PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸਿਪਾਹੀ ਤੋਂ ਪਿਸਤੌਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕਰਦਾ ਮੁਲਜ਼ਮ ਪੁਲੀਸ ਗੋਲੀ ਨਾਲ ਜ਼ਖ਼ਮੀ

ਅੰਮ੍ਰਿਤਸਰ- ਹਥਿਆਰ ਬਰਾਮਦਗੀ ਲਈ ਲਿਜਾਏ ਜਾਣ ਸਮੇਂ ਇੱਕ ਮੁਲਜ਼ਮ ਨੇ ਸਿਪਾਹੀ ਦੀ ਪਿਸਤੌਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇਸ ਦੌਰਾਨ ਉਸ ਨੂੰ ਰੋਕਣ ਲਈ ਪੁਲੀਸ ਵੱਲੋਂ ਚਲਾਈ ਗੋਲੀ ਵਿੱਚ ਮੁਲਜ਼ਮ ਜ਼ਖ਼ਮੀ ਹੋ ਗਿਆ ਹੈ। ਮੁਲਜ਼ਮ ਦੀ ਸ਼ਨਾਖਤ ਅਜੈ ਕੁਮਾਰ ਉਰਫ ਅੱਜੂ ਵਜੋਂ ਹੋਈ ਹੈ ਅਤੇ ਪੁਲੀਸ ਨੇ ਉਸ ਨੂੰ ਇਲਾਜ ਵਾਸਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ।

ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਘਟਨਾ ਸਥਾਨ ਦਾ ਦੌਰਾ ਕਰਦਿਆਂ ਜਾਣਕਾਰੀ ਦਿੱਤੀ ਕਿ ਪੁਲੀਸ ਨੇ ਅਜੇ ਕੁਮਾਰ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਕੋਲੋਂ ਇੱਕ ਹੈਂਡ ਗਰਨੇਡ ਅਤੇ ਇੱਕ ਪਿਸਤੌਲ ਬਰਾਮਦ ਹੋਈ ਸੀ। ਇਨ੍ਹਾਂ ਵਿੱਚ ਇੱਕ ਨਾਬਾਲਗ ਵੀ ਸ਼ਾਮਿਲ ਹੈ।

ਉਨ੍ਹਾਂ ਦੱਸਿਆ ਕਿ ਮੁਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਨ੍ਹਾਂ ਨੂੰ ਇਹ ਹੈਂਡ ਗਰਨੇਡ ਕਿਸੇ ਪੁਲੀਸ ਇਮਾਰਤ ’ਤੇ ਸੁੱਟਣ ਅਤੇ ਧਮਾਕਾ ਕਰਨ ਵਾਸਤੇ ਸੌਂਪਿਆ ਗਿਆ ਸੀ। ਇਸ ਸਬੰਧ ਵਿੱਚ ਗ੍ਰਿਫਤਾਰ ਕੀਤੇ ਵਿਅਕਤੀਆਂ ਵਿੱਚ ਨਰੇਸ਼ ਕੁਮਾਰ ਉਰਫ ਬੱਬੂ, ਅਭਿਨਵ ਭਗਤ ਉਰਫ ਅਭੀ, ਅਜੇ ਕੁਮਾਰ ਉਰਫ ਅੱਜੂ, ਸਨੀ ਕੁਮਾਰ ਤੇ ਨਬਾਲਗ ਸ਼ਾਮਿਲ ਹਨ।

ਉਨ੍ਹਾਂ ਦੱਸਿਆ ਕਿ ਪੁਲੀਸ ਅਜੇ ਕੁਮਾਰ ਨੂੰ ਹਥਿਆਰ ਬਰਾਮਦਗੀ ਵਾਸਤੇ ਲੈ ਕੇ ਆਈ ਸੀ ਅਤੇ ਇਸ ਦੌਰਾਨ ਇਸ ਵਿਅਕਤੀ ਨੇ ਇੱਕ ਸਿਪਾਹੀ ਦੀ ਪਿਸਤੌਲ ਖੋਹ ਕੇ ਭੱਜਣ ਦਾ ਯਤਨ ਕੀਤਾ ਤਾਂ ਪੁਲੀਸ ਵੱਲੋਂ ਚਲਾਈ ਗੋਲੀ ਨਾਲ ਉਹ ਜ਼ਖ਼ਮੀ ਹੋ ਗਿਆ। ਉਨ੍ਹਾਂ ਦਸਿਆ ਕਿ ਪੁਲੀਸ ਵੱਲੋਂ ਇਸ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

Related posts

PM ਮੋਦੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਸ ਨੂੰ ਮਿਲੇ ਮੈਸੇਜ ਤੋਂ ਮਚੀ ਤਰਥੱਲੀ

On Punjab

ਦਿੱਲੀ ਨੂੰ ਪਈ ਦੋਹਰੀ ਮਾਰ, ਕੋਰੋਨਾ ਦੇ ਰਿਕਾਰਡ ਤੋੜ ਮਾਮਲਿਆਂ ‘ਚ ਹਵਾ ਗੁਣਵੱਤਾ ਦਾ ਖਤਰਨਾਕ ਪੱਧਰ, AQI 500 ਤੋਂ ਪਾਰ

On Punjab

ਦਿਲ ਦਹਿਲਾ ਦੇਣ ਵਾਲੀ ਘਟਨਾ, ਇੱਕੋ ਪਰਿਵਾਰ ਦੇ 5 ਲੋਕਾਂ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼; 2 ਦੀ ਮੌਤ

On Punjab