PreetNama
ਖਬਰਾਂ/News

ਚੰਡੀਗੜ੍ਹ ਦੇ ਮੁਟਿਆਰ ਹਿਨਾ ਨੇ ਸਿਰਜਿਆ ਇਤਿਹਾਸ

ਬੰਗਲੌਰ: ਚੰਡੀਗੜ੍ਹ ਦੀ ਵਸਨੀਕ ਫਲਾਈਟ ਲੈਫ਼ਟੀਨੈਂਟ ਹਿਨਾ ਜੈਸਵਾਲ ਨੇ ਭਾਰਤੀ ਹਵਾਈ ਫ਼ੌਜ ਵਿੱਚ ਪਹਿਲੀ ਮਹਿਲਾ ਫਲਾਈਟ ਇੰਜਨੀਅਰ ਬਣਨ ਦਾ ਮਾਣ ਹਾਸਲ ਕੀਤਾ ਹੈ। 2018 ਤੱਕ ਫਲਾਈਟ ਇੰਜਨੀਅਰ ਬਰਾਂਚ ਸਿਰਫ਼ ਪੁਰਸ਼ਾਂ ਲਈ ਸੀ। ਜੈਸਵਾਲ ਨੇ ਛੇ ਮਹੀਨੇ ਦਾ ਕੋਰਸ 112 ਹੈਲੀਕਾਪਟਰ ਯੂਨਿਟ ਏਅਰ ਫੋਰਸ ਸਟੇਸ਼ਨ, ਯੇਲਾਹੰਕਾ ਵਿੱਚ ਮੁਕੰਮਲ ਕੀਤਾ ਹੈ।

ਫਲਾਈਟ ਇੰਜਨੀਅਰ ਜਹਾਜ਼ ਦੇ ਅਮਲੇ ਦਾ ਮੈਂਬਰ ਹੁੰਦਾ ਹੈ ਤੇ ਜਹਾਜ਼ ਦੇ ਗੁੰਝਲਦਾਰ ਢਾਂਚੇ ਦੀ ਨਜ਼ਰਸਾਨੀ ਕਰਦਾ ਹੈ। ਇਸ ਲਈ ਖ਼ਾਸ ਮੁਹਾਰਤ ਦੀ ਲੋੜ ਪੈਂਦੀ ਹੈ। ਹਿਨਾ ਨੂੰ ਜਨਵਰੀ, 2015 ਵਿੱਚ ਭਾਰਤੀ ਹਵਾਈ ਫੌਜ ਦੀ ਇੰਜਨੀਅਰਿੰਗ ਬਰਾਂਚ ਵਿਚ ਕਮਿਸ਼ਨ ਮਿਲਿਆ ਸੀ। ਉਹ ਫਲਾਈਟ ਇੰਜਨੀਅਰਿੰਗ ਕੋਰਸ ਲਈ ਚੁਣੇ ਜਾਣ ਤੋਂ ਪਹਿਲਾਂ ਫਾਇਰਿੰਗ ਟੀਮ ਦੀ ਮੁਖੀ ਤੇ ਬੈਟਰੀ ਕਮਾਂਡਰ, ਸਰਹੱਦ ’ਤੇ ਏਅਰ ਮਿਸਾਈਲ ਸਕੂਐਡਰਨ ਵਿਚ ਜ਼ਿੰਮੇਵਾਰੀਆਂ ਨਿਭਾਅ ਚੁੱਕੀ ਹੈ।

ਇਸ ਕੋਰਸ ਲਈ ਉਸ ਨੇ ਪੁਰਸ਼ ਸਾਥੀਆਂ ਨਾਲ ਸਿਖ਼ਲਾਈ ਲਈ ਹੈ। ਹਿਨਾ, ਡੀਕੇ ਜੈਸਵਾਲ ਤੇ ਅਨੀਤਾ ਦੀ ਇਕਲੌਤੀ ਧੀ ਹੈ। ਉਸ ਨੇ ਕਿਹਾ ਕਿ ਕੋਰਸ ਮੁਕੰਮਲ ਹੋਣ ਨਾਲ ਸੁਫ਼ਨਾ ਪੂਰਾ ਹੋ ਗਿਆ ਹੈ। ਉਸ ਦੀ ਨਿਯੁਕਤੀ ਹੁਣ ਸਰਗਰਮ ਹੈਲੀਕਾਪਟਰ ਯੂਨਿਟਾਂ ਨਾਲ ਹੋਵੇਗੀ। ਸਿਆਚਿਨ ਗਲੇਸ਼ੀਅਰ ਤੋਂ ਲੈ ਕੇ ਅੰਡੇਮਾਨ ਦੀਪ ਸਮੂਹਾਂ ਜਿਹੇ ਇਲਾਕੇ ਵਿਚ ਉਸ ਨੂੰ ਸੇਵਾਵਾਂ ਦੇਣ ਦਾ ਮੌਕਾ ਮਿਲੇਗਾ। ਜ਼ਿਕਰਯੋਗ ਹੈ ਕਿ ਭਾਰਤੀ ਸੈਨਾਵਾਂ ਨੇ ਪਿਛਲੇ ਕੁਝ ਸਮੇਂ ਵਿਚ ਔਰਤਾਂ ਲਈ ਕਈ ਖੇਤਰਾਂ ਵਿਚ ਦਾਖ਼ਲਾ ਖੋਲ੍ਹਿਆ ਹੈ।

Related posts

ਰਾਜਸਥਾਨ ਤੋਂ ਆਏ ਲੜਕੀ ਨੂੰ ਅਗਵਾ ਕਰਕੇ ਹੋਏ ਫ਼ਰਾਰ, ਹੰਗਾਮੇ ਦੌਰਾਨ ਪੰਜ ਬੱਚੇ ਜ਼ਖ਼ਮੀ

On Punjab

ਲੋਕ ਵਿਦੇਸ਼ਾਂ ਤੋਂ ਇਲਾਜ ਲਈ ਆਉਂਦੇ ਨੇ ਗੁਜਰਾਤ – ਪ੍ਰਧਾਨ ਮੰਤਰੀ

Pritpal Kaur

Jio ਦਾ ਨਵਾਂ ਵਾਊਚਰ ਪਲਾਨ, ਸਿਰਫ਼ 601 ਰੁਪਏ ’ਚ ਮਿਲੇਗਾ ਇੱਕ ਸਾਲ ਲਈ ਅਨਲਿਮਟਿਡ ਡੇਟਾ

On Punjab