PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmyਰਾਜਨੀਤੀ/Politics

ਪ੍ਰਿਯੰਕਾ ਚੋਪੜਾ ਨੇ ਹੈਦਰਾਬਾਦ ਦੇ ਮੰਦਰ ’ਚ ਮੱਥਾ ਟੇਕਿਆ

ਮੁੰਬਈ:ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਹੈਦਰਾਬਾਦ ਦੇ ਮੰਦਰ ਵਿੱਚ ਨਤਮਸਤਕ ਹੋਣ ਦੀ ਝਲਕ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਪ੍ਰਿਯੰਕਾ ਨੇ ਅੱਜ ਇੰਸਟਾਗ੍ਰਾਮ ’ਤੇ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਉਹ ਸਵੇਰੇ 6.42 ਵਜੇ ਸੰਘਣੀ ਧੁੰਦ ਦੌਰਾਨ ਮੰਦਰ ਜਾਂਦੀ ਹੋਈ ਦਿਖਾਈ ਦੇ ਰਹੀ ਹੈ। ਇਸ ਮਗਰੋਂ ਉਸ ਨੇ ਆਪਣੀ ਤਸਵੀਰ ਸਾਂਝੀ ਹੈ ਜਿਸ ’ਚ ਉਸ ਦੇ ਮੱਥੇ ’ਤੇ ਲਾਲ ਤੇ ਸਫ਼ੈਦ ਟਿੱਕਾ ਨਜ਼ਰ ਆ ਰਿਹਾ ਹੈ। ਪ੍ਰਿਯੰਕਾ ਨੇ ਇਸ ਦੇ ਨਾਲ ‘ਓਮ ਨਮੋ ਸ਼ਿਵਾਏ’ ਦੀ ਧੁਨ ਦੀ ਵਰਤੋਂ ਕੀਤੀ ਹੈ, ਜਿਸ ਤੋਂ ਅਦਾਕਾਰਾ ਦੇ ਭਗਵਾਨ ਸ਼ਿਵ ਮੰਦਰ ’ਚ ਨਤਮਸਤਕ ਹੋਣ ਦੇ ਸੰਕੇਤ ਮਿਲਦੇ ਹਨ। ਅਦਾਕਾਰਾ 21 ਜਨਵਰੀ ਨੂੰ ਤਿਲੰਗਾਨਾ ਦੇ ਚਿਲਕੂਰ ਬਾਲਾਜੀ ਮੰਦਰ ਵੀ ਗਈ ਸੀ। ਪ੍ਰਿਯੰਕਾ ਵੱਲੋਂ ਸਾਂਝੀਆਂ ਕੀਤੀਆਂ ਤਸਵੀਰਾਂ ’ਚ ਉਹ ਹਰੀ ਸਲਵਾਰ-ਕਮੀਜ਼ ਪਹਿਨੀ ਹੋਈ ਨਜ਼ਰ ਆ ਰਹੀ ਹੈ। ਤਸਵੀਰਾਂ ਨਾਲ ਉਸ ਨੇ ਲਿਖਿਆ ਸੀ, ‘‘ਸ੍ਰੀ ਬਾਲਾਜੀ ਦੇ ਆਸ਼ੀਰਵਾਦ ਨਾਲ ਨਵੇਂ ਅਧਿਆਏ ਦੀ ਸ਼ੁਰੂ ਹੁੰਦਾ ਹੈ। ਸਾਡੇ ਸਭ ਦੇ ਦਿਲਾਂ ’ਚ ਸ਼ਾਂਤੀ ਤੇ ਚਾਰ-ਚੁਫ਼ੇਰੇ ਖੁਸ਼ਹਾਲੀ ਹੋਵੇ। ਪ੍ਰਮਾਤਮਾ ਦੀ ਕਿਰਪਾ ਬੇਅੰਤ ਹੈ।’’

Related posts

ਕੈਨੇਡਾ: ਲੈਂਗਲੀ ’ਚ ਗੈਂਗਵਾਰ ਦੌਰਾਨ ਪੰਜਾਬੀ ਨੌਜਵਾਨ ਦੀ ਹੱਤਿਆ

On Punjab

ਕੈਨੇਡਾ: ਜੰਗਲ ਦੀ ਅੱਗ ਕਰਕੇ ਜੈਸਪਰ ਸ਼ਹਿਰ ਤੇ ਨੈਸ਼ਨਲ ਪਾਰਕ ਰਾਖ ’ਚ ਤਬਦੀਲ

On Punjab

ਨਵੇਂ ਸਾਲ ਮੌਕੇ ਅਮਰੀਕਾ ਈਰਾਨ ਨੂੰ ਦੇਵੇਗਾ ਵੱਡਾ ਤੋਹਫ਼ਾ

On Punjab