54.3 F
New York, US
April 23, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

PPSC ਨੇ ਜਾਰੀ ਕੀਤਾ ਪੰਜਾਬ ਸਿਵਲ ਸੇਵਾਵਾਂ (ਮੁੱਖ) ਪ੍ਰੀਖਿਆ-2025 ਦਾ ਸ਼ਡਿਊਲ

ਪਟਿਆਲਾ- ਪੰਜਾਬ ਲੋਕ ਸੇਵਾ ਕਮਿਸ਼ਨ (PPSC) ਨੇ ‘ਪੰਜਾਬ ਰਾਜ ਸਿਵਲ ਸੇਵਾਵਾਂ ਸੰਯੁਕਤ ਪ੍ਰਤੀਯੋਗੀ (ਮੁੱਖ) ਪ੍ਰੀਖਿਆ-2025’ ਦਾ ਅਧਿਕਾਰਤ ਸ਼ਡਿਊਲ ਜਾਰੀ ਕਰ ਦਿੱਤਾ ਹੈ। ਕਮਿਸ਼ਨ ਵੱਲੋਂ ਜਾਰੀ ਨੋਟਿਸ ਅਨੁਸਾਰ, ਉਮੀਦਵਾਰ ਆਪਣੇ ਐਡਮਿਟ ਕਾਰਡ ਪ੍ਰੀਖਿਆ ਦੀ ਮਿਤੀ ਤੋਂ ਲਗਭਗ 5 ਦਿਨ ਪਹਿਲਾਂ ਵਿਭਾਗ ਦੀ ਵੈੱਬਸਾਈਟ https://ppsc.gov.in ਤੋਂ ਡਾਊਨਲੋਡ ਕਰ ਸਕਣਗੇ।

ਉਮੀਦਵਾਰਾਂ ਨੂੰ ਆਪਣਾ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਵਰਤ ਕੇ ਐਡਮਿਟ ਕਾਰਡ ਪ੍ਰਾਪਤ ਕਰਨ ਦੀ ਸਲਾਹ ਦਿੱਤੀ ਗਈ ਹੈ। ਪ੍ਰੀਖਿਆ ਕੇਂਦਰ, ਰਿਪੋਰਟਿੰਗ ਦਾ ਸਮਾਂ ਅਤੇ ਸਥਾਨ ਬਾਰੇ ਪੂਰੀ ਜਾਣਕਾਰੀ ਐਡਮਿਟ ਕਾਰਡ ਉੱਤੇ ਹੀ ਮੁਹੱਈਆ ਕਰਵਾਈ ਜਾਵੇਗੀ। ਕਮਿਸ਼ਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ ਹਾਲਾਤ ਬਦਲਦੇ ਹਨ, ਤਾਂ ਪ੍ਰੀਖਿਆ ਦੀ ਮਿਤੀ ਅਤੇ ਸਮੇਂ ਵਿੱਚ ਤਬਦੀਲੀ ਵੀ ਕੀਤੀ ਜਾ ਸਕਦੀ ਹੈ।

ਜ਼ਿਕਰਯੋਗ ਹੈ ਕਿ ਕਮਿਸ਼ਨ ਨੇ 10 ਜਨਵਰੀ, 2026 ਨੂੰ ਮੁੱਢਲੀ ਪ੍ਰੀਖਿਆ (Prelims) ਦਾ ਨਤੀਜਾ ਐਲਾਨਿਆ ਸੀ, ਜੋ ਕਿ 7 ਦਸੰਬਰ ਨੂੰ ਕਰਵਾਈ ਗਈ ਸੀ। ਇਸ ਪ੍ਰੀਖਿਆ ਲਈ ਕੁੱਲ 85,192 ਉਮੀਦਵਾਰਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ, ਜਿਨ੍ਹਾਂ ਵਿੱਚੋਂ ਲਗਭਗ 33,000 (ਕਰੀਬ 40 ਫੀਸਦੀ) ਉਮੀਦਵਾਰ ਪ੍ਰੀਖਿਆ ਵਿੱਚ ਸ਼ਾਮਲ ਹੋਏ ਸਨ। ਹੁਣ ਸਫਲ ਉਮੀਦਵਾਰਾਂ ਲਈ 331 ਵੱਖ-ਵੱਖ ਅਸਾਮੀਆਂ ਨੂੰ ਭਰਨ ਲਈ ਮੁੱਖ ਪ੍ਰੀਖਿਆ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ।

Related posts

ਇਸ ਸਿੱਖ ਵਿਧਵਾ ਨੂੰ ਇੰਗਲੈਂਡ ਜ਼ਬਰਦਸਤੀ ਭੇਜ ਸਕਦਾ ਭਾਰਤ, ਲੋਕਾਂ ਵਲੋਂ ਆਨਲਾਈਨ ਮੁਹਿੰਮ ਸ਼ੁਰੂ, ਜਾਣੋ ਕੀ ਹੈ ਪੂਰਾ ਮਾਮਲਾ

On Punjab

UP ਦੀ ਇੱਕ ਫੈਕਟਰੀ ‘ਚ ਦਰਦਨਾਕ ਹਾਦਸਾ, ਗੈਸ ਲੀਕ ਹੋਣ ਕਾਰਨ 7 ਦੀ ਮੌਤ

On Punjab

ਕਿਸਾਨ ਮਜ਼ਦੂਰ ਆਗੂ ਗੁਰਪ੍ਰਤਾਪ ਸਿੰਘ ਬੜੀ ਨੂੰ ਹਿਰਾਸਤ ਵਿੱਚ ਲਿਆ

On Punjab