PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmy

ਪੱਕਾ ਪੰਜਾਬੀ ਐਮੀ ਵਿਰਕ

ਗਾਇਕ ਅਤੇ ਅਦਾਕਾਰ ਐਮੀ ਵਿਰਕ ਨੇ ਆਪਣੀ ਹਾਲੀਆ ਬੌਲੀਵੁੱਡ ਫਿਲਮ ‘ਖੇਲ ਖੇਲ ਮੇਂ’ ਨਾਲ ਦਰਸ਼ਕਾਂ ’ਤੇ ਵਿਸ਼ੇਸ਼ ਛਾਪ ਛੱਡੀ ਹੈ। ਉਸ ਦਾ ਕਹਿਣਾ ਹੈ ਕਿ ਪੰਜਾਬੀ ਫਿਲਮ ਉਦਯੋਗ ਨੂੰ ਬਿਹਤਰ ਪ੍ਰਬੰਧਨ ਤੇ ਵੱਡੇ ਬਜਟ ਦੀ ਲੋੜ ਹੈ। ਪੇਸ਼ ਹਨ ਇਸ ਫਿਲਮ ਦੇ ਸਿਲਸਿਲੇ ਵਿੱਚ ਪਿਛਲੇ ਦਿਨੀਂ ਉਸ ਨਾਲ ਚੰਡੀਗੜ੍ਹ ਵਿਖੇ ਹੋਈ ਮੁਲਾਕਾਤ ਦੇ ਅੰਸ਼।

ਜੇਕਰ ਤੁਹਾਨੂੰ ਕਦੇ ਐਮੀ ਵਿਰਕ ਨਾਲ ਬੈਠਣ ਦਾ ਮੌਕਾ ਮਿਲੇ, ਤਾਂ ਜਲਦੀ ਹੀ ਤੁਹਾਨੂੰ ਅਹਿਸਾਸ ਹੋ ਜਾਵੇਗਾ ਕਿ ਉਹ ਵਿਲੱਖਣ ਅਦਾਕਾਰ ਹੈ। ਨਿਮਰਤਾ ਤੇ ਟੀਚੇ ਮਿੱਥਣ ਦਾ ਦੁਰਲੱਭ ਸੁਮੇਲ ਉਸ ਨੂੰ ਬਾਕੀਆਂ ਨਾਲੋਂ ਵੱਖਰਾ ਕਰਦਾ ਹੈ। ਸਾਡੀ ਇਸ ਗੱਲਬਾਤ ਦੌਰਾਨ, ਜਿਹੜੀ ਚੀਜ਼ ਨੇ ਮੈਨੂੰ ਸਭ ਤੋਂ ਵੱਧ ਟੁੰਬਿਆ, ਉਹ ਸੀ ਉਸ ਵੱਲੋਂ ਖ਼ਰੀ ਗੱਲ ਕਰਨਾ ਅਤੇ ਸਹਿਯੋਗ ਨੂੰ ਸਭ ਤੋਂ ਵੱਧ ਤਰਜੀਹ ਦੇਣਾ। ਇਹ ਅਜਿਹੇ ਗੁਣ ਹਨ ਜੋ ਪੰਜਾਬੀ ਤੇ ਬੌਲੀਵੁੱਡ ਸਿਨੇਮਾ ਪ੍ਰਤੀ ਉਸ ਦੀ ਪਹੁੰਚ ਨੂੰ ਪਰਿਭਾਸ਼ਿਤ ਕਰਦੇ ਹਨ।

ਐਮੀ ਵਿਰਕ ਨਾ ਸਿਰਫ਼ ਫਿਲਮ ਉਦਯੋਗ ਵਿੱਚ ਨਵੀਆਂ ਪੁਲਾਂਘਾਂ ਪੁੱਟ ਰਿਹਾ ਹੈ, ਬਲਕਿ ਅਰਥਪੂਰਨ ਸੂਖਮਤਾ ਨਾਲ ਇਨ੍ਹਾਂ ਨੂੰ ਆਕਾਰ ਵੀ ਦੇ ਰਿਹਾ ਹੈ। ਚਾਹੇ ਉਹ ਆਪਣੀ ਹਾਲੀਆ ਫਿਲਮ ‘ਖੇਲ ਖੇਲ ਮੇਂ’ ਵਿੱਚ ਆਪਣੇ ਰੋਲ ਬਾਰੇ ਚਰਚਾ ਕਰ ਰਿਹਾ ਹੋਵੇ ਜਾਂ ‘ਬੈਡ ਨਿਊਜ਼’ ਦੀ ਸਫਲਤਾ ’ਤੇ ਝਾਤ ਮਾਰ ਰਿਹਾ ਹੋਵੇ, ਐਮੀ ਆਪਣੀ ਕਲਾ ਪ੍ਰਤੀ ਪੂਰਾ ਉਤਸ਼ਾਹ

ਜ਼ਾਹਿਰ ਕਰਦਾ ਦਿਖਾਈ ਦਿੰਦਾ ਹੈ। ਐਮੀ ਉਤਸ਼ਾਹ ਨਾਲ ਦੱਸਦਾ ਹੈ, ‘‘ਇਹ ਫਿਲਮ, ਜੋ ਕਿ ਇਟਾਲੀਅਨ ਫਿਲਮ ‘ਦਿ ਪਰਫੈਕਟ ਸਟਰੇਂਜਰ’ ਦਾ ਰੂਪਾਂਤਰ ਹੈ, ਜੋ ਇੱਕ ਡਾਇਨਿੰਗ ਟੇਬਲ ਤੇ ਸੋਫੇ ’ਤੇ ਫਿਲਮਾਈ ਗਈ ਹੈ ਜਿਸ ’ਤੇ ਅਸੀਂ ਬੈਠੇ ਹਾਂ। 85 ਪ੍ਰਤੀਸ਼ਤ ਫਿਲਮ ਇੱਕ ਰਾਤ ਜਾਂ ਅਸੀਂ ਕਹਿ ਸਕਦੇ ਹਾਂ ਕਿ ਦੋ ਦਿਨਾਂ ਦੀ ਕਹਾਣੀ ਹੈ। ਇਹ ਬਹੁਤ ਮਨੋਰੰਜਕ ਹੈ। ਹਾਲਾਂਕਿ ਫਿਲਮ ਦਾ ਵਿਚਾਰ ਇੱਕ ਇਟਾਲੀਅਨ ਫਿਲਮ ਵਿੱਚੋਂ ਲਿਆ ਗਿਆ ਹੈ, ਪਰ ‘ਖੇਲ ਖੇਲ ਮੇਂ’ ਨੂੰ ਇਸ ਤਰ੍ਹਾਂ ਸ਼ੂਟ ਕੀਤਾ ਗਿਆ ਹੈ ਕਿ ਇਹ ਭਾਰਤੀ ਸੱਭਿਆਚਾਰ ਨਾਲ ਮੇਲ ਖਾਂਦੀ ਹੋਵੇ।’’ ਅਕਸ਼ੈ ਕੁਮਾਰ, ਤਾਪਸੀ ਪਨੂੰ ਤੇ ਫਰਦੀਨ ਖਾਨ ਜਿਹੇ ਕਈ ਵੱਡੇ ਅਦਾਕਾਰ ਇਸ ਫਿਲਮ ਦਾ ਹਿੱਸਾ ਹਨ।

ਆਪਣੀ ਹਾਲੀਆ ਸਫਲਤਾ ਦੀ ਗੱਲ ਕਰਦਿਆਂ ਐਮੀ ਕਹਿੰਦਾ ਹੈ, ‘‘ਸਰੋਤਿਆਂ ਨੇ ‘ਬੈਡ ਨਿਊਜ਼’ ਕਾਫ਼ੀ ਪਸੰਦ ਕੀਤੀ ਹੈ। ਬੌਲੀਵੁੱਡ ’ਚ ਪ੍ਰਮੁੱਖ ਅਦਾਕਾਰ ਵਜੋਂ ਇਹ ਮੇਰੀ ਪਹਿਲੀ ਫਿਲਮ ਸੀ ਤੇ ਇਸ ਨੂੰ ਟਿਕਟ ਖਿੜਕੀ ’ਤੇ 100 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕਰਦਿਆਂ ਦੇਖਣਾ ਇੱਕ ਸ਼ਾਨਦਾਰ ਅਹਿਸਾਸ ਸੀ। ਸਹਿ-ਅਦਾਕਾਰ ਵਿਕੀ ਕੌਸ਼ਲ ਤੇ ਤ੍ਰਿਪਤੀ ਦਿਮਰੀ ਨਾਲ ਕੰਮ ਕਰਨਾ ਬਹੁਤ ਵਧੀਆ ਸੀ।’’ ਐਮੀ ਹੁਣ ‘ਸੌਂਕਣ ਸੌਂਕਣੇ 2’ ਤੇ ‘ਨਿੱਕਾ ਜ਼ੈਲਦਾਰ 4’ ਦੀ ਸ਼ੂਟਿੰਗ ਮੁੜ ਤੋਂ ਸ਼ੁਰੂ ਕਰਨ ਵਾਲਾ ਹੈ। ਉਹ ਗਿੱਪੀ ਗਰੇਵਾਲ ਨਾਲ ਆਪਣੇ ਅਗਲੇ ਪ੍ਰਾਜੈਕਟ ‘ਸਰਬਾਲਾ ਜੀ’ ਨੂੰ ਲੈ ਕੇਉਤਸ਼ਾਹਿਤ ਹੈ। ਉਸ ਨੇ ਕਿਹਾ, ‘‘ਹੁਣ ਤੱਕ ਸਾਲ ਬਹੁਤ ਵਧੀਆ ਰਿਹਾ ਹੈ ਤੇ ਮੈਨੂੰ ਆਸ ਹੈ ਕਿ ਅਗਲਾ ਇਸ ਤੋਂ ਵੀ ਵੱਡਾ ਹੋਵੇਗਾ।’’

Related posts

140 ਕਰੋੜ ਭਾਰਤੀਆਂ ਦੀਆਂ ਇੱਛਾਵਾਂ ਦਾ ਬਜਟ: ਮੋਦੀ

On Punjab

Miss Universe 2020 : ਮੈਕਸੀਕੋ ਦੀ ਐਂਡਰੀਆ ਮੇਜ਼ਾ ਦੇ ਸਿਰ ਸਜਿਆ ਮਿਸ ਯੂਨੀਵਰਸ 2020 ਦਾ ਤਾਜ, ਚੌਥੇ ਨੰਬਰ ’ਤੇ ਰਿਹਾ ਭਾਰਤ

On Punjab

ਨਿੱਤ ਵਧਦੀਆਂ ਸੜਕ ਦੁਰਘਟਨਾਵਾਂ ਵਿਸ਼ਵ ਪੱਧਰ ਤੇ ਇੱਕ ਚਿੰਤਾ ਦਾ ਵਿਸ਼ਾ

Pritpal Kaur