PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important News

ਮਨੀਪੁਰ ਵਿੱਚ ਰਾਜਭਵਨ ’ਤੇ ਪਥਰਾਅ ਰਾਜਪਾਲ ਤੇ ਡੀਜੀਪੀ ਦੇ ਅਸਤੀਫੇ ਮੰਗੇ; ਕਈ ਜਣੇ ਜ਼ਖਮੀ; ਪੁਲੀਸ ਵੱਲੋਂ ਲਾਠੀਚਾਰਜ

ਇੱਥੇ ਸੂਬੇ ਦੇ ਰਾਜਪਾਲ ਤੇ ਡੀਜੀਪੀ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਚਲ ਰਿਹਾ ਪ੍ਰਦਰਸ਼ਨ ਅੱਜ ਹਿੰਸਕ ਰੂਪ ਧਾਰ ਗਿਆ। ਅੱਜ ਵਿਦਿਆਰਥੀਆਂ ਨੇ ਇਸ ਮਾਮਲੇ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਿਸ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਰਾਜਭਵਨ ਦੇ ਮੁੱਖ ਦਰਵਾਜ਼ੇ ’ਤੇ ਪਥਰਾਅ ਕੀਤਾ। ਇਸ ਮੌਕੇ ਕਈ ਪੱਥਰ ਸੁਰੱਖਿਆ ਕਰਮੀਆਂ ਦੇ ਵੀ ਲੱਗੇ। ਇਸ ਪਥਰਾਅ ਵਿਚ ਵੀਹ ਜਣਿਆਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਹੈ। ਮਨੀਪੁਰ ਵਿੱਚ ਪਿਛਲੇ ਸਾਲ ਕੁਕੀ ਤੇ ਮੈਤਈ ਭਾਈਚਾਰੇ ਵਿਚ ਹਿੰਸਾ ਸ਼ੁਰੂ ਹੋਈ ਸੀ ਜੋ ਵਧਦੀ ਜਾ ਰਹੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪੁਲੀਸ ਨੇ ਕਈ ਥਾਈਂ ਲਾਠੀਚਾਰਜ ਵੀ ਕੀਤਾ।

Related posts

ਅਯੁੱਧਿਆ ’ਚ ਸਰਯੂ ’ਚ ਇਸ਼ਨਾਨ ਦੌਰਾਨ ਆਗਰਾ ਦੇ ਪਰਿਵਾਰ ਦੇ 12 ਲੋਕ ਪਾਣੀ ’ਚ ਵਹੇ, ਪੰਜ ਦੀ ਮੌਤ-ਚਾਰ ਲਾਪਤਾ

On Punjab

ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਨਿਯੁਕਤੀ ਪੱਤਰ ਦੇਣ ਵਿਚ ਹੋ ਰਹੀ ਏ ਦੇਰੀ

On Punjab

ਅਹਿਮਦਾਬਾਦ ਪਹੁੰਚੇ ਟਰੰਪ, PM ਮੋਦੀ ਨੇ ਗਲੇ ਲਗਾ ਕੀਤਾ ਸਵਾਗਤ

On Punjab