PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਬੰਬ ਦੀ ਧਮਕੀ ਪਿੱਛੋਂ ਚੰਡੀਗੜ੍ਹ ਸਥਿਤ ਹਰਿਆਣਾ ਸਿਵਲ ਸਕੱਤਰੇਤ ਨੂੰ ਖ਼ਾਲੀ ਕਰਵਾਇਆ

ਚੰਡੀਗੜ੍ਹ- ਈਮੇਲ ‘ਤੇ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸ਼ੁੱਕਰਵਾਰ ਦੁਪਹਿਰੇ ਨੌਂ ਮੰਜ਼ਿਲਾ ਹਰਿਆਣਾ ਸਿਵਲ ਸਕੱਤਰੇਤ ਦੀ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਉਦਯੋਗਿਕ ਸੁਰੱਖਿਆ ਬਲ (Central Industrial Security Force – CISF) ਅਤੇ ਚੰਡੀਗੜ੍ਹ ਪੁਲੀਸ ਦੇ ਕਰਮਚਾਰੀ ਇਮਾਰਤ ਦੀ ਤਲਾਸ਼ੀ ਲੈ ਰਹੇ ਸਨ। ਉਨ੍ਹਾਂ ਕਿਹਾ ਕਿ ਹਰਿਆਣਾ ਸੀਆਈਡੀ ਨੇ ਬੰਬ ਦੀ ਧਮਕੀ ਬਾਰੇ ਅਲਰਟ ਜਾਰੀ ਕੀਤਾ ਸੀ।

ਚੰਡੀਗੜ੍ਹ ਪੁਲੀਸ ਦੇ ਡੀਐਸਪੀ ਉਦੈਪਾਲ ਸਿੰਘ (Chandigarh Deputy Superintendent of Police Udaypal Singh) ਨੇ ਕਿਹਾ, ‘‘ਹਰਿਆਣਾ ਸਿਵਲ ਸਕੱਤਰੇਤ ਨੂੰ ਖਾਲੀ ਕਰਵਾ ਲਿਆ ਗਿਆ ਹੈ। ਸੀਆਈਐਸਐਫ ਅਤੇ ਚੰਡੀਗੜ੍ਹ ਪੁਲੀਸ ਦੇ ਕਰਮਚਾਰੀਆਂ ਵੱਲੋਂ ਅੰਦਰਲੇ ਲੋਕਾਂ ਨੂੰ ਬਾਹਰ ਆਉਣ ਲਈ ਕਿਹਾ ਜਾ ਰਿਹਾ ਹੈ।”

ਗ਼ੌਰਤਲਬ ਹੈ ਕਿ ਇਥੇ ਸਥਿਤ ਪੰਜਾਬ ਅਤੇ ਹਰਿਆਣਾ ਸਿਵਲ ਸਕੱਤਰੇਤ ਦੀ ਸੁਰੱਖਿਆ ਲਈ 24 ਘੰਟੇ ਸੀਆਈਐਸਐਫ ਤਾਇਨਾਤ ਹੈ। ਅਧਿਕਾਰੀਆਂ ਨੇ ਕਿਹਾ ਕਿ ਪੁਲੀਸ ਨੂੰ ਅਲਰਟ ਮਿਲਦੇ ਹੀ ਬੰਬ ਰੋਕੂ ਦਸਤਾ, ਫਾਇਰ ਬ੍ਰਿਗੇਡ, ਐਂਬੂਲੈਂਸ, ਰੈਪਿਡ ਐਕਸ਼ਨ ਟੀਮਾਂ ਅਤੇ ਕੁੱਤਾ ਦਸਤਾ ਉੱਚ ਸੁਰੱਖਿਆ ਵਾਲੇ ਖੇਤਰ ਵਿੱਚ ਸਕੱਤਰੇਤ ਦੇ ਕੰਪਲੈਕਸ ਵਿੱਚ ਪਹੁੰਚ ਗਿਆ।

ਗ਼ੌਰਤਲਬ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਹਫ਼ਤੇ 22 ਮਈ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਵੀ ਇਸੇ ਤਰ੍ਹਾਂ ਦੀ ਬੰਬ ਧਮਕੀ ਵਾਲੀ ਈਮੇਲ ਮਿਲੀ ਸੀ, ਜਿਸ ਕਾਰਨ ਚੰਡੀਗੜ੍ਹ ਪੁਲੀਸ ਨੂੰ ਅਦਾਲਤੀ ਕੰਪਲੈਕਸ ਨੂੰ ਥੋੜ੍ਹੇ ਸਮੇਂ ਲਈ ਖਾਲੀ ਕਰਵਾਉਣਾ ਪਿਆ। ਹਾਲਾਂਕਿ, ਬਾਅਦ ਵਿੱਚ ਇਹ ਧਮਕੀ ਝੂਠੀ ਨਿਕਲੀ।

Related posts

ਸ਼ਹੀਦ ਭਗਤ ਸਿੰਘ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਵਚਨਬੱਧਤਾ ਦੁਹਰਾਈ

On Punjab

ਉਮਰ ਨੇ ਉਪ ਰਾਜਪਾਲ ਦੇ ਬਿਆਨ ’ਤੇ ਕੱਸਿਆ ਤਨਜ਼….ਕਿਹਾ ‘ਦੇਰ ਆਏ ਦਰੁਸਤ ਆਏ’

On Punjab

ਅਮਰੀਕਾ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ, ਅਫ਼ਗਾਨਿਸਤਾਨ ‘ਚੋਂ ਅਮਰੀਕੀਆਂ ਨੂੰ ਕੱਢਣ ਦੀ ਕੋਈ ਸਮਾਂ ਹੱਦ ਨਹੀਂ

On Punjab