PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਦਿੱਲੀ ਵਿੱਚ ਯਮੁਨਾ ਦਾ ਪੱਧਰ 207 ਮੀਟਰ ਤੋਂ ਹੇਠਾਂ ਆਇਆ

ਨਵੀਂ ਦਿੱਲੀ- ਯਮੁਨਾ ਨਦੀ ਦਾ ਪਾਣੀ ਦਾ ਪੱਧਰ ਅੱਜ 206.47 ਮੀਟਰ ਦਰਜ ਕੀਤਾ ਗਿਆ ਤੇ ਇਹ ਪੱਧਰ ਕਈ ਦਿਨਾਂ ਬਾਅਦ 207 ਮੀਟਰ ਤੋਂ ਹੇਠਾਂ ਆ ਗਿਆ ਹੈ। ਕੌਮੀ ਰਾਜਧਾਨੀ ਦੇ ਕੁਝ ਹਿੱਸਿਆਂ ਵਿੱਚ ਪਾਣੀ ਹਾਲੇ ਵੀ ਭਰਿਆ ਹੋਇਆ ਹੈ ਤੇ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਯਮੁਨਾ ਵਿਚ ਪਾਣੀ ਦੇ ਪੱਧਰ ਲਈ ਖਤਰੇ ਦਾ ਨਿਸ਼ਾਨ 205.33 ਮੀਟਰ ਹੈ ਪਰ ਸ਼ਹਿਰ ਲਈ ਚਿਤਾਵਨੀ ਨਿਸ਼ਾਨ 204.50 ਮੀਟਰ ਹੈ। ਦੂਜੇ ਪਾਸੇ ਅਧਿਕਾਰੀਆਂ ਨੇ ਕਿਹਾ ਹੈ ਕਿ ਸਥਿਤੀ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਸਾਰੀਆਂ ਸਬੰਧਤ ਏਜੰਸੀਆਂ ਹਾਈ ਅਲਰਟ ’ਤੇ ਹਨ।

ਦਿੱਲੀ-ਮੇਰਠ ਐਕਸਪ੍ਰੈਸਵੇਅ ’ਤੇ ਮਿਊਰ ਵਿਹਾਰ, ਕਸ਼ਮੀਰੀ ਗੇਟ ਅਤੇ ਨੇੜਲੇ ਖੇਤਰਾਂ ਵਿੱਚ ਨਦੀ ਦੇ ਨੇੜੇ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦੇ ਰੈਣ ਬਸੇਰੇ ਲਈ ਤੰਬੂ ਲਗਾਏ ਗਏ ਹਨ।

ਹੜ੍ਹ ਕੰਟਰੋਲ ਵਿਭਾਗ ਅਨੁਸਾਰ ਹਥਨੀਕੁੰਡ ਬੈਰਾਜ ਤੋਂ ਸਵੇਰੇ 9 ਵਜੇ 50,629 ਕਿਊਸਿਕ ਪਾਣੀ ਛੱਡਿਆ ਗਿਆ। ਵਜ਼ੀਰਾਬਾਦ ਬੈਰਾਜ ਤੋਂ ਪਾਣੀ ਦਾ ਨਿਕਾਸ ਲਗਪਗ 1,17,260 ਕਿਊਸਿਕ ਹੈ। ਬੈਰਾਜਾਂ ਤੋਂ ਛੱਡੇ ਜਾਣ ਵਾਲੇ ਪਾਣੀ ਨੂੰ ਦਿੱਲੀ ਪਹੁੰਚਣ ਵਿੱਚ ਆਮ ਤੌਰ ’ਤੇ 48 ਤੋਂ 50 ਘੰਟੇ ਲੱਗਦੇ ਹਨ। ਅਧਿਕਾਰੀਆਂ ਨੇ ਕਿਹਾ ਕਿ ਹਾਲੇ ਉੱਪਰਲੇ ਪਾਸੇ ਤੋਂ ਘੱਟ ਪਾਣੀ ਆ ਰਿਹਾ ਹੈ ਪਰ ਦਿੱਲੀ ਵਿਚ ਪਾਣੀ ਦਾ ਪੱਧਰ ਹਾਲੇ ਵੀ ਜ਼ਿਆਦਾ ਹੈ।

Related posts

Dark Neck Remedies : ਧੌਣ ਦੇ ਕਾਲੇਪਣ ਕਾਰਨ ਘਟ ਰਹੀ ਹੈ ਖ਼ੂਬਸੂਰਤੀ ਤਾਂ ਇਨ੍ਹਾਂ 5 ਘਰੇਲੂ ਨੁਸਖਿਆਂ ਨਾਲ ਪਾਓ ਇਸ ਤੋਂ ਛੁਟਕਾਰਾ

On Punjab

ਬੁਲੰਦ ਹੌਸਲੇ ਨਾਲ 4200 ਮੀਟਰ ਦੀ ਉਚਾਈ ਤੋਂ ਬਚਾਈ ਜਾਨ, ਸਰਬੀਆ ਦੇ ਪੈਰਾਗਲਾਈਡਰ ਦੀ ਹੋਈ ਕਰੈਸ਼ ਲੈਂਡਿੰਗ ਸਰਬੀਆਈ ਪੈਰਾਗਲਾਈਡਰ ਪਾਇਲਟ ਮਿਰੋਸਲਾਵ ਪ੍ਰੋਡਾਨੋਵਿਕ, ਜੋ ਕਿ ਕਾਂਗੜਾ ਜ਼ਿਲੇ ਦੇ ਬੀਰ ਬਿਲਿੰਗ ਪੈਰਾਗਲਾਈਡਿੰਗ ਸਾਈਟ ਤੋਂ ਇਕੱਲੇ ਉਡਾਣ ਭਰ ਰਿਹਾ ਸੀ, ਸ਼ੁੱਕਰਵਾਰ ਨੂੰ ਆਪਣਾ ਰਸਤਾ ਭੁੱਲ ਗਿਆ।

On Punjab

Bihar Election Results: ਰੁਝਾਨਾਂ ‘ਚ ਤੇਜੱਸਵੀ ਯਾਦਵ ਨੂੰ ਮਿਲਿਆ ਬਹੁਮਤ, ਜਾਣੋ ਹੁਣ ਤਕ ਕੌਣ ਕਿੰਨੀਆਂ ਸੀਟਾਂ ‘ਤੇ ਅੱਗੇBihar Election Results: ਰੁਝਾਨਾਂ ‘ਚ ਤੇਜੱਸਵੀ ਯਾਦਵ ਨੂੰ ਮਿਲਿਆ ਬਹੁਮਤ, ਜਾਣੋ ਹੁਣ ਤਕ ਕੌਣ ਕਿੰਨੀਆਂ ਸੀਟਾਂ ‘ਤੇ ਅੱਗੇ

On Punjab