83.3 F
New York, US
July 17, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸੀਨੀਅਰ ਆਈਪੀਐੱਸ ਅਧਿਕਾਰੀ ਸਾਗਰ ਪ੍ਰੀਤ ਹੁੱਡਾ ਚੰਡੀਗੜ੍ਹ ਦੇ ਨਵੇਂ ਡੀਜੀਪੀ ਨਿਯੁਕਤ

ਚੰਡੀਗੜ੍ਹ- ਸੀਨੀਅਰ ਆਈਪੀਐੱਸ ਅਧਿਕਾਰੀ ਸਾਗਰ ਪ੍ਰੀਤ ਹੁੱਡਾ ਨੂੰ ਚੰਡੀਗੜ੍ਹ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ ਗਿਆ ਹੈ। ਹੁੱਡਾ 1997 ਬੈਚ ਦੇ ਅਰੁਣਾਚਲ ਪ੍ਰਦੇਸ਼, ਗੋਆ ਮਿਜ਼ੋਰਮ (AGMUT) ਕੇਡਰ ਦੇ ਆਈਪੀਐੱਸ ਅਧਿਕਾਰੀ ਹਨ।

ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੁਕਮਾਂ ਮੁਤਾਬਕ ਉਹ ਡੀਜੀਪੀ ਵਜੋਂ ਫੌਰੀ ਅਹੁਦੇ ਦਾ ਚਾਰਜ ਸੰਭਾਲ ਲੈਣਗੇ। ਹੁੱਡਾ ਜਨਵਰੀ 2024 ਤੋਂ ਦਿੱਲੀ ਪੁਲੀਸ ਦੀ ਇੰਟੈਲੀਜੈਂਸ ਡਿਵੀਜ਼ਨ ਵਿਚ ਵਿਸ਼ੇਸ਼ ਕਮਿਸ਼ਨਰ ਵਜੋਂ ਸੇਵਾਵਾਂ ਨਿਭਾ ਰਹੇ ਸਨ।

ਇਸ ਤੋਂ ਪਹਿਲਾਂ ਉਨ੍ਹਾਂ ਕੋਲ ਜਨਵਰੀ 2022 ਤੋਂ ਜਨਵਰੀ 2024 ਤੱਕ ਵਿਸ਼ੇਸ਼ ਕਮਿਸ਼ਨਰ (ਅਮਨ ਤੇ ਕਾਨੂੰਨ) ਦਾ ਚਾਰਜ ਸੀ। ਉਹ ਫਰਵਰੀ 2021 ਤੋਂ ਫਰਵਰੀ 2022 ਤੱਕ ਦਿੱਲੀ ਵਿਚ ਜੁਆਇੰਟ ਕਮਿਸ਼ਨਰ ਵੀ ਰਹੇ।

Related posts

UN climate summit : ਬਰਤਾਨੀਆ ਦੇ ਪ੍ਰਧਾਨ ਮੰਤਰੀ ਸੁਨਕ ਨਹੀਂ ਲੈਣਗੇ ਜਲਵਾਯੂ ਸੰਮੇਲਨ ‘ਚ ਹਿੱਸਾ, ਦੁਨੀਆ ਭਰ ‘ਚ ਹੋ ਰਹੀ ਆਲੋਚਨਾ

On Punjab

ਪੰਜਾਬ ਦੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਵੱਲੋਂ ਰੋਸ ਪ੍ਰੋਗਰਾਮ ਰੱਦ, ਵਿੱਤ ਮੰਤਰੀ ਤੇ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਲਿਆ ਫ਼ੈਸਲਾ

On Punjab

ਤੁਰਕੀ ‘ਚ ਵੱਡਾ ਹਾਦਸਾ, ਲੈਂਡਿੰਗ ਦੌਰਾਨ ਤਿੰਨ ਹਿੱਸਿਆਂ ‘ਚ ਵੰਡਿਆ ਗਿਆ ਜਹਾਜ਼3

On Punjab