PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸੱਤ ਛੜਿਆਂ ਦੇ ਕੈਨੇਡਾ ਵਸਣ ਦੀਆਂ ਸੱਧਰਾਂ ’ਤੇ ‘ਡਾਕਾ’

ਕੈਨੇਡਾ- ਸੱਤ ਛੜਿਆਂ ਦੇ ਕੈਨੇਡਾ ਵਸਣ ਦੀਆਂ ਸੱਧਰਾਂ ’ਤੇ ਪਾਣੀ ਫਿਰ ਗਿਆ ਹੈ। ਲੁਧਿਆਣਾ ਜ਼ਿਲ੍ਹੇ ਦੀ ਇਕ ਮਾਂ-ਧੀ ਨੇ ਨਿਵੇਕਲੇ ਢੰਗ ਨਾਲ ਠੱਗੀ ਮਾਰੀ ਅਤੇ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਸੁਫ਼ਨੇ ਨੂੰ ਤੋੜ ਕੇ ਰੱਖ ਦਿੱਤਾ। ਪੁਲੀਸ ਜਾਂਚ ’ਚ ਭੇਤ ਖੁੱਲ੍ਹਿਆ ਹੈ ਕਿ ਉਨ੍ਹਾਂ ਨੂੰ ਨਾ ਤਾਂ ਲਾੜੀ ਮਿਲੀ ਅਤੇ ਨਾ ਹੀ ਉਹ ਕੈਨੇਡਾ ਜਾ ਸਕੇ, ਸਗੋਂ ਲੱਖਾਂ ਰੁਪਏ ਦਾ ਵੱਖਰਾਂ ਚੂਨਾ ਲੱਗ ਗਿਆ। ਦੋ ਹੋਰਾਂ ਨਾਲ ਗ੍ਰਿਫ਼ਤਾਰ ਕੀਤੀ ਗਈ ਸੁਖਦਰਸ਼ਨ ਕੌਰ ਆਪਣੀ 24 ਵਰ੍ਹਿਆਂ ਦੀ ਧੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਦੀ ਵਰਤੋਂ ਕਰਕੇ ਉਸ ਨਾਲ ਵਿਆਹ ਕਰਵਾ ਕੇ ਨੌਜਵਾਨਾਂ ਨੂੰ ਵਿਦੇਸ਼ ਵਸਣ ਦਾ ਲਾਲਚ ਦਿੰਦੀ ਸੀ। ਹਰਪ੍ਰੀਤ ਸਟੂਡੈਂਟ ਵੀਜ਼ੇ ’ਤੇ ਕੈਨੇਡਾ ’ਚ ਹੈ ਅਤੇ ਉਥੇ ਮੌਜੂਦਾ ਸਮੇਂ ’ਚ ਵਰਕ ਪਰਮਿਟ ’ਤੇ ਰਹਿ ਰਹੀ ਹੈ। ਦੋਰਾਹਾ ਦੇ ਐੱਸਐੱਚਓ ਇੰਸਪੈਕਟਰ ਆਕਾਸ਼ ਦੱਤ ਮੁਤਾਬਕ ਸੱਤ ਪੀੜਤਾਂ ਦੀ ਪਛਾਣ ਹੋ ਗਈ ਹੈ ਅਤੇ ਉਨ੍ਹਾਂ ਪੁਲੀਸ ਕੋਲ ਆਪਣੇ ਬਿਆਨ ਦਰਜ ਕਰਵਾਏ ਹਨ। ਉਨ੍ਹਾਂ ਕਿਹਾ ਕਿ ਸੁਖਦਰਸ਼ਨ ਅਖ਼ਬਾਰਾਂ ’ਚ ‘ਵਰ ਦੀ ਲੋੜ’ ਦੇ ਇਸ਼ਤਿਹਾਰ ਦਿੰਦੀ ਸੀ ਅਤੇ ਫਿਰ ਸੰਭਾਵੀ ਲਾੜਿਆਂ ਦੇ ਪਰਿਵਾਰਾਂ ਤੱਕ ਪਹੁੰਚ ਬਣਾਉਂਦੀ ਸੀ। ਉਸ ਨੇ ਹਰੇਕ ਪਰਿਵਾਰ ਕੋਲੋਂ ਕਰੀਬ 20-20 ਲੱਖ ਰੁਪਏ ਦੀ ਮੰਗ ਕੀਤੀ ਅਤੇ ਫਿਰ 15 ਤੋਂ 18 ਲੱਖ ਰੁਪਏ ’ਚ ਉਨ੍ਹਾਂ ਨਾਲ ਸੌਦਾ ਤੈਅ ਹੋਇਆ। ਕੁਝ ਨੌਜਵਾਨਾਂ ਨੇ ਆਪਣੀ ਜ਼ਮੀਨ ਅਤੇ ਪਸ਼ੂ ਵੇਚ ਦਿੱਤੇ ਤੇ ਕਰਜ਼ੇ ਵੀ ਲਏ ਤਾਂ ਜੋ ਸੁਖਦਰਸ਼ਨ ਨੂੰ ਪੈਸੇ ਦੇ ਸਕਣ। ਉਨ੍ਹਾਂ ’ਚੋਂ ਕੁਝ ਦੀ ਮੰਗਣੀ ਵੀਡੀਓ ਕਾਲਾਂ ਰਾਹੀਂ ਹੋਈ। ਇਸ ਮਾਮਲੇ ਦਾ ਪਰਦਾਫਾਸ਼ ਉਸ ਸਮੇਂ ਹੋਇਆ ਜਦੋਂ ਦੋਰਾਹਾ ਦੇ ਹੋਟਲ ’ਚ 10 ਜੁਲਾਈ ਨੂੰ ਨੌਜਵਾਨ ਨਾਲ ਮੰਗਣੀ ਹੋਣੀ ਸੀ। ਬਠਿੰਡਾ ਦੇ ਇਕ ਪਿੰਡ ਦੇ ਵਿਅਕਤੀ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇ ਹੋਟਲ ’ਚ ਛਾਪਾ ਮਾਰਿਆ ਅਤੇ ਸੁਖਦਰਸ਼ਨ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਬੀਐੱਨਐੱਸ ਦੀਆਂ ਧਾਰਾਵਾਂ 316(2), 318(4) ਅਤੇ 61(2) ਤਹਿਤ ਕੇਸ ਦਰਜ ਕੀਤਾ ਹੈ।

Related posts

ਜੀਐੱਸਟੀ ਦਰਾਂ ਵਿਚ ਸੁਧਾਰ ਨੇ ਅਰਥਵਿਵਸਥਾ ਵਿੱਚ 2 ਲੱਖ ਕਰੋੜ ਦਾ ਵਾਧਾ ਕੀਤਾ: ਵਿੱਤ ਮੰਤਰੀ

On Punjab

ਦੋ ਭੈਣਾਂ ਦਾ ਇੱਕੋ ਸਮੇਂ ਹੋ ਰਿਹਾ ਸੀ ਵਿਆਹ, ਅਚਾਨਕ ਹੋਈ ਇਕ ਹੋਰ ਕੁੜੀ ਦੀ ਐਂਟਰੀ; ਗੱਲਾਂ ਸੁਣ ਰਹਿ ਗਏ ਸਭ ਦੰਗ

On Punjab

ਅਮਰੀਕਾ ਨੇ ਬੰਗਲੂਰੂ ’ਚ ਖੋਲ੍ਹਿਆ ਕੌਂਸਲਖਾਨਾ

On Punjab