PreetNama
ਖਾਸ-ਖਬਰਾਂ/Important News

13 ਸਾਲ ਪਹਿਲਾਂ ਸੁਫਨੇ ‘ਚ ਦਿੱਸੇ ਲਾਟਰੀ ਦੇ ਨੰਬਰ ਨੇ ਬਣਾਇਆ ਕਰੋੜਪਤੀ

ਨਵੀਂ ਦਿੱਲੀਕਹਿੰਦੇ ਨੇ ਉਪਰ ਵਾਲਾ ਜਦੋਂ ਵੀ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ। ਆਸਟ੍ਰੇਲੀਆ ‘ਚ ਇੱਕ ਸਖ਼ਸ ਨਾਲ ਵੀ ਕੁਝ ਅਜਿਹਾ ਹੀ ਹੋਇਆ ਜਦੋਂ ਉਸ ਨੇ ਲਾਟਰੀ ‘ਚ ਇੱਕ ਮਿਲੀਅਨ ਡਾਲਰ ਯਾਨੀ ਲਗਭਗ 7,04,52,400 ਰੁਪਏ ਜਿੱਤ ਲਏ ਪਰ ਇਹ ਮਾਮਲਾ ਥੋੜ੍ਹਾ ਵੱਖ ਤੇ ਹੈਰਾਨ ਕਰਨ ਵਾਲਾ ਹੈ।

ਅਸਲ ‘ਚ ਸ਼ਖ਼ਸ ਦਾ ਕਹਿਣਾ ਹੈ ਕਿ ਉਸ ਨੇ 13 ਸਾਲ ਪਹਿਲਾਂ ਇੱਕ ਰਾਤ ਲਾਟਰੀ ਦੇ ਕੁਝ ਨੰਬਰ ਦੇਖੇ ਸੀ। ਉਦੋਂ ਤੋਂ ਉਹ ਲਗਾਤਾਰ ਉਨ੍ਹਾਂ ਨੰਬਰਾਂ ‘ਤੇ ਦਾਅ ਲਾ ਰਿਹਾ ਸੀ। ਆਪਣੀ ਪਛਾਣ ਦੱਸੇ ਬਿਨਾ ਉਸ ਨੇ ਕਿਹਾ, “ਮੈਂ ਆਪਣਾ ਟਿਕਟ ਆਨਲਾਈਨ ਚੈੱਕ ਕੀਤਾ। ਮੈਨੂੰ ਲੱਗਿਆ ਕਿ ਮੈਂ ਉਨ੍ਹਾਂ ਸਭ ਨੂੰ ਉੱਥੇ ਦੇਖਾਗਾਂ। ਉਨ੍ਹਾਂ ਨੰਬਰਾਂ ਤੋਂ ਮੇਰਾ ਭਰੋਸਾ ਕਦੇ ਨਹੀਂ ਉੱਠਿਆ।”ਲਾਟਰੀ ਜਿੱਤਣ ਵਾਲੇ ਸ਼ਖਸ ਨੇ ਦੱਸਿਆ ਕਿ ਉਨ੍ਹਾਂ ਨੰਬਰਾਂ ਨੇ ਪਹਿਲਾਂ ਵੀ ਕਈ ਇਨਾਮ ਜਿਤਾਏ ਹਨ। ਸ਼ਖਸ ਨੇ ਕਿਹਾ, “ਤੈਅ ਹੈ ਕਿ ਮੇਰੇ ਲੱਕੀ ਨੰਬਰ ਹਨ। ਇਸ ਲਈ ਮੈਂ ਉਨ੍ਹਾਂ ‘ਤੇ ਦਾਅ ਖੇਡਦਾ ਰਹਾਗਾਂ।” ਇਸ ਮਹੀਨੇ ਅਮਰੀਕਾ ਦੀ ਇੱਕ ਮਹਿਲਾ ਨੇ ਵੀ ਖ਼ੁਆਬ ‘ਚ ਨੰਬਰ ਦੇਖ ਕੇ ਇੱਕ ਲੱਖ 1600 ਡਾਲਰ ਦੀ ਲਾਟਰੀ ਜਿੱਤੀ ਸੀ।

Related posts

ਹਰਸਿਮਰਤ ਬਾਦਲ ਲਈ ਮੁਸੀਬਤ ਬਣੀਆਂ ਕਾਲੀਆਂ ਝੰਡੀਆਂ

On Punjab

ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਪਾਸਟਰ ਦੀ ਵੀਡੀਓ ਵਾਇਰਲ

On Punjab

H-4 ਵੀਜ਼ਾ ਧਾਰਕਾਂ ਦਾ ਵਰਕ ਪਰਮਿਟ ਵਧਾਉਣ ਬਾਇਡਨ,95 ਫ਼ੀਸਦੀ ਔਰਤਾਂ ਹਨ H-4 ਵੀਜ਼ਾ ਧਾਰਕ

On Punjab