PreetNama
ਫਿਲਮ-ਸੰਸਾਰ/Filmy

ਪ੍ਰੇਮੀ ‘ਸ਼ੌਲ’ ਨਾਲ ਸੁਸ਼ਮਿਤਾ ਸੇਨ ਦੀ ਕੁੜਮਾਈ..!

ਮੁੰਬਈ: ਕਾਫੀ ਸਮੇਂ ਤੋਂ ਸਾਬਕਾ ਬ੍ਰਹਿਮੰਡ ਸੁੰਦਰੀ ਸੁਸ਼ਮਿਤਾ ਸੇਨ ਆਪਣੀ ਲਵ ਲਾਈਫ ਨੂੰ ਲੈ ਕੇ ਸੁਰਖੀਆਂ ‘ਚ ਹੈ। ਹਾਲ ਹੀ ‘ਚ ਇੱਕ ਮੀਡੀਆ ਰਿਪੋਰਟ ਦਾ ਦਾਅਵਾ ਹੈ ਕਿ ਸੁਸ਼ਮਿਤਾ ਨੇ ਆਪਣੇ ਪ੍ਰੇਮੀ ਰੋਹਮਨ ਸ਼ੌਲ ਨਾਲ ‘ਲਿਵ ਇਨ ਰਿਲੇਸ਼ਨ’ ‘ਚ ਰਹਿਣ ਦਾ ਫੈਸਲਾ ਕਰ ਚੁੱਕੀ ਹੈ।

ਉੱਧਰ ਇਸ ਤੋਂ ਬਾਅਦ ਇਹ ਹੋਰ ਖ਼ਬਰ ਆ ਗਈ ਹੈ ਜਿਸ ਨੇ ਬੀ-ਟਾਊਨ ‘ਚ ਹੰਗਾਮਾ ਮਚਾ ਦਿੱਤਾ ਹੈ ਕਿ ਸੁਸ਼ ਨੇ ਰੋਹਮਨ ਨਾਲ ਮੰਗਣੀ ਕਰ ਲਈ ਹੈ। ਇਸ ਦਾ ਸਬੂਤ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ  ਤਸਵੀਰ ਹੈ, ਜਿਸ ‘ਚ ਸੁਸ਼ਮਿਤਾ ਦੇ ਹੱਥ ‘ਚ ਮੁੰਦਰੀ ਨਜ਼ਰ ਆ ਰਹੀ ਹੈ। ਸੁਸ਼ਮਿਤਾ ਨੇ ਤਸਵੀਰ ਨੂੰ ਸ਼ੇਅਰ ਕਰ ਪਿਆਰਾ ਜਿਹਾ ਕੈਪਸ਼ਨ ਵੀ ਦਿੱਤਾ ਹੈ, ਜਿਸ ਨੂੰ ਦੇਖ ਕੇ ਸ਼ੱਕ ‘ਤੇ ਹੋਰ ਵੀ ਯਕੀਨ ਹੋ ਗਿਆ ਹੈ ਕਿ ਸੁਸ਼ਮਿਤਾ ਹੁਣ ਸਿੰਗਲ ਨਹੀਂ ਹੈ। ਸੁਸ਼ਮੀਤਾ ਦੇ ਫੈਨਸ ਵੀ ਹੈਰਾਨ ਹੋ ਗਏ ਅਤੇ ਉਸ ਤੋਂ ਸਵਾਲ ਕਰ ਰਹੇ ਹਨ ਕਿ ਕੀ ਇਸ ਹਸੀਨਾ ਨੇ ਗੁਪਚੁਪ ਤਰੀਕੇ ਨਾਲ ਮੰਗਣੀ ਕਰ ਲਈ ਹੈ?

Related posts

ਕਸ਼ਮੀਰ ’ਚ ਧਾਰਮਿਕ ਸਥਾਨਾਂ ’ਚ ਇਬਾਦਤ ਕਰਦੀ ਦਿਖੀ ਸਾਰਾ ਅਲੀ ਖ਼ਾਨ, ਤਸਵੀਰਾਂ ਦੇਖ ਪ੍ਰਸ਼ੰਸਕ ਕਰ ਰਹੇ ਤਾਰੀਫ

On Punjab

Sanjay Dutt ਦੀ ਪਤਨੀ ਦੀ ਇਹ ਤਸਵੀਰ ਸ਼ੇਅਰ ਕਰਦੇ ਹੀ ਹੋਈ ਵਾਇਰਲ, ਆਫ ਸ਼ੋਲਡਰ ਵਨ ਪੀਸ ਡਰੈੱਸ ‘ਚ ਇੰਟਰਨੈੱਟ ‘ਤੇ ਢਾਹਿਆ ਕਹਿਰ

On Punjab

ਐਮੇਜ਼ੌਨ ਅਲੈਕਸਾ ‘ਤੇ ਅਮਿਤਾਭ ਬੱਚਨ ਦਾ ਨਵਾਂ ਰੂਪ

On Punjab