PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਬਿਹਾਰ: ਰੇਲ ਗੱਡੀ ’ਤੇ ਪਥਰਾਅ, ਦੋ ਮੁਲਜ਼ਮ ਗ੍ਰਿਫ਼ਤਾਰ

ਬਿਹਾਰ-ਬਿਹਾਰ ਦੇ ਮਧੂਬਨੀ ਰੇਲਵੇ ਸਟੇਸ਼ਨ ’ਤੇ ਰੇਲ ਗੱਡੀ ਉੱਤੇ ਪਥਰਾਅ ਕਰਨ ਦੇ ਦੋਸ਼ ਹੇਠ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਮਸਤੀਪੁਰ ਡਿਵੀਜ਼ਨਲ ਰੇਲਵੇ ਮੈਨੇਜਰ ਵਿਨੈ ਸ੍ਰੀਵਾਸਤਵ ਨੇ ਅੱਜ ਦੱਸਿਆ ਕਿ ਇਹ ਘਟਨਾ ਬੀਤੀ ਦੇਰ ਰਾਤ ਉਸ ਸਮੇਂ ਵਾਪਰੀ ਜਦੋਂ ਦਿੱਲੀ ਜਾ ਰਹੀ ਸਵਤੰਤਰਤਾ ਸੈਨਾਨੀ ਐਕਸਪ੍ਰੈੱਸ ਮਧੂਬਨੀ ਸਟੇਸ਼ਨ ’ਤੇ ਪਹੁੰਚੀ।

ਉਨ੍ਹਾਂ ਕਿਹਾ, ‘‘ਸਟੇਸ਼ਨ ’ਤੇ ਕਾਫ਼ੀ ਜ਼ਿਆਦਾ ਭੀੜ ਸੀ ਅਤੇ ਵੱਡੀ ਗਿਣਤੀ ਲੋਕ ਪ੍ਰਯਾਗਰਾਜ ਵਿੱਚ ਚੱਲ ਰਹੇ ਮਹਾਕੁੰਭ ਵਿੱਚ ਜਾਣ ਲਈ ਰੇਲਗੱਡੀ ਦੀ ਉਡੀਕ ਕਰ ਰਹੇ ਸਨ।’’ ਉਨ੍ਹਾਂ ਕਿਹਾ ਕਿ ਜਨਰਲ ਅਤੇ ਸਲੀਪਰ ਕਲਾਸ ਦੇ ਡੱਬੇ ਪੂਰੀ ਤਰ੍ਹਾਂ ਭਰੇ ਹੋਏ ਸਨ। ਇਸ ਲਈ ਕਈ ਯਾਤਰੀਆਂ ਨੇ ਏਸੀ ਕੋਚ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਯਾਤਰੀਆਂ ਨੇ ਦਰਵਾਜ਼ੇ ਅੰਦਰੋਂ ਬੰਦ ਕਰ ਲਏ। ਡੀਆਰਐੱਮ ਨੇ ਕਿਹਾ, “ਇਸ ਕਾਰਨ ਬਾਹਰ ਮੌਜੂਦ ਭੀੜ ਵਿੱਚ ਗੁੱਸਾ ਫੈਲ ਗਿਆ। ਲੋਕਾਂ ਨੇ ਕੋਚ ’ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ ਅਤੇ ਖਿੜਕੀਆਂ ਦੇ ਸ਼ੀਸ਼ੇ ਤੋੜਨ ਲੱਗ ਪਏ।’’ ਰੇਲਵੇ ਸੁਰੱਖਿਆ ਬਲ (ਆਰਪੀਐੱਫ) ਦੇ ਦਖ਼ਲ ਮਗਰੋਂ ਸਥਿਤੀ ’ਤੇ ਕਾਬੂ ਪਾਇਆ ਗਿਆ। ਸ੍ਰੀਵਾਸਤਵ ਨੇ ਦੱਸਿਆ ਕਿ ਜਦੋਂ ਰੇਲਗੱਡੀ ਸਮਸਤੀਪੁਰ ਰੇਲਵੇ ਸਟੇਸ਼ਨ ’ਤੇ ਪਹੁੰਚੀ ਤਾਂ ਯਾਤਰੀਆਂ ਨੇ ਸ਼ਿਕਾਇਤ ਦਰਜ ਕਰਵਾਈ। ਡੀਆਰਐੱਮ ਨੇ ਕਿਹਾ, ‘‘ਰੇਲਗੱਡੀ ਸਮਸਤੀਪੁਰ ਤੋਂ ਰਵਾਨਾ ਹੋਣ ਮਗਰੋਂ ਆਰਪੀਐੱਫ ਨੇ ਮਧੂਬਨੀ ਵਿੱਚ ਗ਼ਲਤ ਵਿਵਹਾਰ ਕਰਨ ਦੇ ਦੋਸ਼ ਹੇਠ ਦੋ ਜਣਿਆਂ ਨੂੰ ਹਿਰਾਸਤ ਵਿੱਚ ਲਿਆ।’’

Related posts

ਬੈਂਕ ਫਰਾਡ ਮਾਮਲਾ: ਗੁਰਦੁਆਰਿਆਂ ਦੇ 100 ਕਰੋੜ ਤੋਂ ਵੱਧ ਪੈਸੇ ਫਸੇ

On Punjab

ਮੰਡੀਆਂ ’ਚ ਕਣਕ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ: ਪਠਾਣਮਾਜਰਾ

On Punjab

ਦੋਸ਼ੀ ਪਵਨ ਨੇ ਪਾਈ ਉਪਚਾਰੀ ਪਟੀਸ਼ਨ ਫ਼ਾਂਸੀ ਨੂੰ ਉਮਰ ਕੈਦ ‘ਚ ਬਦਲਣ ਦੀ ਕੀਤੀ ਮੰਗ

On Punjab