PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਰਾਮ ਮੰਦਰ ’ਚ ਸਭ ਮੁੱਖ ਉਸਾਰੀਆਂ ਜੁਲਾਈ ਤੱਕ ਹੋਣਗੀਆਂ ਮੁਕੰਮਲ: ਮੰਦਰ ਉਸਾਰੀ ਪੈਨਲ ਦੇ ਮੁਖੀ

ਅਯੁੱਧਿਆ- ਰਾਮ ਮੰਦਰ ਨਿਰਮਾਣ ਕਮੇਟੀ ਦੇ ਚੇਅਰਮੈਨ ਨ੍ਰਿਪੇਂਦਰ ਮਿਸ਼ਰਾ (Chairman of the Ram Temple Construction Committee Nripendra Mishra) ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਇੱਥੇ ਰਾਮ ਮੰਦਰ ਦੀ ਉਸਾਰੀ ਆਪਣੇ ਅੰਤਿਮ ਪੜਾਅ ਵਿੱਚ ਹੈ ਅਤੇ ਇਸ ਦੀ ਉਸਾਰੀ ਦੇ ਸਾਰੇ ਵੱਡੇ ਕੰਮ ਜੁਲਾਈ ਦੇ ਅਖ਼ੀਰ ਤੱਕ ਪੂਰੇ ਹੋਣ ਦੀ ਉਮੀਦ ਹੈ।

ਮਿਸ਼ਰਾ ਨੇ ਕਿਹਾ ਕਿ ਮੰਦਰ ਅਤੇ ਇਸ ਦੇ ਘੇਰੇ ਲਈ ਲੋੜੀਂਦੇ 14 ਲੱਖ ਘਣ ਫੁੱਟ ਬੰਸੀ ਪਹਾੜਪੁਰ ਪੱਥਰ ਵਿੱਚੋਂ 13 ਲੱਖ ਘਣ ਫੁੱਟ ਪਹਿਲਾਂ ਹੀ ਸਥਾਪਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਰਾਮ ਕਥਾ ਨੂੰ ਦਰਸਾਉਂਦੇ ਕੰਧ-ਚਿੱਤਰ ਮੰਦਰ ਦੇ ਲਗਭਗ 800 ਫੁੱਟ ਲੰਬੇ ਹੇਠਲੇ ਪਲਿੰਥ ਦੇ 500 ਫੁੱਟ ‘ਤੇ ਪੂਰੇ ਹੋ ਚੁੱਕੇ ਹਨ। ਆਲੇ ਦੁਆਲੇ ਦੇ ਘੇਰੇ ਵਿੱਚ, ਯੋਜਨਾਬੱਧ ਕਾਂਸੇ ਦੇ 80 ਕੰਧ-ਚਿੱਤਰਾਂ ਵਿੱਚੋਂ 45 ਸਥਾਪਤ ਕੀਤੇ ਗਏ ਹਨ।ਉਨ੍ਹਾਂ ਕਿਹਾ, “ਭਾਰਤ ਵਿੱਚ ਪਹਿਲੀ ਵਾਰ ਕਿਸੇ ਵੀ ਮੰਦਰ ਦੀਆਂ ਖਿੜਕੀਆਂ ਵਿੱਚ ਟਾਈਟੇਨੀਅਮ ਧਾਤ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਆਪਣੇ ਆਪ ਵਿੱਚ ਵਿਲੱਖਣ ਹੈ।” ਉਨ੍ਹਾਂ ਕਿਹਾ ਕਿ ਇਹ ਧਾਤ ਬਹੁਤ ਹੰਢਣਸਾਰ ਹੈ, ਜੋ ਉਨ੍ਹਾਂ ਦੇ ਦਾਅਵੇ ਮੁਤਾਬਕ 1,000 ਸਾਲਾਂ ਤੋਂ ਵੱਧ ਚੱਲਦੀ ਹੈ। ਉਨ੍ਹਾਂ ਦੁਹਰਾਇਆ ਕਿ ਰਾਮ ਮੰਦਰ ਨਿਰਮਾਣ ਕਮੇਟੀ ਨੂੰ ਉਮੀਦ ਹੈ ਕਿ ਸਾਰੇ ਵੱਡੇ ਨਿਰਮਾਣ ਕਾਰਜ ਜੁਲਾਈ ਦੇ ਅੰਤ ਤੱਕ ਪੂਰੇ ਹੋ ਜਾਣਗੇ।

Related posts

ਬੰਗਲਾਦੇਸ਼ ਨੇ ਭਾਰਤ ਤੋਂ ਸ਼ੇਖ ਹਸੀਨਾ ਦੀ ਹਵਾਲਗੀ ਮੰਗੀ

On Punjab

ਮਹਿਲਾ ਕਮਿਸ਼ਨ ਵੱਲੋਂ ਪੰਜਾਬੀ ਯੂਨੀਵਰਸਿਟੀ ਦੀ ਫੈਕਲਟੀ ਨੂੰ ਸੰਮਨ

On Punjab

ਪੰਜਾਬੀ ਮੂਲ ਦੇ ਅਮਰੀਕੀ ਨੇਵੀ ਅਫ਼ਸਰ ਦਾ ਗੋਲ਼ੀਆਂ ਮਾਰ ਕੇ ਕਤਲ

On Punjab