82.56 F
New York, US
July 14, 2025
PreetNama
ਖਾਸ-ਖਬਰਾਂ/Important News

ਹੁਣ ਹੰਸਰਾਜ ਦਾ ਪਿਆ ਕੇਜਰੀਵਾਲ ਨਾਲ ਪੰਗਾ, ਕਾਨੂੰਨੀ ਧਮਕੀ

ਨਵੀਂ ਦਿੱਲੀਪੰਜਾਬੀ ਗਾਇਕ ਤੇ ਉੱਤਰੀ ਪੱਛਮੀ ਦਿੱਲੀ ਤੋਂ ਬੀਜੇਪੀ ਦੇ ਉਮੀਦਵਾਰ ਹੰਸਰਾਜ ਹੰਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਆਪਣਾ ਅਕਸ ਖ਼ਰਾਬ ਕਰਨ ਦੇ ਇਲਜ਼ਾਮ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੀ ‘ਆਪ’ ਪਾਰਟੀ’ ਦੇ ਹੋਰ ਵਰਕਰਾਂ ਖਿਲਾਫ ਕਾਨੂੰਨੀ ਕਾਰਵਾਈ ਕਰਨਗੇ। ਉਧਰ, ‘ਆਪ‘ ਦਾ ਕਹਿਣਾ ਹੈ ਕਿ 2014 ‘ਚ ਹੰਸ ਨੇ ਇਸਲਾਮ ਧਰਮ ਕਬੂਲ ਕੀਤਾ ਸੀ। ਇਸ ਕਾਰਨ ਉਹ ਉੱਤਰੀਪੱਛਮੀ ਦਿੱਲੀ ਦੀ ਰਾਖਵੀਂ ਸੀਟ ਤੋਂ ਚੋਣ ਨਹੀਂ ਲੜ ਸਕਦੇ।

 

ਹੰਸ ਦਾ ਕਹਿਣਾ ਹੈ ਕਿ ਇਹ ਇਲਜ਼ਾਮ ਸਹੀ ਨਹੀਂ ਹਨ। ਉਨ੍ਹਾਂ ਕਿਹਾ, “ਮੈਂ ਇੱਕ ਵਾਲਮੀਕੀ ਪਰਿਵਾਰ ‘ਚ ਪੈਦਾ ਹੋਇਆ ਹਾਂ ਤੇ ਮੇਰੀ ਮਾਂ ਸੰਤ ਵਾਲਮੀਕੀ ਦੀ ਪੂਜਾ ਕਰਦੀ ਹੈ। ਜੇਕਰ ਮੈਂ ਧਰਮ ਬਦਲਿਆ ਹੁੰਦਾ ਤਾਂ ਮੇਰੀ ਮਾਂ ਮੈਨੂੰ ਮਾਰ ਦਿੰਦੀ।

ਹੰਸ ਰਾਜ ਨੇ ਅੱਗੇ ਕਿਹਾ ਕਿ ਕੇਜਰੀਵਾਲ ਤੇ ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ ਨੂੰ ਠੇਸ ਪਹੁੰਚਾਈ ਹੈ। ਇਸ ਕਾਰਨ ਹੰਸ ਆਪ‘ ਖਿਲਾਫ ਕਾਨੂੰਨੀ ਕਾਰਵਾਈ ਕਰਨਗੇ।

Related posts

ਰੂਸ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਪੂਰੀ ਕੈਬਨਿਟ ਨਾਲ ਅਸਤੀਫਾ

On Punjab

ਮੰਡੀਆਂ ’ਚ ਕਣਕ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ: ਪਠਾਣਮਾਜਰਾ

On Punjab

Sweden: ਸਵੀਡਨ ’ਚ ਕੁਰਾਨ ਸਾੜੇ ਜਾਣ ਮਗਰੋਂ ਹਿੰਸਾ ਭੜਕੀ, 3 ਫੜੇ

On Punjab