85.93 F
New York, US
July 15, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਏਅਰ ਇੰਡੀਆ ਜਹਾਜ਼ ਹਾਦਸਾ: ਪਾਇਲਟ ਐਸੋਸੀਏਸ਼ਨ ਵੱਲੋਂ ‘ਪਾਇਲਟ ਦੀ ਖੁਦਕੁਸ਼ੀ ਬਾਰੇ ਲਾਪਰਵਾਹ ਅਤੇ ਬੇਬੁਨਿਆਦ ਇਲਜ਼ਾਮ’ ਦੀ ਨਿੰਦਾ

ਨਵੀਂ ਦਿੱਲੀ- ਇੰਡੀਅਨ ਕਮਰਸ਼ੀਅਲ ਪਾਇਲਟਸ ਐਸੋਸੀਏਸ਼ਨ (ICPA) ਨੇ ਏਅਰ ਇੰਡੀਆ 171 ਫਲਾਈਟ ਦੇ ਅਹਿਮਦਾਬਾਦ ਵਿੱਚ 12 ਜੂਨ ਨੂੰ ਹੋਏ ਦੁਖਦਾਈ ਹਾਦਸੇ ਦੇ ਮੁੱਢਲੀ ਜਾਂਚ ਰਿਪੋਰਟ ਤੋਂ ਬਾਅਦ ਲਾਪਰਵਾਹ ਅਤੇ ਬੇਬੁਨਿਆਦ ਅਨੁਮਾਨ ਦੀ ਨਿੰਦਾ ਕੀਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਪਾਇਲਟ ਦੀ ਖੁਦਕੁਸ਼ੀ ਹਾਦਸੇ ਦਾ ਕਾਰਨ ਹੋ ਸਕਦੀ ਹੈ।

ICPA ਨੇ ਇੱਕ ਬਿਆਨ ਵਿੱਚ ਕਿਹਾ ਕਿ ਜਦੋਂ ਤੱਕ ਅਧਿਕਾਰਤ ਜਾਂਚ ਪੂਰੀ ਨਹੀਂ ਹੋ ਜਾਂਦੀ ਅਤੇ ਅੰਤਿਮ ਰਿਪੋਰਟ ਪ੍ਰਕਾਸ਼ਿਤ ਨਹੀਂ ਹੋ ਜਾਂਦੀ ਉਦੋਂ ਤੱਕ ਕੋਈ ਵੀ ਅਟਕਲਾਂ ਅਸਵੀਕਾਰਨਯੋਗ ਹਨ ਅਤੇ ਇਸਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ।

ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਵੱਲੋਂ 12 ਜੁਲਾਈ ਨੂੰ ਪੇਸ਼ ਕੀਤੀ ਗਈ ਮੁੱਢਲੀ ਰਿਪੋਰਟ ਅਨੁਸਾਰ ਜਹਾਜ਼ ਦੇ ਹਵਾ ਵਿੱਚ ਉੱਡਣ ਦੇ ਤਿੰਨ ਸਕਿੰਟ ਬਾਅਦ ਫਲਾਈਟ ਦੇ ਈਂਧਨ ਕੰਟਰੋਲ ਸਵਿੱਚ ਕੱਟ-ਆਫ ਸਥਿਤੀ ਵਿੱਚ ਬਦਲ ਗਏ ਜਾਂ ਟਰਾਂਜ਼ਿਟ ਹੋ ਗਏ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੋਵਾਂ ਇੰਜਣਾਂ ਦੇ ਈਂਧਨ ਕੱਟ-ਆਫ ਸਵਿੱਚ ਇੱਕ ਸਕਿੰਟ ਦੇ ਸਮੇਂ ਦੇ ਅੰਤਰ ਨਾਲ ਇੱਕ ਤੋਂ ਬਾਅਦ ਇੱਕ RUN ਤੋਂ CUTOFF ਸਥਿਤੀ ਵਿੱਚ ਤਬਦੀਲ ਹੋ ਗਏ।

ICPA ਨੇ ਬਿਆਨ ਵਿੱਚ ਕਿਹਾ, “ਇੰਡੀਅਨ ਕਮਰਸ਼ੀਅਲ ਪਾਇਲਟਸ ਐਸੋਸੀਏਸ਼ਨ (ICPA) ਏਅਰ ਇੰਡੀਆ ਦੀ ਫਲਾਈਟ Al 171 ਦੇ ਫਲਾਈਟ ਕਰੂ ਲਈ ਆਪਣਾ ਅਟੁੱਟ ਸਮਰਥਨ ਪ੍ਰਗਟ ਕਰਦੀ ਹੈ। ਇਸ ਘਟਨਾ ਤੋਂ ਬਾਅਦ ਅਸੀਂ ਮੀਡੀਆ ਦੇ ਕੁਝ ਹਿੱਸਿਆਂ ਅਤੇ ਜਨਤਕ ਚਰਚਾ ਵਿੱਚ ਉੱਭਰ ਰਹੇ ਬਿਰਤਾਂਤਾਂ, ਖਾਸ ਕਰਕੇ ਪਾਇਲਟ ਦੀ ਖੁਦਕੁਸ਼ੀ ਦੇ ਲਾਪਰਵਾਹ ਅਤੇ ਬੇਬੁਨਿਆਦ ਇਲਜ਼ਾਮ ਤੋਂ ਬਹੁਤ ਪਰੇਸ਼ਾਨ ਹਾਂ।”

ਉਨ੍ਹਾਂ ਕਿਹਾ ਕਿ ਅਧੂਰੀ ਜਾਂ ਮੁੱਢਲੀ ਜਾਣਕਾਰੀ ਦੇ ਆਧਾਰ ’ਤੇ ਅਜਿਹਾ ਗੰਭੀਰ ਦੋਸ਼ ਲਗਾਉਣਾ ਨਾ ਸਿਰਫ ਗੈਰ-ਜ਼ਿੰਮੇਵਾਰਾਨਾ ਹੈ, ਬਲਕਿ ਸ਼ਾਮਲ ਵਿਅਕਤੀਆਂ ਅਤੇ ਪਰਿਵਾਰਾਂ ਪ੍ਰਤੀ ਬਹੁਤ ਅਸੰਵੇਦਨਸ਼ੀਲ ਵੀ ਹੈ। ICPA ਨੇ ਮੀਡੀਆ ਸੰਗਠਨਾਂ ਅਤੇ ਜਨਤਕ ਟਿੱਪਣੀਕਾਰਾਂ ਨੂੰ ਸੰਜਮ, ਹਮਦਰਦੀ ਅਤੇ ਉਚਿਤ ਪ੍ਰਕਿਰਿਆ ਦਾ ਸਨਮਾਨ ਕਰਨ ਦੀ ਅਪੀਲ ਵੀ ਕੀਤੀ।

Related posts

ਭਾਰਤ ‘ਚ ਕੋਰੋਨਾ ਦਾ ਕਹਿਰ ਜਾਰੀ, ਮਰੀਜ਼ਾਂ ਦੀ ਗਿਣਤੀ ਵੱਧ ਕੇ 4421 ਹੋਈ, 114 ਮੌਤਾਂ

On Punjab

ਸ਼ੇਅਰ ਬਾਜ਼ਾਰ ਵਿੱਚ ਲਗਾਤਾਰ ਤੇਜ਼ੀ ਜਾਰੀ; ਸੈਂਸੈਕਸ 32 ਅੰਕ ਵਧਿਆ

On Punjab

Covid India Updates : ਦੇਸ਼ ’ਚ ਪਿਛਲੇ ਦੋ ਹਫ਼ਤਿਆਂ ’ਚ ਦੋ ਫ਼ੀਸਦ ਤੋਂ ਵੀ ਘੱਟ ਦਰਜ ਕੀਤਾ ਗਿਆ ਪਾਜ਼ੇਟਿਵਿਟੀ ਰੇਟ : ਸਿਹਤ ਮੰਤਰਾਲਾ

On Punjab