63.64 F
New York, US
June 8, 2026
PreetNama
austrialaਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਖੇਡ-ਜਗਤ/Sports Newsਰਾਜਨੀਤੀ/Politics

ਪੰਤ ਦੀਆਂ 61 ਦੌੜਾਂ ਨਾਲ ਭਾਰਤੀ ਟੀਮ 141 ’ਤੇ 6 ਖਿਡਾਰੀ ਆਉਟ

ਸਿਡਨੀ-5ਵੇਂ ਟੈਸਟ ਦੇ ਦੂਜੇ ਦਿਨ ਦੌਰਾਨ 6 ਵਿਕਟਾਂ ਗਵਾਉਂਦਿਆਂ ਭਾਰਤੀ ਟੀਮ ਨੇ 141 ਦੌੜਾਂ ਬਣਾ ਲਈਆਂ, ਹਾਲ ਦੀ ਘੜੀ ਭਾਰਤੀ ਟੀਮ ਕੋਲ ਸਿਰਫ 4 ਵਿਕਟਾਂ ਬਾਕੀ ਹਨ ਅਤੇ 145 ਦੌੜਾਂ ਦੀ ਬੜਤ ਮੌਜੂਦ ਹੈ। ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਨੇ ਸਿਰਫ 33 ਗੇਂਦਾਂ ‘ਤੇ 61 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਵਿੱਚ ਆਸਟਰੇਲੀਆਈ ਧਰਤੀ ‘ਤੇ ਟੈਸਟਾਂ ਵਿੱਚ ਇੱਕ ਵਿਦੇਸ਼ੀ ਬੱਲੇਬਾਜ਼ ਦੁਆਰਾ ਸਭ ਤੋਂ ਤੇਜ਼ ਅਰਧ ਸੈਂਕੜੇ ਅਤੇ ਫਾਰਮੈਟ ਵਿੱਚ ਭਾਰਤੀ ਬੱਲੇਬਾਜ਼ ਦੁਆਰਾ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜੇ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਪੰਤ ਨੇ ਸਟਾਰਕ ਦੀ ਗੇਂਦ ’ਤੇ ਮਿਡ-ਵਿਕੇਟ ‘ਤੇ ਛੱਕਾ ਲਗਾ ਕੇ 29 ਗੇਂਦਾਂ ’ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ, ਪਿਠ ਦੀ ਚੋਟ ਸਾਹਮਣੇ ਆਉਣ ਕਾਰਨ ਮੈਦਾਨ ਤੋਂ ਬਾਹਰ ਚੱਲ ਰਹੇ ਕਪਤਾਨ ਜਸਪ੍ਰੀਤ ਬੁਮਰਾਹ ਦੀ ਵਾਪਸੀ ਵੀ ਭਾਰਤੀ ਟੀਮ ਦਾ ਭਵਿੱਚ ਤੈਅ ਕਰੇਗੀ। ਦੂਜੇ ਦਿਨ ਦੇ ਅੰਤ ਦੌਰਾਨ ਰਵਿੰਦਰ ਜਡੇਜਾ ਨੇ 39 ਗੇਦਾਂ ’ਚ 8 ਅਤੇ ਵਾਸ਼ਿੰਗਟਨ ਸੁੰਦਰ ਨੇ 18 ਗੇਦਾਂ ਖੇਡਦਿਆਂ 6 ਦੌੜਾਂ ’ਤੇ ਬਣਾਈਆਂ ਹਨ।

Related posts

ਹਰਸਿਮਰਤ ਨੇ ਲਿਆ ਏਮਜ਼ ਦੇ ਕੰਮ ਦਾ ਜਾਇਜ਼ਾ, ਸਤੰਬਰ ‘ਚ ਓਪੀਡੀ ਤਿਆਰ, ਮੋਦੀ ਕਰਨਗੇ ਉਦਘਾਟਨ

On Punjab

ਕਿਸ ਦੇ ਨੇ 32,455 ਕਰੋੜ ਰੁਪਏ? ਨਹੀਂ ਮਿਲ ਰਹੇ ਦਾਅਵੇਦਾਰ

On Punjab

Sinus Symptoms: ਇਹ ਹੋ ਸਕਦੇ ਹਨ ਸਾਈਨਸ ਦੇ ਲੱਛਣ, ਇਨ੍ਹਾਂ ਨੂੰ ਨਾ ਕਰੋ ਨਜ਼ਰਅੰਦਾਜ਼

On Punjab