PreetNama
ਸਮਾਜ/Social

ਕੁਦਰਤ (ਕਵਿਤਾ)

 

ਮੈਂ ਕੁਦਰਤ ਬੋਲ,

ਰਹੀ ਹਾ ?

ਧੂੰਆ ਛੱਡਦਾ ਹਰ,

ਵੇਲੇ ਤੂੰ ,

ਕਦੇ ਚਿਮਨੀ ਚੋ,

ਵੱਖਰੇ ਵੱਖਰੇ ਵਾਹਨਾਂ ਚੋ,

ਵੱਡੇ ਵੱਡੇ ਕੂੜੇ ਦੇ ਢੇਰ ਚੋ,

ਮੈਂ ਆਪਣਾ ਅਕਸ,

ਟੋਹਲ ਰਹੀ ਹਾ…

ਮੈਂ ਕੁਦਰਤ ਬੋਲ,

ਰਹੀ ਹਾ ?

ਅੰਬਰ ਦੇ ਵਿੱਚ ,

ਛੇਕ ਤੈਂ ਕੀਤੇ,

ਹੁਣ ਫਿਰੇ ਟਾਕੀਆ ,

ਲਾਉਂਦਾ ਤੂੰ,

ਮੇਰੀ ਦਿੱਤੀ ਹਰ ਸੈਅ,

ਨਾਲ ਖਿਲਵਾੜ ਤੂੰ ਕਰਦਾ,

ਆਪਣੇ ਦੁੱਖੜੇ ,

ਤੇਰੇ ਅੱਗੇ ਫਰੋਲ ਰਹੀ ਹਾ।

ਮੈਂ ਕੁਦਰਤ,

ਬੋਲ ਰਹੀ ਹਾ……

ਆਪਣੇ ਸੁੱਖ ਲਈ,

ਜੰਗਲ ਵੱਢ ਵੱਢ,

ਰੇਗਸਿਤਾਨ ਬਣਾਈ ਧਰਤੀ,

ਦੇਵਾ ਨਿੱਤ ਚੇਤਾਵਨੀ ਤੈਨੂੰ,

ਤੇਰੇ ਕੰਨ ਤੇ ਜੂੰ ਨਾ ਸਰਕੇ,

ਤੂੰ ਤਾਂ ਸਮਝ ਲਿਆ,

ਇਹ ਅਣਭੋਲ ਜਿਹੀ ਹੈ,

ਮੈਂ ਕੁਦਰਤ,

ਬੋਲ ਰਹੀ ਹਾ ?

ਛੇੜਛਾੜ ਮੇਰੇ ਨਾਲ,

ਬੁਹਤਾ ਚਿਰ ਸਹਿ ਨਹੀਂ,

ਮਨਮਰਜੀ ਤੇਰੀ ਕਦ ਤੱਕ,

ਹੋਰ ਜੁਲਮ ਹੁਣ,

ਸਹਿ ਨਹੀਂ ਹੋਣਾ,

ਸੁਰਜੀਤ ਫਲੇੜੇ ਹਾੜੇ !

ਬਣਜਾ ਸਿਆਣਾ,

ਮੋਢਾ ਫੜ੍ਹ ਝਜੋੜ ਰਹੀ ਹਾ…

ਮੈਂ ਕੁਦਰਤ,

ਬੋਲ ਰਹੀ ਹਾ ।

ਸੁਰਜੀਤ ਫਲੇੜਾ

Related posts

US ’ਚ ਪਾਬੰਦੀ ਹੈ ਮਿਆਂਮਾਰ ਦੇ ਚੀਫ ਆਫ ਦਾ ਡਿਫੈਂਸ ਸਰਵਿਸ ਮਿਲ ਓਂਗ ਹੇਲਨਿੰਗ, ਟਵਿੱਟਰ ਤੇ ਫੇਸਬੁੱਕ ਨੇ ਵੀ ਲਗਾਇਆ ਹੋਇਆ ਹੈ ਬੈਨ

On Punjab

ਭਾਰਤ Global Gender Gap Index 2025 ਵਿੱਚ 131ਵੇਂ ਸਥਾਨ ’ਤੇ ਖਿਸਕਿਆ

On Punjab

ਧਾਨ ਮੰਤਰੀ ਨੇ ਐਲਾਨ ਕੀਤਾ ਸੀ ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਨਵੰਬਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ। ਉਦੋਂ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਘੱਟੋ-ਘੱਟ ਸਮਰਥਨ ਮੁੱਲ ‘ਤੇ ਕਾਨੂੰਨੀ ਗਾਰੰਟੀ ਲਈ ਕਿਸਾਨਾਂ ਦੀ ਮੰਗ ‘ਤੇ ਵਿਚਾਰ ਕਰਨ ਲਈ ਇੱਕ ਕਮੇਟੀ ਬਣਾਈ ਜਾਵੇਗੀ।

On Punjab