PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੰਜਾਬ ਤੇ ਹਰਿਆਣਾ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਤੋਂ ਮੌਨਸੂਨ ਦੀ ਵਾਪਸੀ ਸ਼ੁਰੂ

ਚੰਡੀਗੜ੍ਹ- ਦੱਖਣ-ਪੱਛਮੀ ਮੌਨਸੂਨ ਪੰਜਾਬ ਅਤੇ ਹਰਿਆਣਾ ਦੇ ਹੜ੍ਹ ਪ੍ਰਭਾਵਿਤ ਕੁਝ ਹਿੱਸਿਆਂ ਤੋਂ ਵਾਪਸ ਚਲਾ ਗਿਆ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਦੱਖਣ-ਪੱਛਮੀ ਮੌਨਸੂਨ ਦੀ ਰਾਜਸਥਾਨ ਦੇ ਕੁਝ ਹੋਰ ਹਿੱਸਿਆਂ, ਗੁਜਰਾਤ, ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਤੋਂ ਵਾਪਸੀ ਹੋ ਗਈ ਹੈ ਤੇ ਅਗਲੇ ਦੋ ਤੋਂ ਤਿੰਨ ਦਿਨਾਂ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਕੁਝ ਹੋਰ ਹਿੱਸਿਆਂ ਤੋਂ ਦੱਖਣ-ਪੱਛਮੀ ਮੌਨਸੂਨ ਦੀ ਵਾਪਸੀ ਲਈ ਹਾਲਾਤ ਸਾਜ਼ਗਾਰ ਹਨ।

ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਦੋਵਾਂ ਸੂਬਿਆਂ ਵਿਚ 17 ਅਤੇ 19 ਸਤੰਬਰ ਨੂੰ ਵੱਖ-ਵੱਖ ਥਾਵਾਂ ’ਤੇ ਹਲਕੇ ਤੋਂ ਦਰਮਿਆਨਾ ਮੀਂਹ ਅਤੇ 18 ਸਤੰਬਰ ਨੂੰ ਕੁਝ ਥਾਵਾਂ ’ਤੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਜ਼ਿਕਰਯੋਗ ਹੈ ਕਿ ਹੜ੍ਹ ਪ੍ਰਭਾਵਿਤ ਪੰਜਾਬ ਵਿੱਚ ਅਗਸਤ ਵਿੱਚ 253.7 ਮਿਲੀਮੀਟਰ ਮੀਂਹ ਪਿਆ ਜੋ ਆਮ ਨਾਲੋਂ 74 ਫੀਸਦੀ ਵਧ ਸੀ ਤੇ ਇਹ ਪਿਛਲੇ 25 ਸਾਲਾਂ ਵਿੱਚ ਸੂਬੇ ਵਿੱਚ ਸਭ ਤੋਂ ਵੱਧ ਵੀ ਸੀ।

ਗੁਆਂਢੀ ਸੂਬੇ ਹਰਿਆਣਾ ਵਿੱਚ ਅਗਸਤ ਵਿੱਚ 194.5 ਮਿਲੀਮੀਟਰ ਮੀਂਹ ਪਿਆ ਜਦੋਂ ਕਿ ਇਸ ਮਹੀਨੇ ਔਸਤ 147.7 ਮਿਲੀਮੀਟਰ ਮੀਂਹ ਪੈਂਦਾ ਹੈ ਤੇ ਇਸ ਵਾਰ 32 ਫੀਸਦੀ ਜ਼ਿਆਦਾ ਮੀਂਹ ਪਿਆ। ਇਹ ਵੀ ਦੱਸਣਾ ਬਣਦਾ ਹੈ ਕਿ ਇਸ ਵਾਰ ਭਾਰੀ ਮੀਂਹ ਨੇ ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿਚ ਭਾਰੀ ਤਬਾਹੀ ਮਚਾਈ ਸੀ।

Related posts

ਮੈਂਡੀ ਤੱਖਰ ਦੇ ਹਲਦੀ ਫੰਕਸ਼ਨ ਦੀਆਂ ਅਣਦੇਖੀਆਂ ਤਸਵੀਰਾਂ ਆਈਆਂ ਸਾਹਮਣੇ, ਵੇਖੋ ਪੰਜਾਬੀ ਅਦਾਕਾਰਾ ਦੀਆਂ ਅਦਾਵਾਂ

On Punjab

ਹੋ ਜਾਏ ਪੁਤ ਬਰਾਬਰ ਦਾ ਜਦ

Pritpal Kaur

Aamir Liaquat Divorce: ਪਾਕਿ ਸੰਸਦ ਮੈਂਬਰ ਆਮਿਰ ਲਿਆਕਤ ਤੋਂ 31 ਸਾਲ ਛੋਟੀ ਪਤਨੀ ਨੇ ਮੰਗਿਆ ਤਲਾਕ

On Punjab