PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਭਿਆਨਕ ਹਾਦਸਾ: ਅੱਗ ਲੱਗਣ ਨਾਲ ਔਰਬਿਟ ਬੱਸ ਸੜ ਕੇ ਹੋਈ ਸੁਆਹ !

ਬਠਿੰਡਾ- ਅੱਜ ਦੁਪਹਿਰ ਬਠਿੰਡਾ-ਚੰਡੀਗੜ ਨੈਸ਼ਨਲ ਹਾਈਵੇਅ ’ਤੇ ਪਿੰਡ ਚੰਨੋਂ ਨੇੜੇ ਔਰਬਿਟ ਬੱਸ ਨੂੰ ਕਿਸੇ ਤਕਨੀਕੀ ਨੁਕਸ ਕਾਰਣ ਅੱਗ ਲੱਗਣ ਨਾਲ ਬੱਸ ਪੂਰੀ ਤਰ੍ਹਾਂ ਸੜ ਗਈ। ਇਸੇ ਦੌਰਾਨ ਬੱਸ ਵਿੱਚ ਸਫ਼ਰ ਕਰ ਰਹੀਆਂ ਸਵਾਰੀਆਂ ਦਾ ਬਚਾਅ ਹੋ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਸ ਦੇ ਡਰਾਈਵਰ ਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਔਰਬਿਟ ਬੱਸ ਚੰਡੀਗੜ੍ਹ ਤੋਂ ਬਠਿੰਡਾ ਨੂੰ ਜਾ ਰਹੀ ਸੀ। ਜਦੋਂ ਇਹ ਬੱਸ ਪਿੰਡ ਚੰਨੋਂ ਨੇੜੇ ਪਹੁੰਚੀ ਤਾਂ ਬੱਸ ਦੇ ਪਿਛਲੇ ਪਾਸਿਓਂ ਕਿਸੇ ਚੀਜ਼ ਦੇ ਸੜਨ ਬਾਰੇ ਸ਼ੱਕ ਹੋਇਆ। ਇਸੇ ਦੌਰਾਨ ਬੱਸ ਨੂੰ ਇੱਕ ਢਾਬੇ ਨੇੜੇ ਰੋਕ ਕੇ ਦੇਖਿਆ ਤਾਂ ਬੱਸ ਦੇ ਹੇਠਲੇ ਹਿੱਸੇ ਨੂੰ ਅੱਗ ਲੱਗ ਰਹੀ ਸੀ।

ਉਨ੍ਹਾਂ ਨੇ ਬੱਸ ਦੀਆਂ ਸਵਾਰੀਆਂ ਨੂੰ ਤੁਰੰਤ ਬਾਹਰ ਕੱਢਿਆ ਅਤੇ ਫੋਨ ਕਰਕੇ ਫਾਇਰ ਬ੍ਰਿਗੇਡ ਨੂੰ ਬੁਲਾਇਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ ਪਰ ਉਸ ਸਮੇਂ ਤੱਕ ਬੱਸ ਪੂਰੀ ਤਰ੍ਹਾਂ ਸੜ ਚੁੱਕੀ ਸੀ।  ਡਰਾਈਵਰ ਨੇ ਦੱਸਿਆ ਕਿ ਸਾਇਦ ਕੋਈ ਸ਼ਾਰਟ ਸਰਕਟ ਕਾਰਨ ਇਹ ਅੱਗ ਲੱਗੀ ਹੋਵੇਗੀ। ਇਸੇ ਦੌਰਾਨ ਪੁਲੀਸ ਚੌਂਕੀ ਚੰਨੋਂ ਅਤੇ ਥਾਣਾ ਪਸਿਆਣਾ ਦੀ ਪੁਲੀਸ ਵੀ ਘਟਨਾ ਸਥਾਨ ’ਤੇ ਪਹੁੰਚ ਗਈ। ਥਾਣਾ ਮੁਖੀ ਇੰਸਪੈਕਟਰ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਸਵਾਰੀਆਂ ਦਾ ਬਚਾਅ ਹੋ ਗਿਆ।

Related posts

ਗਿਆਨੀ ਜੈਲ ਸਿੰਘ ਬਾਰੇ ਟਿੱਪਣੀ ’ਤੇ ਮੁਆਫੀ ਮੰਗੇ ਰਾਜਾ ਵੜਿੰਗ: ਸਪੀਕਰ ਸੰਧਵਾਂ

On Punjab

ਬ੍ਰਾਜ਼ੀਲ: ਹਵਾਈ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ 61 ਲੋਕਾਂ ਦੀ ਮੌਤ

On Punjab

ਅਮਰੀਕੀ ਕੰਪਨੀ ਨੇ ਕੀਤੀ ਕੋਰੋਨਾ ਟੀਕੇ ਦੀ ਸਫਲ ਮਨੁੱਖੀ ਅਜ਼ਮਾਇਸ਼, ਦਵਾਈ ਜਲਦੀ ਮਿਲਣ ਦੀ ਉਮੀਦ

On Punjab