PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਛੱਠ ਪੂਜਾ ਦੀ ਸਮਾਪਤੀ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਵਧਾਈ ਦਿੱਤੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਚਾਰ ਦਿਨਾਂ ਛੱਠ ਦੇ ਤਿਉਹਾਰ ਦੀ ਸਮਾਪਤੀ ’ਤੇ ਸ਼ਰਧਾਲੂਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਨੇ ਦੇਸ਼ ਦੀ ਸ਼ਾਨਦਾਰ ਪਰੰਪਰਾ ਦੀ ਇੱਕ ਰੱਬੀ ਝਲਕ ਦਿੱਤੀ। ਮੋਦੀ ਨੇ ‘ਐਕਸ’ (X) ’ਤੇ ਇੱਕ ਪੋਸਟ ਵਿੱਚ ਕਿਹਾ, ‘‘ਅੱਜ, ਛੱਠ ਦੇ ਮਹਾਨ ਤਿਉਹਾਰ ਦੀ ਸੁਭਾਗ ਸਮਾਪਤੀ ਸੂਰਜ ਦੇਵਤਾ ਨੂੰ ਸਵੇਰ ਦਾ ਅਰਘ ਚੜ੍ਹਾਉਣ ਨਾਲ ਹੋਈ। ਇਸ ਚਾਰ ਦਿਨਾਂ ਰਸਮ ਦੌਰਾਨ, ਅਸੀਂ ਛੱਠ ਪੂਜਾ ਦੀ ਆਪਣੀ ਸ਼ਾਨਦਾਰ ਪਰੰਪਰਾ ਦੀ ਰੱਬੀ ਝਲਕ ਵੇਖੀ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਇਸ ਪਵਿੱਤਰ ਤਿਉਹਾਰ ਦਾ ਹਿੱਸਾ ਬਣਨ ਵਾਲੇ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਵਰਤ ਰੱਖਣ ਵਾਲੇ ਸਾਰਿਆਂ ਨੂੰ ਦਿਲੋਂ ਵਧਾਈਆਂ। ਛੱਠੀ ਮਈਆ ਦੀ ਅਪਾਰ ਕਿਰਪਾ ਤੁਹਾਡੇ ਸਾਰਿਆਂ ਦੇ ਜੀਵਨ ਨੂੰ ਹਮੇਸ਼ਾ ਰੌਸ਼ਨ ਰੱਖੇ।’’

Related posts

ਨਾਰਵੇ ਦੇ ਪਹਿਲੇ ਸਿੱਖ ਨਗਰ ਕੌਂਸਲਰ ਬਣੇ ਅੰਮ੍ਰਿਤਪਾਲ ਸਿੰਘ

On Punjab

ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵਧਿਆ, ਪਿੰਡ ਬੇਲਾ ਤਾਜੋਵਾਲ ਕੋਲ ਧੁੱਸੀ ਬੰਨ੍ਹ ਨੂੰ ਲੱਗੀ ਢਾਹ

On Punjab

Kisan Andolan: ਸੰਯੁਕਤ ਕਿਸਾਨ ਮੋਰਚਾ ਦਾ ਦੇਵਾਂਗੇ ਸਾਥ ਜਾਂ ਪ੍ਰਦਰਸ਼ਨ ਤੋਂ ਹੋਵੇਗੀ ਪੰਜਾਬ ਵਾਪਸੀ, ਨਿਹੰਗ ਅੱਜ ਲੈਣਗੇ ਫੈਸਲਾ

On Punjab