PreetNama
Chandigharਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਭਾਜਪਾ ਪੰਜਾਬ ’ਚ ਅਗਲੀਆਂ ਚੋਣਾਂ ਇਕੱਲਿਆਂ ਲੜੇਗੀ: ਮਨਜਿੰਦਰ ਸਿਰਸਾ

ਚੰਡੀਗੜ੍ਹ-ਭਾਜਪਾ ਦੇ ਸੀਨੀਅਰ ਆਗੂ ਤੇ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਭਾਜਪਾ ਪੰਜਾਬ ’ਚ ਆਗਾਮੀ ਚੋਣਾਂ ਇਕੱਲੇ ਤੌਰ ’ਤੇ ਲੜੇਗੀ। ਉਨ੍ਹਾਂ ਇੱਕ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਗਠਜੋੜ ਹੋਣ ਤੋਂ ਇਨਕਾਰ ਕੀਤਾ ਹੈ।

ਸਿਰਸਾ ਨੇ ਕਿਹਾ ਕਿ ਪੰਜਾਬ ’ਚ ਪਿਛਲੀਆਂ ਦੋ ਚੋਣਾਂ ਭਾਜਪਾ ਨੇ ਇੱਕਲਿਆਂ ਹੀ ਲੜੀਆਂ ਸਨ। ਉਨ੍ਹਾਂ ਅਰਵਿੰਦ ਕੇਜਰੀਵਾਲ ਦੀ ਵਿਪਾਸਨਾ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਪੰਜਾਬ ਦੇ ਮੁੱਖ ਮੰਤਰੀ ਨੂੰ ਹਟਾਉਣ ਦੀ ਤਿਆਰੀ ਹੈ ਅਤੇ ਦਿੱਲੀ ਦੇ ‘ਭਗੌੜੇ ਦਲ’ ਨੇ ਹੁਣ ਪੰਜਾਬ ਵਿਚ ਡੇਰੇ ਲਾ ਲਏ ਹਨ।

ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਦੇ ਲੋਕਾਂ ਦਾ ਦਿਲ ਜਿੱਤੇਗੀ। ਸਿਰਸਾ ਨੇ ‘ਆਪ’ ਉਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਦਾ ਦਿੱਲੀ ਦੀ ਪਿਛਲੀ ਸਰਕਾਰ ਨਾਲ ਨਾਲੇਜ ਸ਼ੇਅਰਿੰਗ ਐਗਰੀਮੈਂਟ ਨਹੀ ਸੀ, ਬਲਕਿ ਇਹ ਪੈਸਾ ਸ਼ੇਅਰਿੰਗ ਐਗਰੀਮੈਂਟ ਸੀ।

 

Related posts

ਚੰਦਭਾਨ ਹਿੰਸਾ ਮਾਮਲਾ: ਮਹਿਲਾ ਸਰਪੰਚ ਸਣੇ 91 ਵਿਅਕਤੀਆਂ ਖ਼ਿਲਾਫ਼ ਕੇਸ ਦਰਜ

On Punjab

ਇਲੈਕਟੋਰਲ ਕਾਲਜ ਨੇ ਬਾਇਡਨ ਦੀ ਜਿੱਤ ‘ਤੇ ਲਾਈ ਮੋਹਰ, 20 ਜਨਵਰੀ ਨੂੰ ਚੁੱਕਣਗੇ ਸਹੁੰ

On Punjab

New Year 2021 : PM ਮੋਦੀ ਨੇ ਰੱਖਿਆ ਲਾਈਟ ਹਾਉਸ ਯੋਜਨਾ ਦਾ ਨੀਂਹ ਪੱਥਰ, ਲਖਨਊ ਵਾਸੀਆਂ ਨੂੰ ਮਿਲਿਆ ਨਵੇਂ ਸਾਲ ਦਾ ਤੋਹਫਾ

On Punjab