PreetNama
ਖਾਸ-ਖਬਰਾਂ/Important News

ਮਹਿਲਾ ਪਾਈਲਟ ਨੂੰ ਪੁੱਛੇ ਕੁਝ ਨਿੱਜੀ ਸਵਾਲ ਤਾਂ ਮਾਮਲਾ ਵਿਗੜ ਗਿਆ, ਜਾਂਚ ਸ਼ੁਰੂ

ਨਵੀਂ ਦਿੱਲੀ: ਏਅਰ ਇੰਡੀਆ ਦੇ ਸੀਨੀਅਰ ਪਾਈਲਟ ਖਿਲਾਫ ਜਿਣਸੀ ਸ਼ੋਸ਼ਣ ਦੇ ਇਲਜ਼ਾਮ ਲੱਗੇ ਹਨ। ਇਸ ਮਾਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ। ਏਅਰਲਾਈਨ ਦੀ ਮਹਿਲਾ ਪਾਈਲਟ ਨੇ ਸੀਨੀਅਰ ਖਿਲਾਫ ਸ਼ਿਕਾਇਤ ਕੀਤੀ ਸੀ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਸਰੀਰਕ ਸਬੰਧਾਂ ਨਾਲ ਜੁੜੇ ਗਲਤ ਸਵਾਲ ਕੀਤੇ ਸੀ।

ਪੀੜਤ ਮਹਿਲਾ ਪਾਈਲਟ ਦਾ ਕਹਿਣਾ ਹੈ ਕਿ ਕਿਸੇ ਦੀ ਸਲਾਹ ਨਾਲ ਉਹ ਟ੍ਰੇਨਿੰਗ ਸੈਸ਼ਨ ਤੋਂ ਬਾਅਦ ਮੁਲਜ਼ਮ ਨਾਲ ਹੈਦਰਾਬਾਦ ਦੇ ਇੱਕ ਰੈਸਟੋਰੈਂਟ ‘ਚ ਡਿਨਰ ‘ਤੇ ਗਈ ਸੀ। ਉਹ ਇਸ ਲਈ ਰਾਜੀ ਹੋਈ ਕਿਉਂਕਿ ਕੁਝ ਉਡਾਣਾਂ ‘ਚ ਦੋਵੇਂ ਇਕੱਠੇ ਰਹੇ ਤੇ ਮੁਲਜ਼ਮ ਆਪਣੀ ਮਰਿਆਦਾ ਦਿਖਾਉਂਦਾ ਸੀ।

ਔਰਤ ਮੁਤਾਬਕ ਉਹ ਮੁਲਜ਼ਮ ਨਾਲ 5 ਮਈ ਦੀ ਸ਼ਾਮ ਕਰੀਬ 8 ਵਜੇ ਰੈਸਟੋਰੈਂਟ ਪਹੁੰਚੀ ਜਿੱਥੇ ਉਸ ਨੂੰ ਖ਼ਰਾਬ ਤਜ਼ਰਬੇ ਤੋਂ ਲੰਘਣਾ ਪਿਆ। ਮਹਿਲਾ ਦਾ ਕਹਿਣਾ ਹੈ, “ਮੁਲਜ਼ਮ ਨੇ ਆਪਣੀ ਨਾਖੁਸ਼ ਤੇ ਨਿਰਾਸ਼ ਵਿਆਹੁਤਾ ਜ਼ਿੰਦਗੀ ਦਾ ਜ਼ਿਕਰ ਸ਼ੁਰੂ ਕੀਤਾ। ਉਸ ਨੇ ਮੈਨੂੰ ਪਤੀ ਨਾਲ ਨਿੱਜੀ ਸਬੰਧਾਂ ਬਾਰੇ ਸਵਾਲ ਕੀਤੇ ਜਿਸ ‘ਤੇ ਮੈਂ ਕਿਹਾ ਕਿ ਅਜਿਹੇ ਮਾਮਲਿਆਂ ‘ਤੇ ਗੱਲ ਨਹੀਂ ਕਰਨੀ ਚਾਹੀਦੀ।”

Related posts

ਅਮਿਤ ਸ਼ਾਹ ਨੇ ਅਗਲੇ ਸਾਲ 31 ਮਾਰਚ ਤਕ ਨਕਸਲੀਆਂ ਨੂੰ ਖਤਮ ਕਰਨ ਦਾ ਸੰਕਲਪ ਦੁਹਰਾਇਆ

On Punjab

ਅੰਮ੍ਰਿਤਪਾਲ ਦੀ ਮਦਦ ਕਰਨ ਵਾਲਾ ਹੈੱਪੀ ਕਰਦੈ ਕਾਰਾਂ ਦੀ ਖ਼ਰੀਦ-ਵੇਚ ਦਾ ਕੰਮ, ਦੁਬਈ ਤੋਂ ਪਰਤਿਆ ਸੀ ਪਿੰਡ; ਪਿਤਾ ਕੁਝ ਵੀ ਬੋਲਣ ਨੂੰ ਨਹੀਂ ਤਿਆਰ

On Punjab

ਕੈਬਨਿਟ ਨੇ ਵਿਧਾਨ ਸਭਾ ਦੇ ਆਗਾਮੀ ਇਜਲਾਸ ਵਿੱਚ ਕੈਗ ਦੀ ਰਿਪੋਰਟਾਂ ਸਣੇ ਹੋਰ ਰਿਪੋਰਟਾਂ ਨੂੰ ਦਿੱਤੀ ਮਨਜ਼ੂਰੀ

On Punjab