32.18 F
New York, US
January 22, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਹਸਪਤਾਲ ਵਿਚ ਮੰਗੇਤਰ ਮੁਟਿਆਰ ਨਾਲ ਨੱਚਦਾ ਟੱਪਦਾ ਨਜ਼ਰ ਆਇਆ ਡਾਕਟਰ

ਉੱਤਰ ਪ੍ਰਦੇਸ਼- ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦੇ ਕਾਂਧਲਾ ਥਾਣਾ ਖੇਤਰ ਅਧੀਨ ਆਉਂਦੇ ਹਸਪਤਾਲ ਵਿਚ ਤਾਇਨਾਤ ਇਕ ਡਾਕਟਰ ਦਾ ਮੁਟਿਆਰ ਨਾਲ ਡਾਂਸ ਕਰਦਿਆਂ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਇਸ ਮੁਟਿਆਰ ਦਾ ਡਾਕਟਰ ਨਾਲ ਮੰਗਣਾ ਹੋਇਆ ਸੀ ਤੇ ਇਸੇ ਖ਼ੁਸ਼ੀ ਵਿਚ ਡਾਕਟਰ ਨੱਚ ਟੱਪ ਰਿਹਾ ਸੀ।

ਉਧਰ ਵੀਡੀਓ ਵਾਇਰਲ ਹੋਣ ਮਗਰੋਂ ਸਿਹਤ ਵਿਭਾਗ ਵੀ ਹਰਕਤ ਵਿਚ ਆ ਗਿਆ। ਵਾਇਰਲ ਵੀਡੀਓ ਹਸਪਤਾਲ ਦੀ ਉਪਰਲੀ ਮੰਜ਼ਿਲ ’ਤੇ ਬਣੇ ਕਮਰੇ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਡਾਕਟਰ ਕਥਿਤ ਤੌਰ ’ਤੇ ਮੁਟਿਆਰ ਨਾਲ ਨੱਚ ਟੱਪ ਰਿਹਾ ਹੈ। ਵੀਡੀਓ ਵਿਚ ਡਾਕਟਰ ਬਨੈਨ ਤੇ ਲੋਅਰ ਪਾ ਕੇ ਮੁਟਿਆਰ ਨਾਲ ਨੱਚਦਾ ਨਜ਼ਰ ਆ ਰਿਹਾ ਹੈ। ਵੀਡੀਓ ਹਸਪਤਾਲ ਵਿਚ ਸ਼ੂਟ ਕੀਤੇ ਜਾਣ ਨੂੰ ਲੈ ਕੇ ਹਸਪਤਾਲ ਦੀ ਸ਼ਾਨ ’ਤੇ ਸਵਾਲ ਉੱਠਣ ਲੱਗੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਮੈਡੀਕਲ ਸੁਪਰਡੈਂਟ ਨੇ ਡਾਕਟਰ ਨੂੰ ਨੋਟਿਸ ਜਾਰੀ ਕਰਕੇ ਸਪਸ਼ਟੀਕਰਨ ਮੰਗਿਆ ਹੈ। ਵਿਭਾਗ ਨੇ ਡਾਕਟਰ ਦੀ ਇਸ ਕਾਰਵਾਈ ਨੂੰ ਹਸਪਤਾਲ ਦੀ ਦਿੱਖ ਤੇ ਅਨੁਸ਼ਾਸਨ ਖਿਲਾਫ਼ ਮੰਨਿਆ ਹੈ। ਵਿਵਾਦ ਮਗਰੋਂ ਡਾਕਟਰ ਨੂੰ ਰਿਹਾਇਸ਼ੀ ਕਮਰਾ ਖਾਲੀ ਕਰਨ ਲਈ ਆਖ ਦਿੱਤਾ ਗਿਆ ਹੈ। ਸਿਹਤ ਵਿਭਾਗ ਮਾਮਲੇ ਦੀ ਜਾਂਚ ਕਰ ਰਿਹਾ ਹੈ ਤੇ ਡਾਕਟਰ ਨੂੰ ਨੋਟਿਸ ਦਾ ਜਵਾਬ ਦੇਣ ਲਈ ਕਿਹਾ ਗਿਆ ਹੈ। ਵਿਭਾਗੀ ਅਧਿਕਾਰੀ ਜਲਦੀ ਹੀ ਰਿਪੋਰਟ ਤਿਆਰ ਕਰ ਕੇ ਉੱਚ ਅਧਿਕਾਰੀਆਂ ਨੂੰ ਭੇਜਣਗੇ। ਇਹ ਘਟਨਾ ਹਸਪਤਾਲ ਸਟਾਫ਼ ਤੇ ਮੁਕਾਮੀ ਲੋਕਾਂ ਲਈ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਵਿਭਾਗ ਨੇ ਇਸ਼ਾਰਾ ਕੀਤਾ ਹੈ ਕਿ ਜਾਂਚ ਮੁਕੰਮਲ ਹੋਣ ਮਗਰੋਂ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

Related posts

Hathras Gang Rape Case: ਹਾਥਰਸ ਸਮੂਹਿਕ ਬਲਾਤਕਾਰ ਮਾਮਲੇ ‘ਚ CBI ਜਾਂਚ ਸ਼ੁਰੂ

On Punjab

ਹਰਿਆਲੀ ’ਚ ਰਹਿਣ ਨਾਲ ਤੇਜ਼ ਹੋ ਸਕਦੈ ਬੱਚਿਆਂ ਦਾ ਦਿਮਾਗ, ਖੋਜ ’ਚ ਕੀਤਾ ਗਿਆ ਦਾਅਵਾ

On Punjab

ਬੰਗਲਾਦੇਸ਼ ‘ਚ ਕਿਸ਼ਤੀ ਪਲਟਣ ਕਰਕੇ 60 ਲੋਕਾਂ ਦੀ ਮੌਤ, ਮਰਨ ਵਾਲਿਆਂ ‘ਚ ਜ਼ਿਆਦਾਤਰ ਔਰਤਾਂ ਤੇ ਬੱਚੇ

On Punjab