ਉੜੀਸਾ- ਪੁਰੀ ਦੇ ਜਗਨਨਾਥ ਮੰਦਰ ਵਿੱਚ ਮੰਗਲਵਾਰ ਨੂੰ ਇੱਕ ਵਿਅਕਤੀ ਨੂੰ ਗੁਪਤ ਕੈਮਰਿਆਂ ਨਾਲ ਹਿਰਾਸਤ ਵਿੱਚ ਲਿਆ ਗਿਆ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਵਿਅਕਤੀ ਨੇ ਗੁਪਤ ਕੈਮਰਿਆਂ ਵਾਲੀ ਐਨਕ ਲਾਈ ਹੋਈ ਸੀ। ਉਨ੍ਹਾਂ ਕਿਹਾ ਕਿ 12ਵੀਂ ਸਦੀ ਦੇ ਇਸ ਮੰਦਰ ਵਿੱਚ ਫੋਟੋਗ੍ਰਾਫੀ ਜਾਂ ਵੀਡੀਓਗ੍ਰਾਫੀ ’ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਪੁਰੀ ਦੇ ਐੱਸਪੀ ਪਿਨਾਕੀ ਮਿਸ਼ਰਾ ਨੇ ਕਿਹਾ ਕਿ ਮੰਦਰ ਦੇ ਬੇਹਰਾਣਾ ਦੁਆਰ ਨੇੜੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੂੰ ਕੈਮਰੇ ਦੀ ਲਾਈਟ ਚਮਕਣ ’ਤੇ ਸ਼ੱਕ ਹੋਇਆ ਅਤੇ ਨੇੜਿਓਂ ਜਾਂਚ ਕਰਨ ’ਤੇ ਪਤਾ ਲੱਗਾ ਕਿ ਉਹ ਕੈਮਰੇ ਨਾਲ ਲੈਸ ਐਨਕਾਂ ਨਾਲ ਪਰਿਸਰ ਵਿੱਚ ਦਾਖਲ ਹੋਇਆ ਸੀ। ਉਨ੍ਹਾਂ ਕਿਹਾ ਕਿ ਸਥਾਨਕ ਨਿਵਾਸੀ ਇਸ ਵਿਅਕਤੀ ਨੂੰ ਤੁਰੰਤ ਪੁੱਛਗਿੱਛ ਲਈ ਸਿੰਘਦੁਆਰਾ ਪੁਲੀਸ ਸਟੇਸ਼ਨ ਲਿਜਾਇਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕੀ ਉਸਨੇ ਮੰਦਰ ਦੇ ਅੰਦਰ ਕੋਈ ਫੋਟੋਆਂ ਜਾਂ ਵੀਡੀਓ ਲਈਆਂ ਹਨ।

