PreetNama
ਸਮਾਜ/Socialਖਾਸ-ਖਬਰਾਂ/Important News

ਪਾਸਟਰ ਬਜਿੰਦਰ ਸਿੰਘ ਮਾਮਲਾ: ਪੀੜਤਾ ਕੌਮੀ ਮਹਿਲਾ ਕਮਿਸ਼ਨ ਅੱਗੇ ਪੇਸ਼ ਹੋਈ

ਨਵੀਂ ਦਿੱਲੀ- ਪਾਸਟਰ ਬਜਿੰਦਰ ਸਿੰਘ ਵੱਲੋਂ ਕਥਿਤ ਤੌਰ ’ਤੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈ ਲੜਕੀ ਮੰਗਲਵਾਰ ਨੂੰ ਇੱਥੇ ਕੌਮੀ ਮਹਿਲਾ ਕਮਿਸ਼ਨ (NCW) ਦੇ ਸਾਹਮਣੇ ਪੇਸ਼ ਹੋਈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਇਕ ਪਿੰਡ ਵਿਚ ਚਰਚ ਦੇ ਪਾਦਰੀ ਅਤੇ ਸਵੈ-ਘੋਸ਼ਿਤ ਈਸਾਈ ਪ੍ਰਚਾਰਕ ਬਜਿੰਦਰ ਸਿੰਘ (42) ’ਤੇ 22 ਸਾਲਾ ਲੜਕੀ ਦੀ ਸ਼ਿਕਾਇਤ ਦੇ ਆਧਾਰ ’ਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।

ਆਪਣੀ ਪੁਲੀਸ ਸ਼ਿਕਾਇਤ ਵਿੱਚ ਲੜਕੀ ਨੇ ਦੋਸ਼ ਲਾਇਆ ਹੈ ਕਿ ਬਜਿੰਦਰ ਸਿੰਘ ਉਸ ਨੂੰ ਟੈਕਸਟ ਸੁਨੇਹੇ ਭੇਜਦਾ ਸੀ ਅਤੇ ਕਥਿਤ ਤੌਰ ’ਤੇ ਐਤਵਾਰ ਨੂੰ ਚਰਚ ਦੇ ਇਕ ਕੈਬਿਨ ਵਿੱਚ ਉਸਨੂੰ ਇਕੱਲਾ ਬਿਠਾਉਂਦਾ ਸੀ, ਜਿਸ ਦੌਰਾਨ ਉਹ ਉਸਨੂੰ ਇਤਰਜ਼ਯੋਗ ਢੰਗ ਨਾਲ ਛੂੰਹਦਾ ਸੀ। ਪੁਲੀਸ ਨੇ ਪਾਦਰੀ ਵਿਰੁੱਧ ਜਿਨਸੀ ਸ਼ੋਸ਼ਣ, ਪਿੱਛਾ ਕਰਨਾ ਅਤੇ ਅਪਰਾਧਿਕ ਧਮਕੀ ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਉਨ੍ਹਾਂ ਕਿਹਾ, “ਪੰਜਾਬ ਦੇ ਇੱਕ ਪਾਦਰੀ ਨਾਲ ਜੁੜਿਆ ਮਾਮਲਾ ਜੋ ਸਾਹਮਣੇ ਆਇਆ ਹੈ, ਇਕ ਬਹੁਤ ਹੀ ਗੰਭੀਰ ਅਤੇ ਚਿੰਤਾਜਨਕ ਮਾਮਲਾ ਹੈ। ਜਿਸ ਤਰ੍ਹਾਂ ਔਰਤ ਨਾਲ ਜਿਨਸੀ ਸ਼ੋਸ਼ਣ ਕੀਤਾ ਗਿਆ, ਉਹ ਬਹੁਤ ਚਿੰਤਾਜਨਕ ਹੈ। ਹਾਲਾਂਕਿ, ਅਸੀਂ ਇਸ ਨੂੰ ਸਵੀਕਾਰ ਕਰਨ ’ਤੇ ਹੀ ਨਹੀਂ ਰੁਕੇ, ਅਸੀਂ ਇਸ ਦਾ ਖੁਦ ਨੋਟਿਸ ਲਿਆ ਹੈ।

Related posts

ਲਹਿੰਦੇ ਪੰਜਾਬ ਦੇ ਸਾਰੇ ਸਰਕਾਰੀ ਦਫਤਰਾਂ ’ਚ WhatsApp ਹੋਇਆ ‘Ban’

On Punjab

ਟਰੰਪ ਨੇ ਭਾਰਤ ਨੂੰ ਦਿੱਤੀ ਚੇਤਾਵਨੀ- ਮਲੇਰੀਆ ਦੀ ਦਵਾਈ ਭੇਜੋ, ਨਹੀਂ ਤਾਂ….

On Punjab

ਕੋਰੀਆ ਪ੍ਰਇਦੀਪ ‘ਚ ਤਣਾਅ ਨਾਲ ਅਮਰੀਕੀ ਮਿਜ਼ਾਇਲ ਡਿਫੈਂਸ ਸਿਸਟਮ ਯੋਜਨਾ ਨੂੰ ਝਟਕਾ

On Punjab