85.93 F
New York, US
July 15, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਇਨਫੈਕਸ਼ਨ ਕਾਰਨ CJI ਬੀਆਰ ਗਵਈ ਦੀ ਸਿਹਤ ਨਾਸਾਜ਼, ਦਿੱਲੀ ਹਸਪਤਾਲ ਵਿੱਚ ਜ਼ੇਰੇ-ਇਲਾਜ

ਨਵੀਂ ਦਿੱਲੀ- ਭਾਰਤ ਦੇ ਚੀਫ਼ ਜਸਟਿਸ (Chief Justice of India – CJI) ਬੀ.ਆਰ. ਗਵਈ ਨੂੰ ਹੈਦਰਾਬਾਦ ਦੇ ਆਪਣੇ ਹਾਲੀਆ ਸਰਕਾਰੀ ਦੌਰੇ ਦੌਰਾਨ ਗੰਭੀਰ ਇਨਫੈਕਸ਼ਨ ਦਾ ਪਤਾ ਲੱਗਿਆ ਸੀ। ਇਕਿ ਸਰਕਾਰੀ ਸੂਤਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਦਿੱਲੀ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਤੇ ਇਲਾਜ ਦਾ ਉਨ੍ਹਾਂ ’ਤੇ ਚੰਗਾ ਅਸਰ ਦਿਖਾਈ ਦੇ ਰਿਹਾ ਹੈ।

ਇਸ ਜਾਣਕਾਰੀ ਵਿੱਚ ਕਿਹਾ ਗਿਆ ਹੈ, “CJI ਚੰਗਾ ਹੁੰਗਾਰਾ ਦੇ ਰਹੇ ਹਨ ਤੇ ਉਨ੍ਹਾਂ ਨੂੰ (ਹਸਪਤਾਲ ਤੋਂ) ਛੁੱਟੀ ਹੋ ਜਾਣ ਅਤੇ ਇੱਕ ਜਾਂ ਦੋ ਦਿਨਾਂ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਮੁੜ ਸੰਭਾਲ ਲੈਣ ਦੀ ਉਮੀਦ ਹੈ,” ।

CJI ਗਵਈ ਨੇ ਉਸੇ ਦਿਨ ਹੈਦਰਾਬਾਦ ਵਿੱਚ “ਬਾਬਾਸਾਹਿਬ ਡਾ. ਬੀ.ਆਰ. ਅੰਬੇਡਕਰ – ਸੰਵਿਧਾਨ ਸਭਾ – ਭਾਰਤ ਦਾ ਸੰਵਿਧਾਨ” ਸਿਰਲੇਖ ਵਾਲਾ ਇੱਕ ਵਿਸ਼ੇਸ਼ ਡਾਕ ਕਵਰ ਅਤੇ ਨਾਲ ਹੀ “ਭਾਰਤ ਦੇ ਸੰਵਿਧਾਨ ਵਿੱਚ ਕਲਾ ਅਤੇ ਕੈਲੀਗ੍ਰਾਫੀ” ਬਾਰੇ ਤਸਵੀਰਾਂ ਆਧਾਰਤ ਪੋਸਟਕਾਰਡਾਂ ਦਾ ਇੱਕ ਸੈੱਟ ਵੀ ਜਾਰੀ ਕੀਤਾ ਸੀ। CJI ਨੇ ਸੋਮਵਾਰ ਨੂੰ ਅੰਸ਼ਕ ਕੰਮਕਾਜੀ ਦਿਨਾਂ ਦੀ ਸਮਾਪਤੀ ‘ਤੇ ਅਦਾਲਤ ਨਹੀਂ ਲਗਾਈ।

Related posts

ਮਨੀ ਲਾਂਡਰਿੰਗ ਮਾਮਲੇ ‘ਚ ਸੁਖਪਾਲ ਖਹਿਰਾ ਢਾਈ ਮਹੀਨਿਆਂ ਬਾਅਦ ਜੇਲ੍ਹ ‘ਚੋਂ ਰਿਹਾਅ, ‘ਆਪ’ ‘ਤੇ ਲਾਏ ਦੋਸ਼

On Punjab

ਮਹਿਲਾ ਨਿਆਂਇਕ ਅਧਿਕਾਰੀਆਂ ਦੀ ਬਰਖ਼ਾਸਤਗੀ ਦਾ ਫ਼ੈਸਲਾ ਰੱਦ

On Punjab

ਰਸੋਈ ‘ਚ ਮਹਿੰਗਾਈ ਦਾ ਤੜਕਾ, ਰਸੋਈ ਨਾਲ ਜੁੜੀਆਂ ਇਹ ਚੀਜ਼ਾਂ ਹੋਈਆਂ ਮਹਿੰਗੀਆਂ

On Punjab