PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

…ਮੈਂ ਇੱਕ ਗਾਰੰਟੀ ਪੂਰੀ ਕਰ ਦਿੱਤੀ: ਮੋਦੀ

ਦਰਭੰਗਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਨੇ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਮੁਫ਼ਤ ਇਲਾਜ ਦੀ ਸਹੂਲਤ ਸ਼ੁਰੂ ਕਰਕੇ ਆਪਣੀ ਇੱਕ ‘ਗਾਰੰਟੀ’ ਨੂੰ ਪੂਰਾ ਕਰ ਦਿੱਤਾ ਹੈ। ਬੁੱਧਵਾਰ ਨੂੰ ਮੋਦੀ ਨੇ ਇੱਥੇ ਬਿਹਾਰ ਦੇ ਦੂਜੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਦਾ ਨੀਂਹ ਪੱਥਰ ਰੱਖਣ ਦੇ ਨਾਲ-ਨਾਲ 12 ਹਜ਼ਾਰ ਕਰੋੜ ਰੁਪਏ ਦੀਆਂ ਵੱਖ-ਵੱਖ ਯੋਜਨਾਵਾਂ ਦਾ ਉਦਘਾਟਨ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦੇ ਕਿਹਾ, ”ਮੈਂ ਆਪਣੀ ਇਕ ਗਾਰੰਟੀ ਪੂਰੀ ਕਰ ਦਿੱਤੀ ਹੈ।”

ਉਹਨਾਂ ਕਿਹਾ, ”70 ਸਾਲ ਤੋਂ ਵੱਧ ਉਮਰ ਦੇ ਸਾਰੇ ਬਜ਼ੁਰਗਾਂ ਦੇ ਮੁਫ਼ਤ ਇਲਾਜ ਦੀ ਸਹੂਲਤ ਸ਼ੁਰੂ ਹੋ ਗਈ ਹੈ। ਜਲਦੀ ਹੀ ਸਾਰੇ ਬਜ਼ੁਰਗਾਂ ਕੋਲ ਆਯੁਸ਼ਮਾਨ ਵੰਦਨ ਕਾਰਡ ਹੋਵੇਗਾ। ਅਸੀਂ ਛੋਟੇ ਸ਼ਹਿਰਾਂ ਵਿੱਚ ਵੀ ਵਧੀਆ ਇਲਾਜ ਸਹੂਲਤਾਂ ਪ੍ਰਦਾਨ ਕਰਨ ਦੇ ਟੀਚੇ ਵੱਲ ਕੰਮ ਕਰ ਰਹੇ ਹਾਂ।” ਉਨ੍ਹਾਂ ਕਿਹਾ ਕਿ ਕੋਈ ਵੀ ਪਰਿਵਾਰ ਨਹੀਂ ਚਾਹੁੰਦਾ ਕਿ ਉਨ੍ਹਾਂ ਦੇ ਘਰ ਕੋਈ ਬੀਮਾਰੀ ਆਵੇ। ਸਰੀਰ ਨੂੰ ਤੰਦਰੁਸਤ ਰੱਖਣ ਲਈ ਯੋਗਾ, ਆਯੁਰਵੇਦ ਅਤੇ ਪੌਸ਼ਟਿਕ ਭੋਜਨ ਦੀ ਮਹੱਤਤਾ ਦੱਸੀ ਜਾ ਰਹੀ ਹੈ। ਫਿਟ ਇੰਡੀਆ ਮੂਵਮੈਂਟ ਚਲਾਈ ਜਾ ਰਹੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਬੀਮਾਰੀਆਂ ਹੋਣ ਦਾ ਮੁੱਖ ਕਾਰਨ ਗੰਦਗੀ, ਦੂਸ਼ਿਤ ਭੋਜਨ ਅਤੇ ਖ਼ਰਾਬ ਜੀਵਨ ਸ਼ੈਲੀ ਹੁੰਦੀ ਹੈ। ਇਸ ਲਈ ਸਵੱਛ ਭਾਰਤ ਅਭਿਆਨ, ਹਰ ਘਰ ਵਿੱਚ ਟਾਇਲਟ ਅਤੇ ਟੂਟੀ ਤੋਂ ਪਾਣੀ ਵਰਗੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਅਜਿਹੇ ਸਮਾਗਮ ਨਾ ਸਿਰਫ਼ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਂਦੇ ਹਨ, ਸਗੋਂ ਬੀਮਾਰੀਆਂ ਫੈਲਣ ਦੀ ਸੰਭਾਵਨਾ ਵੀ ਘਟਾਉਂਦੇ ਹਨ। ਉਨ੍ਹਾਂ ਨੇ ਦਰਭੰਗਾ ‘ਚ ਵੱਡੇ ਪੱਧਰ ‘ਤੇ ਸਫਾਈ ਮੁਹਿੰਮ ਚਲਾਉਣ ਲਈ ਬਿਹਾਰ ਸਰਕਾਰ ਦਾ ਧੰਨਵਾਦ ਕੀਤਾ ਅਤੇ ਭਵਿੱਖ ‘ਚ ਵੀ ਇਸ ਨੂੰ ਜਾਰੀ ਰੱਖਣ ਦੀ ਅਪੀਲ ਕੀਤੀ।

Related posts

Britain : ਇੰਗਲੈਂਡ ‘ਚ ਭਾਰਤੀ ਮੂਲ ਦੇ ਡਿਲੀਵਰੀ ਡਰਾਈਵਰ ਦੀ ਹੱਤਿਆ, ਹੱਤਿਆ ਦੇ ਸ਼ੱਕ ‘ਚ ਚਾਰ ਗ੍ਰਿਫ਼ਤਾਰ

On Punjab

NYC Subway Shootings : ਨਿਊਯਾਰਕ ਦੇ ਬਰੁਕਲਿਨ ਮੈਟਰੋ ਸਟੇਸ਼ਨ ‘ਤੇ ਗੋਲੀਬਾਰੀ ‘ਚ 16 ਲੋਕ ਜ਼ਖਮੀ, 5 ਦੀ ਹਾਲਤ ਨਾਜ਼ੁਕ, ਪੁਲਿਸ ਦੋਸ਼ੀਆਂ ਦੀ ਭਾਲ ‘ਚ ਜੁਟੀ

On Punjab

PM ਮੋਦੀ ਨੇ ਆਪਣਾ ਕਾਫ਼ਲਾ ਰੋਕ ਐਂਬੂਲੈਂਸ ਨੂੰ ਦਿੱਤਾ ਰਸਤਾ, ਵੀਡੀਓ ਵਾਇਰਲ

On Punjab