PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਉੱਤਰਕਾਸ਼ੀ: ਲਾਪਤਾ ਵਿਅਕਤੀਆਂ ਦੀ ਭਾਲ ਲਈ ਰਾਹਤ ਕਾਰਜ ਜਾਰੀ

ਉੱਤਰਕਾਸ਼ੀ- ਉੱਤਰਕਾਸ਼ੀ ਵਿੱਚ ਬੀਤੇ ਦਿਨ ਵਾਪਰੀ ਬੱਦਲ ਫਟਣ ਦੀ ਘਟਨਾ ਤੋਂ ਬਾਅਦ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ। ਉਧਰ ਬਚਾਅ ਕਰਮੀਆਂ ਨੇ ਬੁੱਧਵਾਰ ਨੂੰ ਧਰਾਲੀ ਵਿੱਚ ਹੜ੍ਹ ਦੇ ਪੀੜਤਾਂ ਦੀ ਭਾਲ ਲਈ ਆਪਣੀਆਂ ਕਾਰਵਾਈਆਂ ਮੁੜ ਸ਼ੁਰੂ ਕਰ ਦਿੱਤੀਆਂ ਹਨ।

ਮੰਗਲਵਾਰ ਦੁਪਹਿਰ ਨੂੰ ਆਏ ਅਚਾਨਕ ਹੜ੍ਹ ਕਾਰਨ ਖੂਬਸੂਰਤ ਧਰਾਲੀ ਪਿੰਡ ਦਾ ਲਗਪਗ ਅੱਧਾ ਹਿੱਸਾ ਤਬਾਹ ਹੋ ਗਿਆ। ਇਹ ਪਿੰਡ ਗੰਗੋਤਰੀ ਦੇ ਰਸਤੇ ’ਤੇ ਮੁੱਖ ਪੜਾਅ ਹੈ, ਜਿੱਥੋਂ ਗੰਗਾ ਨਦੀ ਨਿਕਲਦੀ ਹੈ। ਬੱਦਲ ਫਟਣ ਤੋਂ ਬਾਅਦ ਆਏ ਇਸ ਅਚਾਨਕ ਹੜ੍ਹ ਵਿੱਚ ਹੁਣ ਤੱਕ ਚਾਰ ਮੌਤਾਂ ਦੀ ਪੁਸ਼ਟੀ ਹੋਈ ਹੈ। ਲਗਭਗ 130 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ।

ਜਾਣਕਾਰੀ ਅਨੁਸਾਰ ਮਲਬੇ ਵਿੱਚੋਂ ਅਜੇ ਤੱਕ ਇੱਕ ਵੀ ਲਾਸ਼ ਨਹੀਂ ਕੱਢੀ ਜਾ ਸਕੀ ਹੈ। ਭਾਰਤੀ ਫੌਜ ਨੇ ਫਸੇ ਹੋਏ ਲੋਕਾਂ ਦੀ ਭਾਲ ਲਈ ਆਪਣੇ ਐਮਆਈ-17 (MI-17) ਅਤੇ ਚਿਨੂਕ (Chinook) ਹੈਲੀਕਾਪਟਰਾਂ ਨੂੰ ਤਾਇਨਾਤ ਕੀਤਾ ਹੈ।

ਇਸ ਹੜ੍ਹ ਵਿਚ ਘੱਟੋ-ਘੱਟ 60 ਲੋਕਾਂ ਦੇ ਲਾਪਤਾ ਹੋਣ ਬਾਰੇ ਕਿਹਾ ਜਾ ਰਿਹਾ ਹੈ, ਪਰ ਇਹ ਗਿਣਤੀ ਵੱਧ ਹੋਣ ਦੀ ਸੰਭਾਵਨਾ ਹੈ, ਕਿਉਂਕਿ ਜਦੋਂ ਇਹ ਦੁਖਾਂਤ ਵਾਪਰਿਆ ਤਾਂ ਧਰਾਲੀ ਪਿੰਡ ਵਿੱਚ ‘ਹਰ ਦੂਧ’ ਮੇਲੇ ਲਈ ਬਹੁਤ ਸਾਰੇ ਲੋਕ ਇਕੱਠੇ ਹੋਏ ਸਨ।

ਰੱਖਿਆ ਬੁਲਾਰੇ ਲੈਫਟੀਨੈਂਟ ਕਰਨਲ ਮਨੀਸ਼ ਸ਼੍ਰੀਵਾਸਤਵ ਨੇ ਦੱਸਿਆ ਕਿ ਲਾਪਤਾ ਲੋਕਾਂ ਵਿੱਚ 11 ਫੌਜੀ ਵੀ ਸ਼ਾਮਲ ਹਨ। 14 ਰਾਜ ਰਾਈਫਲਜ਼ (Raj Rif) ਦੇ ਕਮਾਂਡਿੰਗ ਅਫਸਰ ਕਰਨਲ ਹਰਸ਼ਵਰਧਨ, 150 ਫੌਜੀਆਂ ਦੀ ਟੀਮ ਨਾਲ ਰਾਹਤ ਅਤੇ ਬਚਾਅ ਕਾਰਜਾਂ ਦੀ ਅਗਵਾਈ ਕਰ ਰਹੇ ਹਨ।

ਸ਼੍ਰੀਵਾਸਤਵ ਨੇ ਕਿਹਾ ਕਿ ਆਪਣੇ ਫੌਜੀਆਂ ਦੇ ਲਾਪਤਾ ਹੋਣ ਅਤੇ ਬੇਸ ਨੂੰ ਨੁਕਸਾਨ ਪਹੁੰਚਣ ਦੇ ਬਾਵਜੂਦ, ਟੀਮ ਪੂਰੇ ਹੌਸਲੇ ਅਤੇ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਗੱਲ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ ਨੂੰ X ‘ਤੇ ਪੋਸਟ ਕੀਤਾ, ‘‘ਮੈਂ ਉੱਤਰਕਾਸ਼ੀ ਦੇ ਧਾਰਲੀ ਵਿੱਚ ਇਸ ਦੁਖਾਂਤ ਤੋਂ ਪ੍ਰਭਾਵਿਤ ਲੋਕਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਦਾ ਹਾਂ। ਇਸ ਦੇ ਨਾਲ ਹੀ, ਮੈਂ ਸਾਰੇ ਪੀੜਤਾਂ ਦੀ ਤੰਦਰੁਸਤੀ ਲਈ ਪ੍ਰਾਰਥਨਾ ਕਰਦਾ ਹਾਂ। ਮੈਂ ਮੁੱਖ ਮੰਤਰੀ ਪੁਸ਼ਕਰ ਧਾਮੀ ਨਾਲ ਗੱਲ ਕੀਤੀ ਹੈ ਅਤੇ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਹੈ।’’
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਹਰ ਜ਼ਰੂਰੀ ਕੇਂਦਰੀ ਸਹਾਇਤਾ ਦਾ ਭਰੋਸਾ ਦਿੱਤਾ ਅਤੇ NDRF ਅਤੇ ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ITBP) ਟੀਮਾਂ ਦੀ ਤਾਇਨਾਤੀ ਦੇ ਨਿਰਦੇਸ਼ ਦਿੱਤੇ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਸਹਾਇਤਾ ਦਿੱਤੀ ਅਤੇ ਸੀਐੱਮ ਧਾਮੀ ਨਾਲ ਫ਼ੋਨ ’ਤੇ ਗੱਲ ਕੀਤੀ।

Related posts

ਅਮਰੀਕਾ ਦਾ ਭਾਰਤ ਨੂੰ ਵੱਡਾ ਝਟਕਾ, ਹੁਣ ਵਧਣਗੀਆਂ ਮੁਸ਼ਕਲਾਂ! ਵਿਦੇਸ਼ ਜਾਣ ‘ਚ ਵੱਡਾ ਅੜਿੱਕਾ

On Punjab

ਜੈਰਾਮ ਠਾਕੁਰ ਵੱਲੋਂ ਰੋਕਣ ਕਾਰਨ ਹੜ੍ਹ ਮਾਰੇ ਇਲਾਕਿਆਂ ’ਚ ਨਹੀਂ ਗਈ: ਕੰਗਨਾ

On Punjab

ਚਿਦੰਬਰਮ ਨੂੰ 3 ਦਿਨ ਹੋਰ ਰਿੜਕੇਗੀ ਸੀਬੀਆਈ

On Punjab