PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਸਿਹਤ ਮੰਤਰੀ ਵੱਲੋਂ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ

ਪਟਿਆਲਾ- ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਸਾਰੀਆਂ ਫ਼ਸਲਾਂ ’ਤੇ ਐੱਮਐੱਸਪੀ ਦੇਵੇ ਅਤੇ ਨਾਲ ਹੀ ਪੰਜਾਬ ਦਾ ਤਿੰਨ ਸਾਲਾਂ ਤੋਂ ਰੋਕਿਆ ਦਿਹਾਤੀ ਵਿਕਾਸ ਫ਼ੰਡ ਵੀ ਜਾਰੀ ਕੀਤਾ ਜਾਵੇ ਤਾਂ ਕਿ ਸੂਬੇ ’ਚ ਮੰਡੀਕਰਨ ਢਾਂਚਾ ਮਜ਼ਬੂਤ ਕਰਕੇ ਪਿੰਡਾਂ ’ਚ ਸੜਕਾਂ ਦਾ ਵਿਕਾਸ ਕਰਵਾਇਆ ਜਾ ਸਕੇ। ਉਹ ਅੱਜ ਕਣਕ ਦੀ ਖਰੀਦ ਦਾ ਜਾਇਜ਼ਾ ਲੈਣ ਲਈ ਬਖ਼ਸ਼ੀਵਾਲਾ, ਲੰਗ, ਮੰਡੌੜ, ਧੰਗੇੜਾ ਤੇ ਪਟਿਆਲਾ ਦੀਆਂ ਹੋਰ ਅਨਾਜ ਮੰਡੀਆਂ ਦਾ ਦੌਰਾ ਕਰਨ ਮੌਕੇ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਖੁਸ਼ੀ ਜ਼ਾਹਿਰ ਕੀਤੀ ਕਿ ਇਸ ਵਾਰ ਕਣਕ ਦੀ ਬੰਪਰ ਫ਼ਸਲ ਹੋਈ ਹੈ ਜਿਸ ਤਹਿਤ ਕਿਸਾਨ, ਆੜ੍ਹਤੀ ਤੇ ਮਜ਼ਦੂਰ ਵੀ ਖੁਸ਼ ਹਨ। ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਮਾਰਕੀਟ ਕਮੇਟੀ ਭਾਦਸੋਂ ਦੇ ਚੇਅਰਮੈਨ ਗੁਰਦੀਪ ਸਿੰਘ ਦੀਪਾ ਸਮੇਤ ਖੁਰਾਕ ਤੇ ਸਿਵਲ ਸਪਲਾਈਜ਼, ਮੰਡੀ ਬੋਰਡ ਤੇ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਅਧਿਕਾਰੀ ਵੀ ਮੌਜੂਦ ਸਨ। ਮੰਤਰੀ ਨੇ ਕਿਹਾ ਕਿ ਸਰਕਾਰ ਨੇ ਕਣਕ ਦਾ ਇੱਕ-ਇੱਕ ਦਾਣਾ ਖਰੀਦਣ ਲਈ ਮੰਡੀਆਂ ’ਚ ਸੁਚੱਜੇ ਪ੍ਰਬੰਧ ਕੀਤੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਚੁਕਾਈ ’ਚ ਤੇਜ਼ੀ ਦੇ ਆਦੇਸ਼ ਵੀ ਜਾਰੀ ਕੀਤੇ। ਇਸ ਦੌਰਾਨ ਜਗਦੀਪ ਸਿੰਘ ਧੰਗੇੜਾ, ਗੁਰਪ੍ਰੀਤ ਸਿੰਘ ਪੇਧਨੀ, ਪੱਪੂ ਸਿੰਘ ਕੈਦੂਪੁਰ, ਹਰਪ੍ਰੀਤ ਸਿੰਘ ਮੰਡੌੜ,ਤੇ ਇੰਦਰਦੀਪ ਸਿੰਘ ਬਖ਼ਸ਼ੀਵਾਲ (ਸਾਰੇ ਸਰਪੰਚ) ਸਮੇਤ ਗੁਰਮੀਤ ਸਿੰਘ ਖਰੌੜ ਆਦਿ ਵੀ ਮੌਜੂਦ ਹੇ। ਇਸ ਮੌਕੇ ਮੰਤਰੀ ਨੇ ਪਟਿਆਲਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸਤਵਿੰਦਰ ਸਿੰਘ ਸੈਣੀ, ਨਰੇਸ਼ ਮਿੱਤਲ, ਅਸ਼ੋਕ ਕੁਮਾਰ ਮੋਢੀ, ਚਰਨਦਾਸ ਗੋਇਲ ਤੇ ਖਰਦਮਨ ਰਾਏ ਗੁਪਤਾ ਨਾਲ ਮੀਟਿੰਗ ਵੀ ਕੀਤੀ।

Related posts

ਹਨੀਮੂਨ ਡਰਾਉਣਾ ਹੋਮਸਟੇਅ ’ਚੋਂ ਮਿਲੇ ਮੰਗਲਸੂਤਰ ਨਾਲ ਕਿਵੇਂ ਹਨੀਮੂਨ ਕਤਲ ਦੀ ਗੁੱਥੀ ਸੁਲਝੀ

On Punjab

ਬਰਫ ਹੇਠ ਫਸੇ ਕੁੱਲ 49 ਹੋਰ ਮਜ਼ਦੂਰ ਬਾਹਰ ਕੱਢੇ; ਛੇ ਹਾਲੇ ਵੀ ਫਸੇ

On Punjab

ਅਕਾਲੀ ਆਗੂ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ

On Punjab