PreetNama
ਸਮਾਜ/Social

ਹਿੰਦੂ ਅੱਤਵਾਦੀ ਕਹਿਣ ‘ਤੇ ਕਮਲ ਹਾਸਨ ‘ਤੇ ਸੁੱਟੀ ਚਪੱਲ

ਚੇਨਈਤਮਿਲਨਾਡੂ ਦੇ ਮਦੁਰੈ ‘ਚ ਬੁੱਧਵਾਰ ਨੂੰ ਇੱਕ ਚੋਣ ਸਭਾ ਦੌਰਾਨ ਮੱਕਲ ਨਿਧੀ ਮਾਇਅਮ (ਐਮਐਨਐਮਪਾਰਟੀ ਦੇ ਸੰਸਥਾਪਕ ਤੇ ਐਕਟਰ ਕਮਲ ਹਾਸਨ ‘ਤੇ ਚੱਪਲ ਸੁੱਟੀ ਗਈ। ਬੇਸ਼ੱਕ ਚੱਪਲ ਉਨ੍ਹਾਂ ਨੂੰ ਲੱਗੀ ਨਹੀਂ ਪਰ ਇਸ ਮਾਮਲੇ ‘ਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 12 ਮਈ ਨੂੰ ਹਾਸਨ ਨੇ ਇੱਕ ਵਿਵਾਦਤ ਬਿਆਨ ਦਿੱਤਾ ਸੀ।

ਉਨ੍ਹਾਂ ਨੇ ਕਿਹਾ ਸੀ, “ਆਜ਼ਾਦ ਭਾਰਤ ਦਾ ਪਹਿਲਾ ਅੱਤਵਾਦੀ ਹਿੰਦੂ ਸੀ। ਉਸ ਦਾ ਨਾਂ ਨਾਥੂਰਾਮ ਹੋਡਸੇ ਸੀ। ਇੱਥੋਂ ਹੀ ਅੱਤਵਾਦ ਦੀ ਸ਼ੁਰੂਆਤ ਹੋਈ ਸੀ।” ਇਸ ਤੋਂ ਬਾਅਦ ਬੀਜੇਪੀ ਸਮੇਤ ਕੁਝ ਪਾਰਟੀਆਂ ਹਾਸਨ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ।

ਹਾਸਨ ਨੇ ਆਪਣੇ ਬਿਆਨ ਦੀ ਸਫਾਈ ਦਿੰਦੇ ਹੋਏ ਕਿਹਾ, “ਮੈਂ ਜੋ ਵੀ ਕਿਹਾ ਸੀਉਸ ਨਾਲ ਭਾਜਪਾ ਸਮੇਤ ਹੋਰ ਦਲ ਨਾਰਾਜ਼ ਹੋ ਗਏ ਹਨ ਪਰ ਮੈਂ ਇੱਕ ਇਤਿਹਾਸਕ ਸੱਚ ਦਾ ਜ਼ਿਕਰ ਕੀਤਾ ਸੀ। ਮੇਰਾ ਮਕਸਦ ਵਿਵਾਦ ਖੜ੍ਹਾ ਕਰਨਾ ਨਹੀਂ ਸੀ। ਉਸ ਬਿਆਨ ਨਾਲ ਕਿਸੇ ਧਰਮ ਤੇ ਜਾਤੀ ਨਾਲ ਕੋਈ ਲੈਣਾਦੇਣਾ ਨਹੀਂ ਹੈ।”

ਗੋਡਸੇ ਵਾਲੇ ਬਿਆਨ ‘ਤੇ ਹਾਸਨ ਖਿਲਾਫ ਐਫਆਈਆਰ ਕਰਵਾਈ ਗਈ। ਉਹ ਅੰਤਮ ਜ਼ਮਾਨਤ ਲਈ ਬੁੱਧਵਾਰ ਨੂੰ ਮਦਰਾਸ ਹਾਈਕੋਰਟ ਪਹੁੰਚੇ। ਇਸ ਤੋਂ ਪਹਿਲਾਂ ਕੋਰਟ ਨੇ ਉਨ੍ਹਾਂ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਉਧਰ ਰਾਜਨੀਤਕ ਦਲ ਚੋਣ ਕਮਿਸ਼ਨ ਨੂੰ ਹਾਸਨ ਦੀ ਪਾਰਟੀ ਬੈਨ ਕਰਨ ਦੀ ਮੰਗ ਕਰ ਰਹੇ ਹਨ।

Related posts

ਇਹ ਇਸ਼ਕੇ ਦੀ ਖੇਡ

Pritpal Kaur

ਵਿਰਾਸਤੀ ਮੇਲੇ ਵਿੱਚ ਡੌਗ ਸ਼ੋਅ ਕਰਵਾਇਆ

On Punjab

Parliament house : ਹੁਣ ਸੰਸਦ ਭਵਨ ਕੰਪਲੈਕਸ ‘ਚ ਧਰਨਾ, ਭੁੱਖ ਹੜਤਾਲ ‘ਤੇ ਲੱਗੀ ਪਾਬੰਦੀ, ਕਾਂਗਰਸ ਨੇ ਟਵੀਟ ਕਰ ਕੇ ਕੱਸਿਆ ਤਨਜ਼

On Punjab