PreetNama
ਖਬਰਾਂ/News

ਪਟਾਕਿਆਂ ਦੀ ਆਵਾਜ਼ ਨਾਲ ਮਰੇ 11 ਹਜ਼ਾਰ ਖਰਗੋਸ਼, ਮੰਗਿਆ 7 ਲੱਖ ਪਰ ਮਿਲਿਆ 45 ਲੱਖ ਮੁਆਵਜ਼ਾ

ਚੰਡੀਗੜ੍ਹ: ਚੀਨ ਦੇ ਜਿਆਂਗਸੂ ਪ੍ਰਾਂਤ ਵਿੱਚ ਪਟਾਕਿਆਂ ਦੀ ਆਵਾਜ਼ ਨਾਲ 11 ਹਜ਼ਾਰ ਤੋਂ ਜ਼ਿਆਦਾ ਖਰਗੋਸ਼ਾਂ ਦੀ ਮੌਤ ਹੋ ਗਈ। ਇਨ੍ਹਾਂ ਦੇ ਮਾਲਕ ਨੇ ਮੁਲਜ਼ਮ ਖ਼ਿਲਾਫ਼ ਅਦਾਲਤ ਵਿੱਚ ਅਪੀਲ ਕੀਤੀ ਤੇ 7 ਲੱਖ ਰੁਪਏ ਹਰਜਾਨਾ ਮੰਗਿਆ। ਅਦਾਲਤ ਨੇ ਖਰਗੋਸ਼ਾਂ ਦੇ ਮਾਲਕ ਨੂੰ 45 ਲੱਖ ਰੁਪਏ ਮੁਆਵਜ਼ਾ ਦੇਣ ਦਾ ਫੈਸਲਾ ਸੁਣਾਇਆ। ਇਸ ਸਬੰਧੀ ਪਿਛਲੇ ਸਾਲ ਤੋਂ ਹੀ ਸੁਣਵਾਈ ਚੱਲ ਰਹੀ ਸੀ।

ਦਰਅਸਲ ਜਿਆਂਗਸੂ ਵਿੱਚ ਰਹਿਣ ਵਾਲੇ ਕਾਈ ਨੈਨ ਨੇ ਘਰ ਦੀ ਮੁਰੰਮਤ ਬਾਅਦ ਇਸ ਦੀ ਖ਼ੂਬਸੂਰਤੀ ਦਾ ਜਸ਼ਨ ਮਨਾਉਣ ਲਈ ਖੂਬ ਪਟਾਕੇ ਚਲਾਏ। ਇਸ ਦੌਰਾਨ ਕਿਸੇ ਨੂੰ ਖਿਆਲ ਨਾ ਰਿਹਾ ਕਿ ਗੁਆਂਢੀ ਝੇਂਗ ਨੇ ਛੱਤ ‘ਤੇ ਖਰਗੋਸ਼ ਪਾਲੇ ਹੋਏ ਹਨ। ਜਦ ਗੁਆਂਢੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਹਰਜਾਨਾ ਮੰਗਿਆ ਪਰ ਨੈਨ ਨੇ ਦੇਣੋਂ ਮਨ੍ਹਾ ਕਰ ਦਿੱਤਾ। 
ਜਦੋਂ ਇਸ ਮਾਮਲੇ ਦਾ ਹੱਲ ਨਹੀਂ ਨਿਕਲਿਆ ਤਾਂ ਝੇਂਗ ਨੇ ਅਦਾਲਤ ਵਿੱਚ ਅਪੀਲ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਪਟਾਕਿਆਂ ਦੀ ਤੇਜ਼ ਆਵਾਜ਼ ਕਰਕੇ ਸਾਢੇ 11 ਹਜ਼ਾਰ ਖਰਗੋਸ਼ਾਂ ਦੀ ਮੌਤ ਹੋ ਗਈ। 1500 ਤੋਂ ਵੱਧ ਮਾਦਾ ਖਰਗੋਸ਼ਾਂ ਦਾ ਗਰਭਪਾਤ ਵੀ ਹੋ ਗਿਆ। ਉਸ ਨੇ ਅਦਾਲਤ ਵਿੱਚ ਘਟਨਾ ਦੀਆਂ ਤਸਵੀਰਾਂ ਤੇ ਸਬੂਤ ਵੀ ਪੇਸ਼ ਕੀਤੇ।

ਉੱਧਰ ਅਦਾਲਤ ਨੇ ਫੈਸਲਾ ਝੇਂਗ ਦੇ ਪੱਖ ਵਿੱਚ ਸੁਣਾਇਆ। ਜੱਜ ਨੇ ਨੈਨ ਨੂੰ ਹਰਜ਼ਾਨੇ ਵਜੋਂ ਦਸ ਦਿਨਾਂ ਅੰਦਰ 45 ਲੱਖ ਰੁਪਏ ਦੇਣ ਦਾ ਫੈਸਲਾ ਸੁਣਾਇਆ। ਨੈਨ ਨੇ ਉੱਚ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ, ਪਰ ਅਦਾਲਤ ਨੇ ਉਸ ਦੀ ਅਰਜ਼ੀ ਖਾਰਜ ਕਰਦਿਆਂ ਹੇਠਲੀ ਅਦਾਲਤ ਦਾ ਫੈਸਲਾ ਬਰਕਰਾਰ ਰੱਖਿਆ।

Related posts

ਭਾਰਤੀ ਚੋਣਾਂ ਬਾਰੇ ਮਾਰਕ ਜ਼ੁਕਰਬਰਗ ਦੀਆਂ ਟਿੱਪਣੀਆਂ ਲਈ ਮੈਟਾ ਨੇ ਮੁਆਫ਼ੀ ਮੰਗੀ

On Punjab

ਰੀਆ ਨੇ ਬਣਾਈ ਭੈਣ ਸੋਨਮ ਲਈ ਸਟਾਈਲਿਸ਼ ਡਰੈੱਸ

On Punjab

ਦਿੱਲੀ ਚੋਣਾਂ ਤੋਂ ਪਹਿਲਾਂ ਮਨੀਸ਼ ਸਿਸੋਦੀਆ ਨੂੰ ਵੱਡੀ ਰਾਹਤ, ਜ਼ਮਾਨਤ ਦੀਆਂ ਸ਼ਰਤਾਂ ‘ਚ ਮਿਲੀ ਢਿੱਲ

On Punjab