PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਫਰਾਂਸ ਦੇ ਰਾਜਦੂਤ ਦਾ ਚਾਂਦਨੀ ਚੌਕ ‘ਚ ਮੋਬਾਈਲ ਚੋਰੀ, Thierry Mathou ਨੇ ਦਿੱਲੀ ਪੁਲਿਸ ਨੂੰ ਕੀਤੀ ਸ਼ਿਕਾਇਤ ਸ਼ ਦੀ ਰਾਜਧਾਨੀ ਦਿੱਲੀ ਵਿਚ ਮੋਬਾਈਲ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਮੋਬਾਈਲ ਚੋਰੀ ਦਾ ਤਾਜ਼ਾ ਮਾਮਲਾ ਭਾਰਤ ਵਿਚ ਫਰਾਂਸ ਦੇ ਰਾਜਦੂਤ thierry mathou ਨਾਲ ਵਾਪਰਿਆ ਹੈ। ਫਰਾਂਸ ਦੇ ਰਾਜਦੂਤ ਨੇ ਇਸ ਸਬੰਧੀ ਦਿੱਲੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ।

ਜੇਐੱਨਐੱਨ, ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਮੋਬਾਈਲ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਮੋਬਾਈਲ ਚੋਰੀ ਦਾ ਤਾਜ਼ਾ ਮਾਮਲਾ ਭਾਰਤ ਵਿਚ ਫਰਾਂਸ ਦੇ ਰਾਜਦੂਤ thierry mathou ਨਾਲ ਵਾਪਰਿਆ ਹੈ। ਫਰਾਂਸ ਦੇ ਰਾਜਦੂਤ ਨੇ ਇਸ ਸਬੰਧੀ ਦਿੱਲੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ।

ਸ਼ਿਕਾਇਤ ‘ਤੇ ਪੁਲਿਸ ਜਾਂਚ ‘ਚ ਜੁਟੀ-ਉਸ ਨੇ ਆਪਣੀ ਸ਼ਿਕਾਇਤ ’ਚ ਕਿਹਾ ਕਿ ਕਿਸੇ ਨੇ ਉੱਤਰੀ ਦਿੱਲੀ ਦੇ ਚਾਂਦਨੀ ਚੌਕ ਵਿਚ ਉਸ ਦਾ ਮੋਬਾਈਲ ਫੋਨ ਚੋਰੀ ਕਰ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ। ਜ਼ਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਵੱਡੀ ਗਿਣਤੀ ‘ਚ ਲੋਕ ਦੀਵਾਲੀ ਦੀ ਖ਼ਰੀਦਦਾਰੀ ਲਈ ਚਾਂਦਨੀ ਚੌਕ ਪਹੁੰਚ ਰਹੇ ਹਨ। ਇਸ ਭੀੜ ਦਾ ਫ਼ਾਇਦਾ ਉਠਾਉਂਦਿਆਂ ਚੋਰ ਲੋਕਾਂ ਦੇ ਮੋਬਾਈਲ ਫੋਨ ਤੇ ਪਰਸਾਂ ’ਤੇ ਆਪਣਾ ਹੱਥ ਸਾਫ਼ ਕਰ ਰਹੇ ਹਨ।ਘਰੋਂ ਚੋਰੀ ਹੋਏ ਤਿੰਨ ਮੋਬਾਈਲ, ਤਿੰਨ ਨਾਬਾਲਗ ਫੜੇ ਦੂਜੇ ਪਾਸੇ ਮੰਦਰ ਮਾਰਗ ਥਾਣਾ ਪੁਲਿਸ ਨੇ ਬਜ਼ੁਰਗ ਜੋੜੇ ਦੇ ਘਰੋਂ ਤਿੰਨ ਮੋਬਾਈਲ ਚੋਰੀ ਕਰਨ ਦੇ ਮਾਮਲੇ ਵਿੱਚ 48 ਘੰਟਿਆਂ ਦੇ ਅੰਦਰ ਤਿੰਨ ਨਾਬਾਲਗ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਚੋਰੀ ਕੀਤੇ ਤਿੰਨੋਂ ਮੋਬਾਈਲ ਬਰਾਮਦ ਕਰ ਲਏ ਹਨ। ਗੋਲ ਮਾਰਕੀਟ ਇਲਾਕੇ ‘ਚ ਬਜ਼ੁਰਗ ਜੋੜਾ ਇਕੱਲਾ ਰਹਿੰਦਾ ਸੀ, ਇਸ ਦਾ ਫਾਇਦਾ ਚੁੱਕ ਕੇ ਮੁਲਜ਼ਮਾਂ ਨੇ ਮੋਬਾਈਲ ਫ਼ੋਨ ਚੋਰੀ ਕਰ ਲਏ ਸਨ।

Related posts

Covid-19 pandemic China : ਚੀਨ ‘ਚ 18,000 ਤੋਂ ਵੱਧ ਆਏ ਨਵੇਂ ਕੋਰੋਨਾ ਮਾਮਲੇ, ‘ਜ਼ੀਰੋ ਕੋਵਿਡ ਨੀਤੀ’ ‘ਤੇ ਉੱਠਣ ਲੱਗੇ ਸਵਾਲ

On Punjab

Video Punjab Assembly Session 2022 :ਵਿਧਾਨ ਸਭਾ ‘ਚ ਇਕ ਵਿਧਾਇਕ ਇਕ ਪੈਨਸ਼ਨ ਬਿਲ ਪਾਸ, ਸਦਨ ਅਣਮਿੱਥੇ ਸਮੇਂ ਲਈ ਮੁਲਤਵੀ

On Punjab

ਸ੍ਰੀਨਗਰ ਦੇ ਪਾਂਥਾ ਚੌਕ ਇਲਾਕੇ ‘ਚ ਤਿੰਨ ਅੱਤਵਾਦੀ ਢੇਰ, ਮੁਕਾਬਲਾ ਖਤਮ

On Punjab