74.16 F
New York, US
September 6, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮਨੀਪੁਰ: ਗੈਰਕਾਨੂੰਨੀ ਹਥਿਆਰ ਜਮ੍ਹਾਂ ਕਵਾਉਣ ਦੀ ਮਿਆਦ ਦੌਰਾਨ 1,000 ਤੋਂ ਵੱਧ ਹਥਿਆਰ ਆਏ: ਪੁਲੀਸ

ਇੰਫਾਲ- ਮਨੀਪੁਰ ਵਿੱਚ ਲੋਕਾਂ ਵੱਲੋਂ ਲੁੱਟੇ ਗਏ ਅਤੇ ਗੈਰ-ਕਾਨੂੰਨੀ ਤੌਰ ’ਤੇ ਰੱਖੇ ਗਏ ਹਥਿਆਰਾਂ ਨੂੰ ਸਵੈ-ਇੱਛਾ ਨਾਲ ਸਮਰਪਣ ਕਰਨ ਲਈ ਦਿੱਤੇ ਦੋ ਹਫ਼ਤਿਆਂ ਦੌਰਾਨ 1000 ਤੋਂ ਵੱਧ ਹਥਿਆਰ ਅਤੇ ਗੋਲਾ ਬਾਰੂਦ ਲੋਕਾਂ ਨੇ ਸੁਰੱਖਿਆ ਬਲਾਂ ਨੂੰ ਸੌਂਪੇ ਹਨ।

ਹਾਲਾਂਕਿ ਇਹ ਅੰਕੜਾ ਅਸਥਾਈ ਹੈ ਅਤੇ ਸਾਰੇ ਜ਼ਿਲ੍ਹਿਆਂ ਤੋ ਵੇਰਵੇ ਆਉਣ ਤੋਂ ਬਾਅਦ ਅਸਲ ਗਿਣਤੀ ਵਧਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਅਜੇ ਤੱਕ ਲੁੱਟੇ ਗਏ ਹਥਿਆਰਾਂ ਅਤੇ ਗੈਰ-ਕਾਨੂੰਨੀ ਤੌਰ ’ਤੇ ਖਰੀਦੇ ਗਏ ਹਥਿਆਰਾਂ ਨੂੰ ਵੱਖ ਨਹੀਂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਮਰਪਣ ਦੀ ਮਿਆਦ ਦੌਰਾਨ ਪੰਜ ਘਾਟੀ ਜ਼ਿਲ੍ਹਿਆਂ, ਪੰਜ ਪਹਾੜੀ ਜ਼ਿਲ੍ਹਿਆਂ ਅਤੇ ਜਿਰੀਬਾਮ ਵਿੱਚ ਕੁੱਲ 1,023 ਹਥਿਆਰ ਸਮਰਪਣ ਕੀਤੇ ਗਏ ਹਨ।ਮਨੀਪੁਰ ਦੇ ਰਾਜਪਾਲ ਅਜੈ ਕੁਮਾਰ ਭੱਲਾ ਨੇ 20 ਫਰਵਰੀ ਨੂੰ ਜੰਗੀ ਸਮੂਹਾਂ ਨੂੰ ਸੁਰੱਖਿਆ ਬਲਾਂ ਤੋਂ ਲੁੱਟੇ ਗਏ ਹਥਿਆਰ ਅਤੇ ਹੋਰ ਗੈਰ-ਕਾਨੂੰਨੀ ਤੌਰ ’ਤੇ ਰੱਖੇ ਗਏ ਹਥਿਆਰਾਂ ਨੂੰ ਸਵੈ-ਇੱਛਾ ਨਾਲ ਸਮਰਪਣ ਕਰਨ ਦੀ ਅਪੀਲ ਕੀਤੀ ਸੀ। ਪੁਲੀਸ ਨੇ ਇਕ ਬਿਆਨ ਵਿਚ ਕਿਹਾ ਕਿ ਵੀਰਵਾਰ ਸ਼ਾਮ 4 ਵਜੇ ਹਥਿਆਰ ਸਮਰਪਣ ਕਰਨ ਦੀ ਸਮਾਂ ਸੀਮਾ ਸਮਾਪਤੀ ਤੋਂ ਬਾਅਦ ਸੰਯੁਕਤ ਸੁਰੱਖਿਆ ਬਲਾਂ ਨੇ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਅਤੇ 36 ਹਥਿਆਰ, 129 ਗੋਲਾ ਬਾਰੂਦ, ਸੱਤ ਵਿਸਫੋਟਕ, 21 ਫੁਟਕਲ ਸਮਾਨ ਬਰਾਮਦ ਕੀਤਾ। ਇਸ ਤੋਂ ਇਲਾਵਾ 15 ਗੈਰ-ਕਾਨੂੰਨੀ ਬੰਕਰ ਨਸ਼ਟ ਕੀਤੇ ਗਏ ਹਨ।

Related posts

ਕੋਟ ਈਸੇ ਖਾਂ ਪੁਲੀਸ ਦੀ ਵੱਡੀ ਕਾਰਵਾਈ: ਕਰੇਟਾ ਸਵਾਰ ਦੋ ਤਸਕਰ ਅਫ਼ੀਮ ਅਤੇ ਨਾਜਾਇਜ਼ ਰਿਵਾਲਵਰ ਸਮੇਤ ਕਾਬੂ

On Punjab

ਸਮੱਸਿਆਵਾਂ ਨਾਲ ਘਿਰੇ ਅਫ਼ਗਾਨਿਸਤਾਨ ‘ਚ ਰੜਕਣ ਲੱਗੀ ਕਮੀ, ਹਰ ਮੋਰਚੇ ‘ਤੇ ਮਿਲਦੀ ਰਹੀ ਮਦਦ

On Punjab

ਦਿੱਲੀ ‘ਚ ਵਿਦੇਸ਼ਾਂ ਤੋਂ ਮੰਗਵਾਏ ਜਾ ਰਹੇ ਆਕਸੀਜਨ ਪਲਾਂਟ ਤੇ ਟੈਂਕਰ : ਸੀਐਮ ਅਰਵਿੰਦ ਕੇਜਰੀਵਾਲ

On Punjab