36.12 F
New York, US
January 22, 2026
PreetNama
ਖਬਰਾਂ/News

ਚੋਣਾਂ ਦੇ ਮਾਹੌਲ ’ਚ ਇੱਕ ਕਰੋੜ ਦੀ ਪੁਰਾਣੀ ਕਰੰਸੀ ਤੇ ਹਥਿਆਰ ਬਰਾਮਦ

ਪਟਿਆਲਾ: ਚੋਣ ਕਮਿਸ਼ਨ ਵੱਲੋਂ ਚੋਣ ਜ਼ਾਬਤਾ ਲਾਏ ਜਾਣ ਪਿੱਛੋਂ ਪੁਲਿਸ ਥਾਂ-ਥਾਂ ਛਾਪੇਮਾਰੀ ਕਰ ਰਹੀ ਹੈ। ਇਸੇ ਦੌਰਾਨ ਪਟਿਆਲਾ ਪੁਲਿਸ ਨੂੰ ਨਾਕਾਬੰਦੀ ਦੌਰਾਨ ਇੱਕ ਕਰੋੜ ਦੀ ਪੁਰਾਣੀ ਤੇ ਇੱਕ ਲੱਖ 54 ਹਜ਼ਾਰ ਦੀ ਨਵੀਂ ਕਰੰਸੀ ਬਰਾਮਦ ਹੋਈ ਹੈ। ਇਸ ਤੋਂ ਇਲਾਵਾ 452 ਬੋਰ ਦਾ ਪਿਸਤੌਲ, 9 ਚੱਲੇ ਹੋਏ ਤੇ 13 ਜ਼ਿੰਦਾ ਕਾਰਤੂਸ ਵੀ ਮਿਲੇ ਹਨ।

ਪਟਿਆਲਾ ਪੁਲਿਸ ਨੇ ਇਨਕਮ ਟੈਕਸ ਵਿਭਾਗ, ਈਡੀ ਤੇ ਚੋਣ ਕਮਿਸ਼ਨ ਨੂੰ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦੇ ਦਿੱਤੀ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ। ਸ਼ੁਰੂਆਤੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇੰਨੀ ਕਰੰਸੀ ਤੇ ਹਥਿਆਰ ਲੈ ਕੇ ਮੁਲਜ਼ਮ ਅੰਬਾਲਾ ਤੋਂ ਚੱਲੇ ਸੀ ਤੇ ਇਨ੍ਹਾਂ ਨੇ ਪਟਿਆਲਾ ਤੋਂ ਵੀ ਅੱਗੇ ਜਾਣਾ ਸੀ। ਪਟਿਆਲਾ ਪੁਲਿਸ ਇਸ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

Related posts

‘ਗ਼ੱਦਾਰ’ ਦੇ ਅਪਮਾਨ ’ਤੇ ਸਰਕਾਰ ਵੱਲੋਂ ਕਾਮਰਾ ਤਲਬ, ਪਰ ਸ਼ਿਵਾਜੀ ਦੇ ਅਪਮਾਨ ’ਤੇ ਖ਼ਾਮੋਸ਼ੀ: ਊਧਵ

On Punjab

09 August 2024

On Punjab

ਪੰਜਾਬ ਪੁਲੀਸ ਵੱਲੋਂ ਕੌਸ਼ਲ ਚੌਧਰੀ ਗੈਂਗ ਦੇ 6 ਸਾਥੀ ਗ੍ਰਿਫਤਾਰ

On Punjab