PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਯਮੁਨਾ ਪ੍ਰਦੂਸ਼ਣ: ਮਾਲੀਵਾਲ ਵੱਲੋਂ ਕੇਜਰੀਵਾਲ ਦੀ ਰਿਹਾਇਸ਼ ਅੱਗੇ ਮੁਜ਼ਾਹਰਾ

ਨਵੀਂ ਦਿੱਲੀ-ਦਿੱਲੀ ਪੁਲੀਸ ਨੇ ਅੱਜ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੂੰ ਉਸ ਸਮੇਂ ਹਿਰਾਸਤ ਵਿੱਚ ਲੈ ਲਿਆ ਜਦੋਂ ਉਹ ਯਮੁਨਾ ਨੂੰ ਸਾਫ਼ ਕਰਨ ’ਚ ਸਰਕਾਰ ਦੀ ਨਾਕਾਮੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਰੋਸ ਮੁਜ਼ਾਹਰਾ ਕਰ ਰਹੀ ਸੀ। ਮਾਲੀਵਾਲ ਵੱਲੋਂ ਪੂਰਵਾਂਚਲ ਦੀਆਂ ਮਹਿਲਾਵਾਂ ਦੇ ਇੱਕ ਸਮੂਹ ਨਾਲ ਯਮੁਨਾ ਦਾ ਪਾਣੀ ਲੈ ਕੇ ਕੇਜਰੀਵਾਲ ਦੀ ਰਿਹਾਇਸ਼ ’ਤੇ ਪਹੁੰਚੀ ਹੋਈ ਸੀ।

ਮੀਡੀਆ ਨਾਲ ਗੱਲ ਕਰਦਿਆਂ ਮਾਲੀਵਾਲ ਨੇ ਕਿਹਾ ਕਿ ਯਮੁਨਾ ਨਦੀ ‘ਵੈਂਟੀਲੇਟਰ’ ’ਤੇ ਹੈ ਜਦਕਿ ‘ਆਪ’ ਮੁਖੀ ਆਪਣੀਆਂ ਸ਼ਾਨਦਾਰ ਕਾਰਾਂ ਵਿੱਚ ਘੁੰਮ ਰਹੇ ਹਨ। ਉਨ੍ਹਾਂ ਕੇਜਰੀਵਾਲ ਨੂੰ ਯਮੁਨਾ ’ਚ ਨਹਾਉਣ ਦੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਯਮੁਨਾ ਨਦੀ ਨੂੰ ਨਾਲਾ ਬਣਾ ਦਿੱਤਾ ਹੈ। ਯਮੁਨਾ ’ਚ ਕਾਲਾ ਗੰਦਾ ਪਾਣੀ ਵਗ ਰਿਹਾ ਹੈ। ਨਦੀ ਵੈਂਟੀਲੇਟਰ ’ਤੇ ਹੈ ਜਦਕਿ ਅਰਵਿੰਦ ਕੇਜਰੀਵਾਲ ਆਪਣੇ ਮਹਿਲ ’ਚ ਹਨ ਅਤੇ ਸ਼ਾਨਦਾਰ ਕਾਰਾਂ ’ਚ ਘੁੰਮਦੇ ਹਨ। ਉਨ੍ਹਾਂ ਕਿਹਾ, ‘ਪੂਰਵਾਂਚਲ ਦੀਆਂ ਹਜ਼ਾਰਾਂ ਮਹਿਲਾਵਾਂ ਉਨ੍ਹਾਂ ਨੂੰ ਚੁਣੌਤੀ ਦੇਣ ਲਈ ਇੱਥੇ ਆਈਆਂ ਹਨ। ਉਨ੍ਹਾਂ ਨੂੰ ਮਹਿਲਾਵਾਂ ਤੋਂ ਇੰਨਾ ਨਹੀਂ ਡਰਨਾ ਚਾਹੀਦਾ ਅਤੇ ਬਾਹਰ ਆ ਕੇ ਯਮੁਨਾ ਦੇ ਗੰਦੇ ਪਾਣੀ ’ਚ ਡੁਬਕੀ ਲਾਉਣੀ ਚਾਹੀਦੀ ਹੈ ਅਤੇ ਇਸ ਪਾਣੀ ’ਚੋਂ ਇੱਕ ਘੁੱਟ ਪੀਣਾ ਚਾਹੀਦਾ ਹੈ।’ 

Related posts

ਅਮਰੀਕਾ ‘ਚ ਮਹਾਂਮਾਰੀ ਨੇ ਖੋਹੀ ਲੋਕਾਂ ਦੀ ਰੋਜ਼ੀ-ਰੋਟੀ, ਗੱਡੀਆਂ ਰਾਹੀਂ ਮੁਫਤ ਰਾਸ਼ਨ ਲੈਣ ਲਈ ਪਹੁੰਚੇ ਲੋਕ

On Punjab

ਸ੍ਰੀਨਗਰ ਦੀ ਡੱਲ ਝੀਲ ’ਚ ਮਿਜ਼ਾਈਲ ਵਰਗੀ ਚੀਜ਼ ਡਿੱਗੀ

On Punjab

ਕ੍ਰਿਪਟੋ ਕਰੰਸੀ ਬਹਾਨੇ 15 ਕਰੋੜ ਦੀ ਠੱਗੀ ਮਾਰਨ ਵਾਲਾ ਗ੍ਰਿਫ਼ਤਾਰ, ਬਿਹਾਰ-ਝਾਰਖੰਡ, ਉੱਤਰਾਖੰਡ ਤੱਕ ਫੈਲਿਆ ਸੀ ਨੈੱਟਵਰਕ

On Punjab