68.36 F
New York, US
September 20, 2026
PreetNama
Chandigharਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਭਾਰਤੀ ਮੂਲ ਦੀ ਅਮਰੀਕੀ ਵਿਦਿਆਰਥਣ ਕੈਰੇਬਿਆਈ ਮੁਲਕ ’ਚ ਹੋਈ ਲਾਪਤਾ

ਚੰਡੀਗੜ੍ਹ- ਛੁੱਟੀਆਂ ‘ਤੇ ਗਿਆ ਭਾਰਤੀ-ਅਮਰੀਕੀ ਵਿਦਿਆਰਥੀ ਕੈਰੇਬੀਅਨ ਦੇਸ਼ ਵਿੱਚ ਲਾਪਤਾ ਭਾਰਤੀ ਮੂਲ ਦੀ ਅਮਰੀਕੀ ਵਿਦਿਆਰਥਣ ਸੁਦੀਕਸ਼ਾ ਕੋਨਾਨਕੀ(20) ਕੈਰੇਬਿਆਈ ਮੁਲਕ ਵਿਚ ਲਾਪਤਾ ਹੋ ਗਈ ਹੈ। ਕੋਨਾਨਕੀ ਛੁੱਟੀਆਂ ਮਨਾਉਣ ਲਈ ਸੈਲਾਨੀ ਸ਼ਹਿਰ ਪੁੰਟਾ ਕਾਨਾ ਗਈ ਸੀ। ਡੋਮੀਨਿਕ ਗਣਰਾਜ ਵੱਲੋਂ 20 ਸਾਲਾ ਯੂਨੀਵਰਸਿਟੀ ਵਿਦਿਆਰਥਣ ਦੀ ਭਾਲ ਕੀਤੀ ਜਾ ਰਹੀ ਹੈ।

ਵਿਦਿਆਰਥਣ ਨੂੰ ਆਖਰੀ ਵਾਰ 6 ਮਾਰਚ ਨੂੰ ਰਿਜ਼ੌਰਟ ਨੇੜੇ ਬੀਚ ’ਤੇ ਦੇਖਿਆ ਗਿਆ ਸੀ। ਸਿਵਲ ਡਿਫੈਂਸ ਅਧਿਕਾਰੀਆਂ ਮੁਤਾਬਕ ਕੋਨਾਨਕੀ ਇਸ ਰਿਜ਼ੌਰਟ ਵਿਚ ਆਪਣੇ ਕਈ ਦੋਸਤਾਂ ਨਾਲ ਰਹਿ ਰਹੀ ਸੀ। ਕੋਨਾਨਕੀ ਯੂਨੀਵਰਸਿਟੀ ਆਫ ਪਿੱਟਸਬਰਗ ਦੀ ਵਿਦਿਆਰਥਣ ਹੈ।

ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਭਾਰਤੀ ਮੂਲ ਦੀ ਅਮਰੀਕੀ ਵਿਦਿਆਰਥਣ ਲਾਪਤਾ ਹੋਣ ਤੋਂ ਪਹਿਲਾਂ ਬੀਚ ’ਤੇ ਵਾਕ ਕਰ ਰਹੀ ਸੀ। ਉਸ ਦੀ ਗੁੰਮਸ਼ੁਦਗੀ ਨੂੰ ਲੈ ਕੇ ਇਕ ਪੋਸਟਰ ਵੀ ਜਾਰੀ ਕੀਤਾ ਗਿਆ ਹੈ।

Related posts

ਕੁਦਰਤ (ਕਵਿਤਾ)

Pritpal Kaur

ਜਪਾਨ ਦੇ ਪ੍ਰਧਾਨ ਮੰਤਰੀ ਭਾਰਤ ਪੁੱਜੇ, ਦੁਵੱਲੇ ਸਬੰਧਾਂ ਤੇ ਕੌਮਾਂਤਰੀ ਚੁਣੌਤੀਆਂ ’ਤੇ ਕੀਤੀ ਜਾਵੇਗੀ ਚਰਚਾ

On Punjab

Gucci ਦੀ ਰੈਡੀਮੇਡ ਦਸਤਾਰ ਨੇ ਪਾਇਆ ਪੁਆੜਾ, ਸਿੱਖਾਂ ‘ਚ ਰੋਸ

On Punjab