਹਾ ਕਿ ਅਮਰੀਕਾ ’ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਕੰਪਨੀ ’ਚ ਨਵੀਂ ਭੂਮਿਕਾ ਦੀ ਤਲਾਸ਼ ਕਰਨ ਲਈ ਪਹਿਲਾਂ 90 ਦਿਨਾਂ ਦਾ ਸਮਾਂ ਦਿਤਾ ਜਾਵੇਗਾ। ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਕੰਪਨੀ ਤੋਂ ਵੱਖ ਹੋਣ ਉਤੇ  ਦਿਤੀ  ਗਈ ਤਨਖਾਹ, ‘ਆਊਟਪਲੇਸਮੈਂਟ’ ਸੇਵਾਵਾਂ ਅਤੇ ਸਿਹਤ ਬੀਮਾ ਲਾਭ ਪ੍ਰਦਾਨ ਕੀਤੇ ਜਾਣਗੇ।

Related posts

ਦਿੱਲੀ ਦੇ ਸਕੂਲਾਂ ‘ਚ ਬੰਬ ਦੀ ਧਮਕੀ ਦੇਣ ਵਾਲੇ ਨਿਕਲੇ ਸਕੂਲ ਦੇ ਹੀ ਵਿਦਿਆਰਥੀ, ਪੇਪਰ ਮੁਲਤਵੀ ਕਰਵਾਉਣ ਲਈ ਦਿੱਤੀ ਸੀ ਧਮਕੀ

On Punjab

ਪ੍ਰਾਹੁਣੇ ਨੇ ਸਟੇਜ ‘ਤੇ ਕੀਤੀ ਅਜਿਹੀ ਹਰਕਤ ਕਿ ਲਾੜੀ ਨੇ ਬੇਰੰਗ ਭੇਜੀ ਜੰਞ

On Punjab

ਹਾਈ ਕੋਰਟ ਦੇ ਮੌਜੂਦਾ ਜੱਜ ਖਿਲਾਫ਼ ਸ਼ਿਕਾਇਤਾਂ ਸੁਣਨ ਦੇ ਲੋਕਪਾਲ ਦੇ ਹੁਕਮਾਂ ’ਤੇ ਸੁਪਰੀਮ ਕੋਰਟ ਵੱਲੋਂ ਰੋਕ

On Punjab