PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmy

‘ਮੈਂ ਹੈਰਾਨ ਹਾਂ ਇੰਨਾ ਸਮਾਂ ਲੱਗਾ’, ਸੋਨਾਕਸ਼ੀ ਸਿਨਹਾ ਦੇ ਪਲਟਵਾਰ ‘ਤੇ ਆਇਆ ਮੁਕੇਸ਼ ਖੰਨਾ ਦਾ ਮਾਫ਼ੀਨਾਮਾ

ਨਵੀਂ ਦਿੱਲੀ :ਟੀਵੀ ਦੇ ਸ਼ਕਤੀਮਾਨ ਯਾਨੀ ਮੁਕੇਸ਼ ਖੰਨਾ ਇਨ੍ਹੀਂ ਦਿਨੀਂ ਮੁੜ ਵਿਵਾਦਾਂ ‘ਚ ਘਿਰਦੇ ਨਜ਼ਰ ਆ ਰਹੇ ਹਨ। ਰਣਵੀਰ ਸਿੰਘ ‘ਤੇ ਕਈ ਵਾਰ ਟਿੱਪਣੀ ਕਰਨ ਤੋਂ ਬਾਅਦ ਉਨ੍ਹਾਂ ਦੀ ਸੂਈ ਸ਼ਤਰੂਘਨ ਸਿਨਹਾ ਤੇ ਉਨ੍ਹਾਂ ਦੀ ਧੀ ਸੋਨਾਕਸ਼ੀ ‘ਤੇ ਅਟਕ ਗਈ ਹੈ। ਹਾਲ ਹੀ ‘ਚ ਮੁਕੇਸ਼ ਨੇ ਸੋਨਾਕਸ਼ੀ ਨੂੰ ਲੈ ਕੇ ਅਜਿਹਾ ਬਿਆਨ ਦਿੱਤਾ, ਜਿਸ ਤੋਂ ਬਾਅਦ ਅਦਾਕਾਰਾ ਨੇ ਖੁੱਲ੍ਹੇਆਮ ਸ਼ੋਸਲ ਮੀਡੀਆ ‘ਤੇ ਉਨ੍ਹਾਂ ਨੂੰ ਜਵਾਬ ਦਿੱਤਾ ਸੀ। ਹੁਣ ਮਾਮਲਾ ਗੰਭੀਰ ਹੋਣ ਤੋਂ ਬਾਅਦ ਅਦਾਕਾਰ ਨੇ ਆਪਣਾ ਬਚਾਅ ਕਰਦਿਆਂ ਅਦਾਕਾਰਾ ਤੋਂ ਮਾਫ਼ੀ ਮੰਗੀ ਹੈ।

ਪਲਟਵਾਰ ‘ਤੇ ਮੁਕੇਸ਼ ਖੰਨਾ ਨੇ ਕੀ ਕਿਹਾ –ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਲਿਖਿਆ, ‘ਮੈਂ ਹੈਰਾਨ ਹਾਂ ਕਿ ਸੋਨਾਕਸ਼ੀ ਸਿਨਹਾ ਨੂੰ ਜਵਾਬ ਦੇਣ ‘ਚ ਇੰਨਾ ਸਮਾਂ ਲੱਗਾ। ਉਨ੍ਹਾਂ ਕਿਹਾ ਕਿ ਮੈਨੂੰ ਇਹ ਪਹਿਲਾਂ ਹੀ ਪਤਾ ਸੀ ਕਿ ਮੈਂ ਇਸ ਤਰ੍ਹਾਂ ਨਾਲ ਉਨ੍ਹਾਂ ਦਾ ਨਾਂ ਲੈ ਕੇ ਸ਼ਾਇਦ ਉਨ੍ਹਾਂ ਨੂੰ ਨਾਰਾਜ਼ ਕਰ ਦੇਵਾਂਗਾ ਪਰ ਮੇਰਾ ਇਹ ਇਰਾਦਾ ਨਹੀਂ ਸੀ। ਮੁਕੇਸ਼ ਨੇ ਅੱਗੇ ਕਿਹਾ ਕਿ ਮੈਂ ਕਿਸੇ ਗਲਤ ਇਰਾਦੇ ਨਾਲ ਉਨ੍ਹਾਂ ਦਾ ਨਾਂ ਜਾਂ ਉਨ੍ਹਾਂ ਦੇ ਪਿਤਾ ਤੇ ਮੇਰੇ ਸੀਨੀਅਰ ਸ਼ਤਰੂਘਨ ਸਿਨਹਾ ਦਾ ਨਾਂ ਨਹੀਂ ਵਰਤਿਆ ਸੀ।

‘ਸੋਨਾਕਸ਼ੀ ਦਾ ਸਭ ਤੋਂ ਹਾਈ-ਫਾਈ ਕੇਸ ਸੀ’ –ਮੁਕੇਸ਼ ਨੇ ਅੱਗੇ ਲਿਖਿਆ ਕਿ ਸ਼ਤਰੂਘਨ ਤੇ ਉਨ੍ਹਾਂ ਦੇ ਪਰਿਵਾਰ ਨਾਲ ਮੇਰਾ ਰਿਸ਼ਤਾ ਕਾਫ਼ੀ ਚੰਗਾ ਸੀ। ਮੈਂ ਤਾਂ ਕੇਵਲ ਅੱਜਕੱਲ੍ਹ ਦੀ Gen-Z ਜਨਰੇਸ਼ਨ ਲਈ ਇਹ ਗੱਲਾਂ ਕਹਿ ਰਿਹਾ ਸੀ। ਉਨ੍ਹਾਂ ਕਿਹਾ ਕਿ ਅੱਜ ਦੀ ਇਹ ਜਨਰੇਸ਼ਨ ਕੇਵਲ ਗੂਗਲ ਤੇ ਮੋਬਾਈਲ ਫੋਨ ਦੀ ਗੁਲਾਮ ਹੋ ਗਈ ਹੈ। ਉਨ੍ਹਾਂ ਦੀ ਜਾਣਕਾਰੀ ਕੇਵਲ ਵਿਕੀਪੀਡੀਆ ਤੇ ਯੂਟਿਊਬ ਤਕ ਹੀ ਸੀਮਿਤ ਰਹਿ ਗਈ ਹੈ।

ਮੁਕੇਸ਼ ਨੇ ਅੱਗੇ ਕਿਹਾ ਕਿ ਮੇਰੇ ਸਾਹਮਣੇ ਸੋਨਾਕਸ਼ੀ ਦਾ ਸਭ ਤੋਂ ਹਾਈ-ਫਾਈ ਕੇਸ ਸੀ ਜੋ ਇਕ ਵਧੀਆ ਉਦਾਹਰਣ ਬਣ ਸਕਦਾ ਹੈ ਤਾਂ ਕਿ ਮੈਂ ਲੋਕਾਂ ਨੂੰ ਆਪਣੀ ਗੱਲ ਸਮਝਾ ਸਕਾ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਧਰਮ ਗ੍ਰੰਥਾਂ, ਸੰਸਕ੍ਰਿਤੀ ਤੇ ਸਾਡੇ ਇਤਿਹਾਸ ‘ਚ ਬਹੁਤ ਕੁਝ ਹੈ ਜੋ ਸਾਡੀ ਅੱਜ ਦੀ ਜਨਰੇਸ਼ਨ ਨੂੰ ਜਾਣਨਾ ਚਾਹੀਦਾ ਹੈ।

ਕਿਵੇਂ ਸ਼ੁਰੂ ਹੋਇਆ ਸੀ ਵਿਵਾਦ –ਦਰਅਸਲ ਇਹ ਵਿਵਾਦ ਉਸ ਸਮੇਂ ਦਾ ਹੈ ਜਦੋਂ ਮੁਕੇਸ਼ ਨੇ ਸੋਨਾਕਸ਼ੀ ਦੇ ਇਕ ਪੁਰਾਣੇ ਵਾਇਰਲ ਵੀਡੀਓ ‘ਤੇ ਰਿਐਕਟ ਕੀਤਾ ਸੀ। ਇਹ ਵੀਡੀਓ KBC 11 ਦੀ ਸੀ ਜਿੱਥੇ ਅਦਾਕਾਰ ਹੌਟ ਸੀਟ ‘ਤੇ ਇਕ ਮੁਕਾਬਲੇਬਾਜ਼ ਵਾਂਗ ਬੈਠੀ ਹੋਈ ਸੀ। ਇਸ ਦੌਰਾਨ ਬਿੱਗ ਬੀ ਨੇ ਉਨ੍ਹਾਂ ਤੋਂ ਪੁੱਛਿਆ ਸੀ ਕਿ ਭਗਵਾਨ ਹਨੂੰਮਾਨ ਰਾਮਾਇਣ ‘ਚ ਕਿਸ ਲਈ ਸੰਜੀਵਨੀ ਬੂਟੀ ਲੈ ਕੇ ਆਏ ਸੀ।

ਇਸ ‘ਤੇ ਸੋਨਾਕਸ਼ੀ ਨੇ ਕਿਹਾ ਸੀ ਕਿ ਮੈਨੂੰ C ਆਪਸ਼ਨ ਸੀਤਾ ਲਗ ਰਿਹਾ ਹੈ ਫਿਰ ਉਨ੍ਹਾਂ ਭਗਵਾਨ ਰਾਮ ਦਾ ਨਾਂ ਵੀ ਲਿਆ ਸੀ। ਆਖਰ ‘ਚ ਲਾਈਫਲਾਈਨ ਲੈ ਕੇ ਉਨ੍ਹਾਂ ਨੂੰ ਇਸ ਸਵਾਲ ਦਾ ਜਵਾਬ ਮਿਲ ਗਿਆ। ਇਸ ਮੁੱਦੇ ਨੂੰ ਉਠਾਉਂਦੇ ਹੋਏ ਮੁਕੇਸ਼ ਨੇ ਉਨ੍ਹਾਂ ‘ਤੇ ਟਿੱਪਣੀ ਕੀਤੀ ਸੀ, ਜਿਸ ਕਾਰਨ ਹੁਣ ਉਨ੍ਹਾਂ ਨੂੰ ਆਪਣਾ ਬਚਾਅ ਕਰਨਾ ਪਿਆ।

Related posts

Watch Video: ਮਜੀਠੀਆ ਨੇ ਕੇਜਰੀਵਾਲ ਤੋਂ ਕੀਤੀ ਮੁੱਖ ਮੰਤਰੀ ਨੂੰ ਬਰਖਾਸਤ ਕਰਨ ਦੀ ਮੰਗ, ਕਿਹਾ- ਆਪਣੀ ਗਲਤੀ ਦੀ ਗਾਜ਼ ਅਫਸਰਾਂ ‘ਤੇ ਸੁੱਟੀ

On Punjab

Amrita Rao ਤੇ RJ Anmol ਬਣੇ Parents, ਅਦਾਕਾਰਾ ਨੇ ਦਿੱਤਾ ਬੇਟੇ ਨੂੰ ਜਨਮ

On Punjab

ਮਜੀਠੀਆ ਦੀਆਂ ਮੁਸ਼ਕਲਾਂ ਵਧੀਆਂ; ਪੁਲੀਸ ਨੂੰ ਧਮਕਾਉਣ ਦੇ ਦੋਸ਼ ਹੇਠ ਕੇਸ ਦਰਜ ਕਰਨ ਦੀ ਤਿਆਰੀ

On Punjab