PreetNama
ਖਾਸ-ਖਬਰਾਂ/Important News

ਮਾਨਸੂਨ ਪੰਜ ਦਿਨ ਲੇਟ, ਛੇ ਜੂਨ ਨੂੰ ਕੇਰਲ ‘ਚ ਹੋਏਗੀ ਐਂਟਰੀ

ਨਵੀਂ ਦਿੱਲੀਭਾਰਤੀ ਮੌਸਮ ਵਿਭਾਗ ਦਾ ਅੰਦਾਜ਼ਾ ਹੈ ਕਿ ਇਸ ਸਾਲ ਦੱਖਣੀਪੱਛਮੀ ਮਾਨਸੂਨ ਆਪਣੇ ਤੈਅ ਸਮੇਂ ਤੋਂ ਪੰਜ ਦਿਨ ਦੀ ਦੇਰੀ ਯਾਨੀ ਜੂਨ ਨੂੰ ਪਹੁੰਚ ਰਿਹਾ ਹੈ। ਆਈਐਮਡੀ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਦੀ ਸਪੀਡ ਮੱਠੀ ਰਹਿਣ ਦੀ ਸੰਭਾਵਨਾ ਹੈ। ਕਿਹਾ ਗਿਆ ਹੈ ਕਿ ਪਹਿਲਾਂ ਜਿਸ ਤਾਰੀਖ ਦਾ ਐਲਾਨ ਕੀਤਾ ਗਿਆ ਹੈਉਸ ‘ਚ ਚਾਰਪੰਜ ਦਿਨ ਅੱਗੇ ਪਿੱਛੇ ਹੋ ਸਕਦੀ ਹੈ।

ਪ੍ਰਾਈਵੇਟ ਮੌਸਮ ਅੇਜੰਸੀ ‘ਸਕਾਈਮੈਟ’ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਮਾਨਸੂਨ ਦੋ ਦਿਨ ਦੀ ਦੇਰੀ ਨਾਲ ਚੱਲ ਰਿਹਾ ਹੈ ਜਿਸ ਨਾਲ ਇਹ ਕੇਰਲ ‘ਚ ਚਾਰ ਜੂਨ ਨੂੰ ਪਹੁੰਚੇਗਾ। ਆਈਐਮਡੀ ਨੇ ਕਿਹਾ ਕਿ ਮਾਨਸੂਨ ਦੀ ਸ਼ੁਰੂਆਤ ਦੀ ਤਾਰੀਖ ਦੇ ਅਦਾਜ਼ਿਆਂ ਬਾਰੇ ਪਿਛਲੇ 14 ਸਾਲਾਂ ਦੇ ਸਾਰੇ ਅਦਾਜ਼ੇ ਸਹੀ ਸਾਬਤ ਹੋਏ ਹਨ ਜਿਸ ‘ਚ ਸਿਰਫ 2015 ਦਾ ਅਨੁਮਾਨ ਸਹੀ ਨਹੀਂ ਸੀ।

ਮੌਸਮ ਵਿਭਾਗ ਦਾ ਕਹਿਣਾ ਹੈ, “ਅੰਡੇਮਾਨ ਸਾਗਰਨਿਕੋਬਾਰ ਦੀਪ ਦੇ ਦੱਖਣੀ ਭਾਗ ਤੇ ਦੱਖਣੀਪੂਰਬੀ ਬੰਗਾਲ ਦੀ ਖਾੜੀ ‘ਚ 18 ਤੋਂ 19 ਮਈ ‘ਚ ਦੱਖਣੀਪੱਛਮੀ ਮਾਨਸੂਨ ਦੇ ਅੱਗੇ ਵਧਣ ਲਈ ਹਾਲਾਤ ਸਹੀ ਹੁੰਦੇ ਜਾ ਰਹੇ ਹਨ।”

ਮੌਸਮ ਵਿਭਾਗ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਇਸ ਸਾਲ ਮਾਨਸੂਨ ‘ਚ ਠੀਕਠਾਕ ਬਾਰਸ਼ ਹੋਣ ਦੀ ਉਮੀਦ ਹੈ। ਦੇਸ਼ ਦੇ ਵੱਖਵੱਖ ਹਿੱਸਿਆਂ ‘ਚ ਕਰੀਬ 96 ਫੀਸਦ ਬਾਰਸ਼ ਹੋ ਸਕਦੀ ਹੈ।

Related posts

ਅਹਿਮਦਾਬਾਦ: 88 ਕਿਲੋਗ੍ਰਾਮ ਸੋਨਾ ਅਤੇ 19.66 ਕਿਲੋਗ੍ਰਾਮ ਗਹਿਣੇ ਜ਼ਬਤ

On Punjab

PM ਮੋਦੀ ਦੇ ਜਨਮ-ਦਿਨ ਮੌਕੇ ਪ੍ਰਸ਼ੰਸਕ ਨੇ ਮੰਦਰ ’ਚ ਚੜ੍ਹਾਇਆ ਸੋਨੇ ਦਾ ਮੁਕੁਟ

On Punjab

ਸਿੱਧੂ ਮੂਸੇਵਾਲਾ ਦਸਤਾਵੇਜ਼ੀ ਮਾਮਲੇ ’ਚ ਸੁਣਵਾਈ 21 ਅਗਸਤ ਨੂੰ

On Punjab