ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ 2025 ਦਾ ਕੇਂਦਰੀ ਬਜਟ ਮੋਦੀ ਸਰਕਾਰ ਦੇ ਵਿਕਸਿਤ ਭਾਰਤ ਦੇ ਨਜ਼ਰੀਏ ਦਾ ਖਾਕਾ ਹੈ ਅਤੇ ਮੱਧ ਵਰਗ ਹਮੇਸ਼ਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਲ ਵਿੱਚ ਰਹਿੰਦਾ ਹੈ। ਸ਼ਾਹ ਨੇ ਆਖਿਆ ਕਿ ਬਜਟ ’ਚ ਕਿਸਾਨਾਂ ਤੋਂ ਲੈ ਕੇ ਮੱਧ ਵਰਗ ਅਤੇ ਪੋਸ਼ਣ ਤੇ ਹੈਲਥ, ਸਟਾਰਟਅਪ ਤੋਂ ਲੈ ਕੇ ਨਵੀਨੀਕਰਨ ਤੇ ਨਿਵੇਸ਼ ਤੱਕ ਹਰ ਖੇਤਰ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ, ‘‘ਇਹ ਮੋਦੀ ਦੇ ਵਿਕਸਿਤ ਭਾਰਤ ਦਾ ਰੋਡਮੈਪ ਹੈ।’’

