PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੂਤਿਨ ਦੁਵੱਲੀ ਗੱਲਬਾਤ ਲਈ ਭਾਰਤ ਆਉਣਗੇ

ਮਾਸਕੋ- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਟੈਲੀਫੋਨ ’ਤੇ ਗੱਲਬਾਤ ਕੀਤੀ। ਇਹ ਜਾਣਕਾਰੀ ਰੂਸੀ ਰਾਸ਼ਟਰਪਤੀ ਦੀ ਅਧਿਕਾਰਤ ਵੈੱਬਸਾਈਟ ਨੇ ਨਸ਼ਰ ਕੀਤੀ ਹੈ। ਦੋਵਾਂ ਆਗੂਆਂ ਨੇ ਰੂਸ-ਭਾਰਤ ਸਬੰਧਾਂ ਦੀ ਰਣਨੀਤਕ ਮਜ਼ਬੂਤੀ ’ਤੇ ਗੱਲ ਕੀਤੀ।

ਰਾਸ਼ਟਰਪਤੀ ਪੂਤਿਨ ਨੇ ਪਹਿਲਗਾਮ ਵਿੱਚ ਹਾਲ ਹੀ ਵਿੱਚ ਹੋਏ ਅਤਿਵਾਦੀ ਹਮਲੇ ਉੱਤੇ ਆਪਣੀ ਸੰਵੇਦਨਾ ਨੂੰ ਦੁਹਰਾਇਆ ਅਤੇ ਦੋਵਾਂ ਧਿਰਾਂ ਨੇ ਅਤਿਵਾਦ ਦਾ ਮੁਕਾਬਲਾ ਕਰਨ ਵਿੱਚ ਨਿਰੰਤਰ ਸਹਿਯੋਗ ਦੀ ਤੁਰੰਤ ਲੋੜ ਉੱਤੇ ਜ਼ੋਰ ਦਿੱਤਾ।

ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਪੂਤਿਨ ਅਤੇ ਰੂਸ ਦੇ ਲੋਕਾਂ ਨੂੰ ਦੂਜੇ ਵਿਸ਼ਵ ਯੁੱਧ ਵਿੱਚ ਜਿੱਤ ਦੀ 80ਵੀਂ ਵਰ੍ਹੇਗੰਢ ’ਤੇ ਵਧਾਈ ਦਿੱਤੀ। ਸ੍ਰੀ ਮੋਦੀ ਨੇ ਪੂਤਿਨ ਨੂੰ ਰਵਾਇਤੀ ਸਾਲਾਨਾ ਦੁਵੱਲੇ ਸੰਮੇਲਨ ਲਈ ਭਾਰਤ ਆਉਣ ਦਾ ਸੱਦਾ ਵੀ ਦਿੱਤਾ ਜਿਸ ਨੂੰ ਉਨ੍ਹਾਂ ਗਰਮਜੋਸ਼ੀ ਨਾਲ ਸਵੀਕਾਰ ਕੀਤਾ। ਜ਼ਿਕਰਯੋਗ ਹੈ ਕਿ ਦੂਜੇ ਵਿਸ਼ਵ ਯੁੱਧ (1941-45) ਵਿੱਚ ਸੋਵੀਅਤ ਲੋਕਾਂ ਦੀ ਜਿੱਤ ਦੀ 80ਵੀਂ ਵਰ੍ਹੇਗੰਢ ਮਨਾਉਣ ਲਈ ਮਾਸਕੋ ਵਿੱਚ 9 ਮਈ ਨੂੰ ਜਸ਼ਨ ਮਨਾਏ ਗਏ ਸਨ।

 

Related posts

ਅਸੀ ਗ਼ਮਾ ਦੀਆਂ ਬੀਜੀਆ ਕਿਆਰੀਆਂ

Pritpal Kaur

ਰਿਹਾਅ ਹੋਏ 11 ਸਪੇਨ ਯਾਤਰੀਆਂ ਨੇ ਖੋਲ੍ਹੀ ਪੰਜਾਬ ਸਿਹਤ ਸਹੂਲਤਾਂ ਦੀ ਪੋਲ

On Punjab

H1B ਵੀਜ਼ਾ ਇੰਟਰਵਿਊ ਰੱਦ ਹੋਣ ’ਤੇ ਭਾਰਤ ਸਖ਼ਤ: ਅਮਰੀਕਾ ਕੋਲ ਜਤਾਈ ਡੂੰਘੀ ਚਿੰਤਾ

On Punjab