PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਵੈਸ਼ਨੋ ਦੇਵੀ ਯਾਤਰਾ 14 ਸਤੰਬਰ ਤੋਂ ਹੋਵੇਗੀ ਮੁੜ ਸ਼ੁਰੂ

ਜੰਮੂ-ਕਸ਼ਮੀਰ- ਜੰਮੂ-ਕਸ਼ਮੀਰ ’ਚ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ 19 ਦਿਨਾਂ ਤੱਕ ਮੁਅੱਤਲ ਰਹਿਣ ਤੋਂ ਬਾਅਦ ਐਤਵਾਰ ਤੋਂ ਮੁੜ ਸ਼ੁਰੂ ਹੋਵੇਗੀ। ਦਰਅਸਲ ਇਹ ਯਾਤਰਾ 26 ਅਗਸਤ ਨੂੰ ਜ਼ਮੀਨ ਖਿਸਕਣ ਕਾਰਨ 34 ਲੋਕਾਂ ਦੀ ਮੌਤ ਅਤੇ 20 ਲੋਕਾਂ ਦੇ ਜ਼ਖ਼ਮੀ ਹੋਣ ਤੋਂ ਬਾਅਦ ਮੁਅੱਤਲ ਕਰ ਦਿੱਤੀ ਗਈ ਸੀ।

ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ (SMVDB) ਨੇ X ’ਤੇ ਦੱਸਿਆ, “ਜੈ ਮਾਤਾ ਦੀ! ਵੈਸ਼ਨੋ ਦੇਵੀ ਯਾਤਰਾ 14 ਸਤੰਬਰ (ਐਤਵਾਰ) ਤੋਂ ਮੁੜ ਸ਼ੁਰੂ ਹੋਵੇਗੀ। ਵੇਰਵਿਆਂ ਅਤੇ ਬੁਕਿੰਗਾਂ ਲਈ ਕਿਰਪਾ ਕਰਕੇ www.maavaishnodevi.org ’ਤੇ ਜਾਓ। ਮੌਸਮ ਦੀ ਖਰਾਬੀ ਅਤੇ ਧਾਰਮਿਕ ਸਥਾਨ ਵੱਲ ਜਾਣ ਵਾਲੇ ਰਸਤੇ ਦੀ ਜ਼ਰੂਰੀ ਦੇਖਭਾਲ ਦੇ ਕਾਰਨ ਅਸਥਾਈ ਤੌਰ ’ਤੇ ਮੁਅੱਤਲੀ ਜ਼ਰੂਰੀ ਸੀ। ਯਾਤਰਾ ਨਿਰਧਾਰਤ ਸਮੇਂ ਅਨੁਸਾਰ ਮੁੜ ਸ਼ੁਰੂ ਹੋਵੇਗੀ, ਬਸ਼ਰਤੇ ਮੌਸਮ ਅਨੁਕੂਲ ਰਹੇ।”

SMVDB ਦੇ ਬੁਲਾਰੇ ਨੇ ਸ਼ਰਧਾਲੂਆਂ ਨੂੰ ਸਲਾਹ ਦਿੱਤੀ ਕਿ ਉਹ ਵੈਧ ਪਛਾਣ ਪੱਤਰ ਰੱਖਣ, ਨਿਰਧਾਰਤ ਮਾਰਗਾਂ ਦੀ ਪਾਲਣਾ ਕਰਨ ਅਤੇ ਜ਼ਮੀਨੀ ਸਟਾਫ ਨਾਲ ਸਹਿਯੋਗ ਕਰਨ। ਪਾਰਦਰਸ਼ਤਾ ਅਤੇ ਟਰੇਸੇਬਿਲਟੀ ਲਈ RFID-ਅਧਾਰਤ ਟਰੈਕਿੰਗ ਲਾਜ਼ਮੀ ਰਹੇਗੀ। ਲਾਈਵ ਅਪਡੇਟਸ, ਬੁਕਿੰਗ ਸੇਵਾਵਾਂ ਅਤੇ ਹੈਲਪਲਾਈਨ ਸਹਾਇਤਾ ਲਈ, ਸ਼ਰਧਾਲੂਆਂ ਨੂੰ ਸ਼ਰਾਈਨ ਬੋਰਡ ਦੀ ਅਧਿਕਾਰਤ ਵੈੱਬਸਾਈਟ: www.maavaishnodevi.org ’ਤੇ ਜਾਣ। ਸ਼ਰਧਾਲੂਆਂ ਦੇ ਧੀਰਜ ਅਤੇ ਸਮਝ ਲਈ ਧੰਨਵਾਦ ।

ਜ਼ਿਕਰਯੋਗ ਹੈ ਕਿ ਬੱਦਲ ਫਟਣ ਕਾਰਨ ਕਟੜਾ ਪੱਟੀ ਦੇ ਤ੍ਰਿਕੁਟਾ ਪਹਾੜੀਆਂ ਵਿੱਚ ਅਧਕੁਵਾਰੀ ਵਿਖੇ ਜ਼ਮੀਨ ਖਿਸਕ ਗਈ ਸੀ, ਜਿਸ ਤੋਂ ਬਾਅਦ ਯਾਤਰਾ ਨੂੰ ਉਸੇ ਦਿਨ ਤੋਂ ਮੁਅੱਤਲ ਕਰ ਦਿੱਤਾ ਸੀ।

Related posts

ਜੰਗਲ ‘ਚ ਗੋਰੇ ਨੂੰ ਮੋਦੀ ਨੇ ਇੰਝ ਸਮਝਾਈ ਆਪਣੀ ਹਿੰਦੀ, ਆਪ ਹੀ ਖੋਲ੍ਹਿਆ ਰਾਜ਼

On Punjab

CM ਮਾਨ ਦੇ ਮੁੱਖ ਸਕੱਤਰ IAS ਵਿਜੋਏ ਕੁਮਾਰ ਨੇ ਸਾਂਭਿਆ ਅਹੁਦਾ, ਕਿਹਾ-ਲੋਕ ਪੱਖੀ ਨੀਤੀਆਂ ਅੱਗੇ ਵਧਾਉਣਾ ਮੁੱਖ ਤਰਜ਼ੀਹ

On Punjab

ਪੈਨਸਿਲਵੇਨੀਆ ’ਚ ਭਾਰਤੀ ਹੋਟਲ ਮਾਲਕ ਦੀ ਹੱਤਿਆ !

On Punjab