PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਟਰੰਪ ਵੱਲੋਂ ਇਕ ਹੋਰ ਭਾਰਤੀ-ਅਮਰੀਕੀ ਦੀ ਅਹਿਮ ਅਹੁਦੇ ’ਤੇ ਨਿਯੁਕਤੀ

ਵਾਸ਼ਿੰਗਟਨ-ਦੱਖਣੀ ਏਸ਼ੀਆਈ ਸੁਰੱਖਿਆ ਦੇ ਮਾਹਰ ਪਾਲ ਕਪੂਰ (Paul Kapur) ਨੂੰ ਰਾਸ਼ਟਰਪਤੀ ਡੋਨਲਡ ਟਰੰਪ (President Donald Trump) ਵੱਲੋਂ ਦੱਖਣੀ ਏਸ਼ੀਆਈ ਮਾਮਲਿਆਂ ਲਈ ਸਹਾਇਕ ਵਿਦੇਸ਼ ਮੰਤਰੀ ਨਾਮਜ਼ਦ ਕੀਤਾ ਗਿਆ ਹੈ। ਜੇ ਅਮਰੀਕੀ ਕਾਂਗਰਸ ਦੇ ਉਪਰਲੇ ਸਦਨ ਸੈਨੇਟ ਵੱਲੋਂ ਉਨ੍ਹਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਜਾਂਦੀ ਹੈ ਤਾਂ ਉਹ ਡੋਨਲਡ ਲੂ (Donald Lu) ਦੀ ਥਾਂ ਲੈਣਗੇ।ਜਨਵਰੀ ਵਿੱਚ ਅਮਰੀਕੀ ਵਿਦੇਸ਼ ਵਿਭਾਗ ਨੇ ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਲਈ ਸਹਾਇਕ ਵਿਦੇਸ਼ ਮੰਤਰੀ ਲੂ ਦੀ ਵਿਦਾਈ ਦੀ ਪੁਸ਼ਟੀ ਕਰ ਦਿੱਤੀ ਸੀ, ਕਿਉਂਕਿ ਉਨ੍ਹਾਂ ਦਾ ਕਾਰਜਕਾਲ 17 ਜਨਵਰੀ, 2025 ਨੂੰ ਖ਼ਤਮ ਹੋ ਗਿਆ ਸੀ।

ਅਮਰੀਕੀ ਵਿਦੇਸ਼ ਵਿਭਾਗ ਦਾ ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਦਾ ਬਿਊਰੋ ਅਮਰੀਕੀ ਵਿਦੇਸ਼ ਨੀਤੀ ਅਤੇ ਅਫ਼ਗ਼ਾਨਿਸਤਾਨ, ਬੰਗਲਾਦੇਸ਼, ਭੂਟਾਨ, ਭਾਰਤ, ਕਜ਼ਾਖ਼ਿਸਤਾਨ, ਕਿਰਗਿਜ਼ਸਤਾਨ, ਮਾਲਦੀਵ, ਨੇਪਾਲ, ਪਾਕਿਸਤਾਨ, ਸ੍ਰੀਲੰਕਾ, ਤਾਜਿਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਆਦਿ ਮੁਲਕਾਂ ਨਾਲ ਅਮਰੀਕੀ ਰਿਸ਼ਤਿਆਂ ਦੇ ਮਾਮਲਿਆਂ ਨੂੰ ਨਜਿੱਠਦਾ ਹੈ।

ਭਾਰਤੀ ਮੂਲ ਦੇ ਕਪੂਰ ਯੂਨਾਈਟਿਡ ਸਟੇਟਸ ਨੇਵਲ ਪੋਸਟ ਗ੍ਰੈਜੂਏਟ ਸਕੂਲ (United States Naval Postgraduate School) ਵਿੱਚ ਕੌਮੀ ਸੁਰੱਖਿਆ ਮਾਮਲਿਆਂ ਦੇ ਵਿਭਾਗ ਵਿੱਚ ਪ੍ਰੋਫੈਸਰ ਹਨ। ਉਨ੍ਹਾਂ 2020-2021 ਵਿਚ ਵਿਦੇਸ਼ ਵਿਭਾਗ ਦੇ ਨੀਤੀ ਯੋਜਨਾ ਸਟਾਫ ਵਿੱਚ ਸੇਵਾ ਨਿਭਾਈ ਹੈ, ਦੱਖਣੀ ਅਤੇ ਮੱਧ ਏਸ਼ੀਆ, ਭਾਰਤ-ਪ੍ਰਸ਼ਾਂਤ ਰਣਨੀਤੀ ਅਤੇ ਅਮਰੀਕਾ-ਭਾਰਤ ਸਬੰਧਾਂ ਨਾਲ ਸਬੰਧਤ ਮੁੱਦਿਆਂ ‘ਤੇ ਵੀ ਕੰਮ ਕੀਤਾ ਹੈ।

ਉਹ ਕਿਤਾਬ ‘ਇੰਡੀਆ, ਪਾਕਿਸਤਾਨ ਐਂਡ ਦ ਬੌਂਬ: ਡਿਬੇਟਿੰਗ ਨਿਊਕਲੀਅਰ ਸਟੈਬਿਲਿਟੀ ਇਨ ਸਾਊਥ ਏਸ਼ੀਆ’ (India, Pakistan and the Bomb: Debating Nuclear Stability in South Asia) ਦੇ ਸਹਿ-ਲੇਖਕ ਅਤੇ ਨਾਲ ਹੀ ‘ਦ ਚੈਲੇਂਜਸ ਆਫ਼ ਨਿਊਕਲੀਅਰ ਸਿਕਿਓਰਿਟੀ: ਯੂਐਸ ਐਂਡ ਇੰਡੀਅਨ ਪਰਸਪੈਕਟਿਵਜ਼’ (The Challenges of Nuclear Security: US and IndianPerspectives) ਦੇ ਸਹਿ-ਸੰਪਾਦਕ ਵੀ ਹਨ।ਕਪੂਰ ਨੇ ਸ਼ਿਕਾਗੋ ਯੂਨੀਵਰਸਿਟੀ ਤੋਂ ਪੀਐਚਡੀ ਕੀਤੀ ਹੈ। ਉਨ੍ਹਾਂ ਦੀ ਜੀਵਨੀ ਦੇ ਅਨੁਸਾਰ, ਕਪੂਰ ਰੱਖਿਆ ਵਿਭਾਗ ਲਈ ਅਮਰੀਕਾ-ਭਾਰਤ ਟ੍ਰੈਕ 1.5 ਰਣਨੀਤਕ ਸੰਵਾਦ ਦੇ ਨਾਲ-ਨਾਲ ਹੋਰ ਅਮਰੀਕੀ-ਭਾਰਤੀ ਸਾਂਝੇ ਮਾਮਲਿਆਂ ਦਾ ਸੰਚਾਲਨ ਵੀ ਕਰਦੇ ਹਨ।

Related posts

ਚਿਦਾਂਬਰਮ ਨੂੰ ਤਿਹਾੜ ਜੇਲ੍ਹ ਮਿਲਣ ਪਹੁੰਚੇ ਰਾਹੁਲ ਤੇ ਪ੍ਰਿਯੰਕਾ ਗਾਂਧੀ

On Punjab

ਅਮਰੀਕਾ ‘ਚ 19 ਸਾਲਾ ਭਾਰਤੀ ਵਿਦਿਆਰਥਣ ਦਾ ਜਿਨਸੀ ਸੋਸ਼ਣ ਮਗਰੋਂ ਕਤਲ

On Punjab

ਅਮਿਤ ਸ਼ਾਹ ਬੋਲੇ – ਲੋਕਤੰਤਰ ਸਾਡੇ ਦੇਸ਼ ਦਾ ਸੁਭਾਅ, ਬਿਨਾਂ ਕਾਨੂੰਨ ਵਿਵਸਥਾ ਨਹੀਂ ਹੋ ਸਕਦਾ ਸਫ਼ਲ

On Punjab