PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਅੰਮ੍ਰਿਤਸਰ ਗ੍ਰਨੇਡ ਲਾਬਿੰਗ ਘਟਨਾ ਅਮਰੀਕਾ ਅਧਾਰਿਤ ਦਹਿਸ਼ਤਗਰਦ ਹੈਪੀ ਪਾਸੀਆ ਦੇ ਦੋ ਗੁਰਗੇ ਕਾਬੂ

ਪੰਜਾਬ-ਪੰਜਾਬ ਪੁਲੀਸ ਨੇ ਅੰਮ੍ਰਿਤਸਰ ਦੀ ਗੁਮਟਾਲਾ ਪੁਲੀਸ ਚੌਕੀ ਦੇ ਬਾਹਰ ਗ੍ਰਨੇਡ ਸੁੱਟਣ ਦੇ ਮਾਮਲੇ ਵਿਚ ਸ਼ਾਮਲ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।ਪੁਲੀਸ ਨੇ ਦੱਸਿਆ ਕਿ ਬੱਗਾ ਸਿੰਘ ਅਤੇ ਪੁਸਕਰਨ ਸਿੰਘ ਅਮਰੀਕਾ ਅਧਾਰਿਤ ਦਹਿਸ਼ਤਗਰਦ ਹੈਪੀ ਪਾਸੀਆ ਦੇ ਗੁਰਗੇ ਹਨ। ਇਨ੍ਹਾਂ ਦੇ ਕਬਜ਼ੇ ’ਚੋਂ ਇਕ ਹੈਂਡ ਗ੍ਰਨੇਡ ਅਤੇ ਦੋ ਪਿਸਤੌਲ ਬਰਾਮਦ ਕੀਤੇ ਗਏ ਹਨ।ਡੀਜੀਪੀ ਗੌਰਵ ਯਾਦਵ ਨੇ ਐਕਸ ’ਤੇ ਇੱਕ ਪੋਸਟ ਵਿਚ ਉਪਰੋਕਤ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਬੱਗਾ ਸਿੰਘ ਹਰਿਆਣਾ ਦੇ ਸਿਰਸਾ ਤੋਂ ਗ੍ਰਿਫ਼ਤਾਰ ਕੀਤੇ ਗਏ ਸਰਵਨ ਭੋਲਾ ਦਾ ਰਿਸ਼ਤੇਦਾਰ ਹੈ। ਸਰਵਨ ਭੋਲਾ ਤਸਕਰ ਰਣਜੀਤ ਸਿੰਘ ਉਰਫ਼ ਚੀਤਾ ਦਾ ਭਰਾ ਹੈ, ਜੋ ਇਸ ਵੇਲੇ 532 ਕਿਲੋ ਹੈਰੋਇਨ ਦੇ ਮਾਮਲੇ ਵਿੱਚ ਬਠਿੰਡਾ ਜੇਲ੍ਹ ਵਿੱਚ ਬੰਦ ਹੈ। ਚੇਤੇ ਰਹੇ ਕਿ 9 ਜਨਵਰੀ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੀ ਗੁਮਟਾਲਾ ਪੁਲੀਸ ਚੌਕੀ ਦੇ ਬਾਹਰ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਸੀ। ਪੁਲੀਸ ਨੇ ਹਾਲਾਂਕਿ ਉਦੋਂ ਕਿਸੇ ਵੀ ਧਮਾਕੇ ਤੋਂ ਇਨਕਾਰ ਕਰਦਿਆਂ ਦਾਅਵਾ ਕੀਤਾ ਸੀ ਕਿ ਆਵਾਜ਼ ਇੱਕ ਕਾਰ ਦੇ ਰੇਡੀਏਟਰ ਦੇ ਫਟਣ ਦੀ ਸੀ।

Related posts

ਪਹਾੜਾਂ ‘ਚ ਵਾਪਰੇ ਦੋ ਖ਼ਤਰਨਾਕ ਬੱਸ ਹਾਦਸੇ, 36 ਮੌਤਾਂ

On Punjab

ਨਿਊਯਾਰਕ ’ਚ ਕਾਰ ’ਚ ਬੈਠੇ ਭਾਰਤੀ ਮੂਲ ਦੇ ਸਿੱਖ ਦਾ ਗੋਲੀਆਂ ਮਾਰ ਕੇ ਕਤਲ, 8 ਦਿਨਾਂ ’ਚ ਵਾਪਰੀ ਦੂਜੀ ਘਟਨਾ

On Punjab

‘ਗ਼ੱਦਾਰ’ ਦੇ ਅਪਮਾਨ ’ਤੇ ਸਰਕਾਰ ਵੱਲੋਂ ਕਾਮਰਾ ਤਲਬ, ਪਰ ਸ਼ਿਵਾਜੀ ਦੇ ਅਪਮਾਨ ’ਤੇ ਖ਼ਾਮੋਸ਼ੀ: ਊਧਵ

On Punjab