ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਵੱਲੋਂ ਆਤਿਸ਼ੀ ਦੀ ਵੀਡੀਓ ਬਾਰੇ ਕੀਤੀ ਗਈ ਪ੍ਰੈੱਸ ਕਾਨਫਰੰਸ ‘ਤੇ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੱਖਾ ਹਮਲਾ ਬੋਲਿਆ ਹੈ। ਮੁੱਖ ਮੰਤਰੀ ਮਾਨ ਨੇ ਕਿਹਾ, “ਜਦੋਂ ਫੋਰੈਂਸਿਕ ਰਿਪੋਰਟ ਖੁਦ ਕਹਿ ਰਹੀ ਹੈ ਕਿ ਆਤਿਸ਼ੀ ਨੇ ਅਜਿਹੀ ਕੋਈ ਗੱਲ ਨਹੀਂ ਕਹੀ, ਅਤੇ ਅਦਾਲਤ ਨੇ ਵੀ ਇਹੀ ਗੱਲ ਕਹੀ ਹੈ – ਜੇਕਰ ਭਾਜਪਾ ਦੀ ਸੀਬੀਆਈ ਹੁਣ ਫੋਰੈਂਸਿਕ ਰਿਪੋਰਟਾਂ ਤੋਂ ਵੀ ਉੱਪਰ ਹੋ ਗਈ ਹੈ, ਤਾਂ ਬੇਸ਼ੱਕ ਜਾਂਚ ਕਰਵਾ ਲਓ।”
ਉਨ੍ਹਾਂ ਕਿਹਾ ਬਲਕਿ ਸਬ ਟਾਈਟਲ ਦੇ ਕੇ ਨਿਰਾਦਰ ਕੀਤਾ ਗਿਆ ਹੈ। ਉਨ੍ਹਾਂ ਨੇ ਭਾਜਪਾ ’ਤੇ ਸਿਆਸੀ ਬਦਲਾਖੋਰੀ ਅਤੇ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਨ ਦੇ ਦੋਸ਼ ਲਾਉਂਦਿਆਂ ਸਪੱਸ਼ਟ ਕੀਤਾ ਕਿ ਜਦੋਂ ਤਕਨੀਕੀ ਤੱਥ ਆਤਿਸ਼ੀ ਦੇ ਪੱਖ ਵਿੱਚ ਹਨ, ਤਾਂ ਅਜਿਹੇ ਇਲਜ਼ਾਮਾਂ ਦਾ ਕੋਈ ਆਧਾਰ ਨਹੀਂ ਰਹਿ ਜਾਂਦਾ। ਗ਼ੌਰਤਲਬ ਹੈ ਕਿ ਪੰਜਾਬੀ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਕੇਂਦਰੀ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਲਈ ਦਿੱਲੀ ਵਿੱਚ ਹਨ, ਜਿੱਥੋਂ ਉਨ੍ਹਾਂ ਦਾ ਇਹ ਬਿਆਨ ਸਾਹਮਣੇ ਆਇਆ ਹੈ।

